Faridkot News : ਸੱਸ ਬਣ ਰਹੀ ਸੀ ਨੂੰਹ ਦੇ ਪ੍ਰੇਮ ਸਬੰਧਾਂ ’ਚ ਅੜਿੱਕਾ ਤਾਂ ਨੂੰਹ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਦਿੱਤਾ ਇਸ ਖੌਫਨਾਕ ਘਟਨਾ ਨੂੰ ਅੰਜਾਮ
ਜਾਂਚ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ਮਨਪ੍ਰੀਤ ਕੌਰ ਦੀ ਨੂੰਹ ਲਵਪ੍ਰੀਤ ਕੌਰ ਦੇ ਉਸੇ ਹੀ ਪਿੰਡ ਦੇ ਲਖਬੀਰ ਸਿੰਘ ਉਰਫ ਹੈਪੀ ਨਾਮ ਦੇ ਵਿਅਕਤੀ ਨਾਲ ਨਜਾਇਜ਼ ਸਬੰਧ ਸਨ ਅਤੇ ਜਦ ਇਸ ਦਾ ਪਤਾ ਲਵਪ੍ਰੀਤ ਕੌਰ ਦੀ ਸੱਸ ਨੂੰ ਲੱਗਾ ਤਾਂ ਉਨ੍ਹਾਂ ਦੋਨਾਂ ਵਿੱਚ ਤਕਰਾਰ ਰਹਿਣ ਲੱਗੀ
Faridkot News : ਬੀਤੇ ਦਿਨੀ ਫਰੀਦਕੋਟ ਦੇ ਪਿੰਡ ਰੁਮਾਣਾ ਅਜੀਤ ਸਿੰਘ ਵਿਖੇ ਇੱਕ ਔਰਤ ਮਨਪ੍ਰੀਤ ਕੌਰ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਸ ਦੀ ਨੂੰਹ ਵੱਲੋਂ ਇਸ ਨੂੰ ਦਿਲ ਦਾ ਦੌਰਾ ਪੈਣ ਦਾ ਕਾਰਨ ਨਾਲ ਹੋਈ ਮੌਤ ਦੱਸਿਆ, ਪਰ ਮ੍ਰਿਤਕ ਔਰਤ ਦੇ ਭਰਾਵਾਂ ਵੱਲੋਂ ਇਸ ਮੌਤ ’ਤੇ ਸ਼ੰਕਾ ਜਾਹਿਰ ਕੀਤੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਆਪਣੀ ਜਾਂਚ ਸ਼ੁਰੂ ਕਰ ਦਿੱਤੀ। ਹਾਲਾਂਕਿ ਇਸ ਮਾਮਲੇ ਵਿੱਚ ਪੁਲਿਸ ’ਤੇ ਹੱਥ ਪਹਿਲਾਂ ਕੁਝ ਵੀ ਨਹੀਂ ਲੱਗਾ ਪਰ ਜਿਵੇਂ-ਜਿਵੇਂ ਜਾਂਚ ਅੱਗੇ ਵਧੀ ਤਾਂ ਸਿੱਧਾ ਸ਼ੱਕ ਮ੍ਰਿਤਕ ਦੀ ਨੂੰਹ ’ਤੇ ਗਿਆ।
ਜਿਸ ਤੋਂ ਬਾਅਦ ਪੁਲਿਸ ਵੱਲੋਂ ਮ੍ਰਿਤਕ ਦੀ ਨੂੰਹ ਲਵਪ੍ਰੀਤ ਕੌਰ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕੀਤੀ। ਜਿਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਭੇਦ ਖੁੱਲਦੇ ਗਏ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ਮਨਪ੍ਰੀਤ ਕੌਰ ਦੀ ਨੂੰਹ ਲਵਪ੍ਰੀਤ ਕੌਰ ਦੇ ਉਸੇ ਹੀ ਪਿੰਡ ਦੇ ਲਖਬੀਰ ਸਿੰਘ ਉਰਫ ਹੈਪੀ ਨਾਮ ਦੇ ਵਿਅਕਤੀ ਨਾਲ ਨਜਾਇਜ਼ ਸਬੰਧ ਸਨ ਅਤੇ ਜਦ ਇਸ ਦਾ ਪਤਾ ਲਵਪ੍ਰੀਤ ਕੌਰ ਦੀ ਸੱਸ ਨੂੰ ਲੱਗਾ ਤਾਂ ਉਨ੍ਹਾਂ ਦੋਨਾਂ ਵਿੱਚ ਤਕਰਾਰ ਰਹਿਣ ਲੱਗੀ ਜਿਸ ਤੋਂ ਬਾਅਦ ਲਵਪ੍ਰੀਤ ਕੌਰ ਵੱਲੋਂ ਆਪਣੀ ਸੱਸ ਨੂੰ ਰਸਤੇ ਤੋਂ ਹਟਾਉਣ ਅਤੇ ਆਪਣੇ ਪ੍ਰੇਮ ਸੰਬੰਧਾਂ ਵਿੱਚ ਬਣ ਰਹੇ ਅੜਿੱਕੇ ਨੂੰ ਖ਼ਤਮ ਕਰਨ ਦੀ ਸਾਜਿਸ਼ ਤਹਿਤ ਆਪਣੇ ਪ੍ਰੇਮੀ ਲਖਬੀਰ ਸਿੰਘ ਨਾਲ ਮਿਲ ਕੇ ਆਪਣੀ ਸੱਸ ਨੂੰ ਮਾਰਨ ਦੀਆਂ ਸਾਜਿਸ਼ਾਂ ਰਚਣੀਆਂ ਸ਼ੁਰੂ ਕਰ ਦਿੱਤੀਆਂ।
ਇਸ ਤੋਂ ਬਾਅਦ ਲਖਬੀਰ ਸਿੰਘ ਦੇ ਇੱਕ ਹੋਰ ਸਾਥੀ ਗਗਨਦੀਪ ਸਿੰਘ ਵੱਲੋਂ ਵੀ ਉਨ੍ਹਾਂ ਦਾ ਸਾਥ ਦਿੰਦੇ ਹੋਏ ਮਨਪ੍ਰੀਤ ਕੌਰ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਜਿਸ ਨੂੰ ਬਾਅਦ ਵਿੱਚ ਇਹ ਦਰਸਾਇਆ ਗਿਆ ਕਿ ਮਨਪ੍ਰੀਤ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।
ਸਾਰੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਲਖਬੀਰ ਸਿੰਘ ਅਤੇ ਗਗਨਦੀਪ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਪਤਾ ਲੱਗਿਆ ਕਿ ਦੋਨੋਂ ਕਾਤਲ ਰਾਜਸਥਾਨ ਦੇ ਚੂਰੂ ਇਲਾਕੇ ਵਿੱਚ ਲੁਕੇ ਹੋਏ ਹਨ। ਜਿੱਥੇ ਉਨ੍ਹਾਂ ਨੂੰ ਪੁਲਿਸ ਵੱਲੋਂ ਛਾਪੇਮਾਰੀ ਕਰ ਕਾਬੂ ਕਰ ਫਰੀਦਕੋਟ ਲਿਆਂਦਾ ਗਿਆ। ਫਿਲਹਾਲ ਤਿੰਨਾਂ ਦੋਸ਼ੀਆਂ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Ranjit Singh Encounter Controversy : ਪੁਲਿਸ ਐਨਕਾਊਂਟਰ ’ਚ ਮਾਰੇ ਗਏ ਰਣਜੀਤ ਸਿੰਘ ਦੀ ਪੋਸਟਮਾਰਟਮ ਰਿਪੋਰਟ ’ਚ ਹੋਇਆ ਇਹ ਵੱਡਾ ਖੁਲਾਸਾ