Punjab Cabinet: ਭਗਵੰਤ ਮਾਨ ਵੱਲੋਂ ਮੰਤਰੀ ਮੰਡਲ 'ਚ ਵੱਡਾ ਫੇਰਬਦਲ; ਅਮਨ ਅਰੋੜਾ ਦਾ ਕੱਦ ਘਟਾਇਆ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਆਪਣੀ ਕੈਬਨਿਟ ਵਿੱਚ ਵੱਡਾ ਫੇਰਬਦਲ ਕੀਤਾ ਹੈ। ਜਿਸ ਕਾਰਨ ਸੀ.ਐੱਮ. ਮਾਨ ਨੇ ਆਪਣੇ ਕੁਝ ਕੈਬਨਿਟ ਮੰਤਰੀਆਂ ਦੇ ਮੰਤਰਾਲੇ ਵਿੱਚ ਫੇਰਬਦਲ ਕਰਕੇ ਉਨ੍ਹਾਂ ਨੂੰ ਵਿਸ਼ੇਸ਼ ਵਿਭਾਗ ਸੌਂਪੇ ਹਨ। ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੀ.ਐੱਮ. ਮਾਨ ਨੇ ਆਪਣੀ ਕੈਬਨਿਟ ਵਿੱਚ ਫੇਰਬਦਲ ਕੀਤਾ ਹੈ, ਇਸ ਤੋਂ ਪਹਿਲਾਂ ਵੀ ਮੰਤਰੀ ਮੰਡਲ ਵਿੱਚ ਫੇਰਬਦਲ ਹੋ ਚੁੱਕਾ ਹੈ।

By  Jasmeet Singh March 15th 2023 08:46 PM -- Updated: March 15th 2023 08:54 PM

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਆਪਣੀ ਕੈਬਨਿਟ ਵਿੱਚ ਵੱਡਾ ਫੇਰਬਦਲ ਕੀਤਾ ਹੈ। ਜਿਸ ਕਾਰਨ ਸੀ.ਐੱਮ. ਮਾਨ ਨੇ ਆਪਣੇ ਕੁਝ ਕੈਬਨਿਟ ਮੰਤਰੀਆਂ ਦੇ ਮੰਤਰਾਲੇ ਵਿੱਚ ਫੇਰਬਦਲ ਕਰਕੇ ਉਨ੍ਹਾਂ ਨੂੰ ਵਿਸ਼ੇਸ਼ ਵਿਭਾਗ ਸੌਂਪੇ ਹਨ। ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੀ.ਐੱਮ. ਮਾਨ ਨੇ ਆਪਣੀ ਕੈਬਨਿਟ ਵਿੱਚ ਫੇਰਬਦਲ ਕੀਤਾ ਹੈ, ਇਸ ਤੋਂ ਪਹਿਲਾਂ ਵੀ ਮੰਤਰੀ ਮੰਡਲ ਵਿੱਚ ਫੇਰਬਦਲ ਹੋ ਚੁੱਕਾ ਹੈ।

ਤਬਦੀਲੀ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਹੁਣ ਆਮ ਪ੍ਰਸ਼ਾਸਨ, ਗ੍ਰਹਿ ਮੰਤਰਾਲੇ, ਵਿਜੀਲੈਂਸ, ਸਹਿਕਾਰਤਾ, ਉਦਯੋਗ ਅਤੇ ਵਣਜ, ਜੇਲ੍ਹ, ਕਾਨੂੰਨੀ ਮਾਮਲੇ, ਸ਼ਹਿਰੀ ਹਵਾਬਾਜ਼ੀ, ਸ਼ਹਿਰੀ ਵਿਕਾਸ, ਜਦੋਂਕਿ ਅਮਨ ਅਰੋੜਾ ਕੋਲ ਨਵੇਂ ਊਰਜਾ ਸਰੋਤ, ਪ੍ਰਿੰਟਿੰਗ ਅਤੇ ਸਟੇਸ਼ਨਰੀ, ਪ੍ਰਸ਼ਾਸਨਿਕ ਸੁਧਾਰ, ਰੁਜ਼ਗਾਰ ਪੈਦਾ ਅਤੇ ਸਿਖਲਾਈ ਵਿਭਾਗ ਸ਼ਾਮਲ ਹਨ। ਗੁਰਮੀਤ ਸਿੰਘ ਮੀਤ ਹੇਅਰ ਕੋਲ ਹੁਣ ਜਲ ਸਰੋਤ, ਖਾਣਾਂ, ਵਿਗਿਆਨ ਤਕਨਾਲੋਜੀ ਤੇ ਵਾਤਾਵਰਣ, ਖੇਡਾਂ ਅਤੇ ਯੁਵਕ ਮਾਮਲੇ ਦੀ ਜ਼ਿਮੇਵਾਰੀ ਹੋਵੇਗੀ। ਲਾਲਜੀਤ ਸਿੰਘ ਭੁੱਲਰ ਕੋਲ ਟਰਾਂਸਪੋਰਟ, ਪਸ਼ੂ ਪਾਲਣ ਅਤੇ ਫੂਡ ਪ੍ਰੋਸੈਸਿੰਗ, ਜਦੋਂਕਿ ਚੇਤਨ ਸਿੰਘ ਜੌੜਾਮਾਜਰਾ ਕੋਲ ਰੱਖਿਆ ਸੇਵਾ ਭਲਾਈ, ਆਜ਼ਾਦੀ ਘੁਲਾਟੀਏ, ਲੋਕ ਸੰਪਰਕ ਅਤੇ ਬਾਗਬਾਨੀ ਦਾ ਕਾਰਜਭਾਰ ਸੌਂਪਿਆ ਗਿਆ ਹੈ। ਉਥੇ ਹੀ ਅਨਮੋਲ ਗਗਨ ਮਾਨ ਕੋਲ ਸੈਰ ਸਪਾਟਾ ਅਤੇ ਸੱਭਿਆਚਾਰ, ਨਿਵੇਸ਼ ਪ੍ਰਮੋਸ਼ਨ, ਕਿਰਤ ਅਤੇ ਪ੍ਰਾਹੁਣਚਾਰੀ ਵਿਭਾਗ ਹੋਣਗੇ।

ਦੱਸ ਦੇਈਏ ਕਿ ਅੱਜ 5 ਮੰਤਰੀਆਂ ਦੇ ਮੰਤਰਾਲੇ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ। ਜਿਸ ਵਿੱਚ ਸ਼ਹਿਰੀ ਵਿਕਾਸ ਮੰਤਰਾਲਾ ਜੋ ਕਿ ਪਹਿਲਾਂ ਅਮਨ ਅਰੋੜਾ ਕੋਲ ਸੀ, ਵਾਪਸ ਲੈ ਲਿਆ ਗਿਆ ਹੈ। ਹੁਣ ਸ਼ਹਿਰੀ ਵਿਕਾਸ ਮੰਤਰਾਲਾ ਖੁਦ ਸੀ.ਐਮ. ਨੂੰ ਦੇਖਣ ਨੂੰ ਮਿਲੇਗਾ। ਇਸੇ ਤਰ੍ਹਾਂ ਪ੍ਰਾਹੁਣਚਾਰੀ ਵਿਭਾਗ ਜੋ ਕਿ ਪਹਿਲਾਂ ਸੀ.ਐਮ. ਮਾਨ ਕੋਲ ਸੀ, ਹੁਣ ਅਨਮੋਲ ਗਗਨ ਮਾਨ ਨੂੰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 3 ਹੋਰ ਮੰਤਰੀਆਂ ਨੂੰ ਕੁਝ ਵਿਸ਼ੇਸ਼ ਮੰਤਰਾਲੇ ਸੌਂਪੇ ਗਏ ਹਨ, ਜਿਨ੍ਹਾਂ ਵਿਚ ਗੁਰਮੀਤ ਮੀਤ ਹੇਅਰ, ਲਾਲਜੀਤ ਭੁੱਲਰ ਅਤੇ ਚੇਤਨ ਸਿੰਘ ਜੌੜਾਮਾਜਰਾ ਦੇ ਨਾਂ ਸ਼ਾਮਲ ਹਨ।

ਸੂਚੀ ਨੱਥੀ ਕੀਤੀ ਗਈ ਹੈ. . . . . 

ਮੰਤਰੀ ਮੰਡਲ 'ਚ ਘਟਿਆ ਅਮਨ ਅਰੋੜਾ ਦਾ ਕੱਦ 

ਇਸ ਫੇਰਬਦਲ ਵਿੱਚ ਅਮਨ ਅਰੋੜਾ ਦਾ ਰੁਤਬਾ ਘਟਾ ਕੇ ਉਨ੍ਹਾਂ ਤੋਂ ਦੋ ਵੱਡੇ ਵਿਭਾਗ ਵਾਪਸ ਲੈ ਲਏ ਗਏ ਹਨ। ਅਮਨ ਅਰੋੜਾ ਤੋਂ ਵਾਪਸ ਲਏ ਗਏ ਵਿਭਾਗਾਂ ਵਿੱਚ ਲੋਕਲ ਬਾਡੀਜ਼ ਅਤੇ ਲੋਕ ਸੰਪਰਕ ਵਿਭਾਗ ਸ਼ਾਮਲ ਹਨ। ਇਨ੍ਹਾਂ ਵਿੱਚੋਂ ਲੋਕਲ ਬਾਡੀਜ਼ ਅਤੇ ਹਾਊਸਿੰਗ ਵਿਭਾਗ ਹੁਣ ਮੁੱਖ ਮੰਤਰੀ ਖੁਦ ਦੇਣਗੇ, ਜਦੋਂ ਕਿ ਲੋਕ ਸੰਪਰਕ ਵਿਭਾਗ ਚੇਤਨ ਸਿੰਘ ਜੋੜਾਮਾਜਰਾ ਨੂੰ ਦੇ ਦਿੱਤਾ ਗਿਆ ਹੈ।

ਇਸ ਫੇਰਬਦਲ ਵਿੱਚ ਅਮਨ ਅਰੋੜਾ ਤੋਂ ਦੋ ਵਿਭਾਗ ਵਾਪਸ ਲੈ ਲਏ ਗਏ ਅਤੇ ਬਦਲੇ ਵਿੱਚ ਉਨ੍ਹਾਂ ਨੂੰ ਪ੍ਰਸ਼ਾਸਨਿਕ ਸੁਧਾਰ ਵਿਭਾਗ ਦਿੱਤਾ ਗਿਆ। ਹੁਣ ਤੱਕ ਪ੍ਰਸ਼ਾਸਨਿਕ ਸੁਧਾਰ ਵਿਭਾਗ ਮੀਤ ਹੇਅਰ ਕੋਲ ਸੀ ਪਰ ਹੁਣ ਇਹ ਵਿਭਾਗ ਉਨ੍ਹਾਂ ਤੋਂ ਵਾਪਸ ਲੈ ਲਿਆ ਗਿਆ ਹੈ। ਅਮਨ ਅਰੋੜਾ ਕੋਲ ਹੁਣ ਕੁੱਲ ਚਾਰ ਵਿਭਾਗਾਂ ਦੀ ਜ਼ਿੰਮੇਵਾਰੀ ਹੋਵੇਗੀ।  ਚੇਤਨ ਸਿੰਘ ਜੋੜਾਮਾਜਰਾ ਤੋਂ ਫੂਡ ਪ੍ਰੋਸੈਸਿੰਗ ਵਿਭਾਗ ਵਾਪਸ ਲੈ ਕੇ ਮੁੱਖ ਮੰਤਰੀ ਨੇ ਇਹ ਵਿਭਾਗ ਲਾਲਜੀਤ ਸਿੰਘ ਭੁੱਲਰ ਨੂੰ ਸੌਂਪ ਦਿੱਤਾ ਹੈ।

Related Post