PM Modi Jhalmuri Reciepe : ਝਾਲਮੁੜੀ ਬਹੁਤ ਤੀਖਾ ਹੈ... ਦਿੱਲੀ ਚ BJP ਦਫ਼ਤਰ ਅੱਗੇ ਮਮਤਾ ਬੈਨਰਜ਼ੀ ਦੀ ਨਕਲ, Video ਵਾਇਰਲ

Mamata Banerjee Viral Video : BJP ਵਰਕਰਾਂ ਨੇ ਜਿਥੇ ਜਿੱਤ ਦੀ ਖੁਸ਼ੀ 'ਚ ਪੱਛਮੀ ਬੰਗਾਲ 'ਚ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜ਼ੀ ਦੇ ਘਰ ਅੱਗੇ 'ਜੈ ਸ਼੍ਰੀ ਰਾਮ' ਦੇ ਨਾਅਰੇ ਲਾਏ ਹਨ, ਉਥੇ ਹੀ ਦਿੱਲੀ ਵਿਖੇ ਭਾਜਪਾ ਦਫਤਰ ਵਿਖੇ ਵੀ ਅਜੀਬ ਹਾਸਾ-ਠੱਠਾ ਵੇਖਣ ਨੂੰ ਮਿਲਿਆ, ਜਿਸ ਵਿੱਚ ਮਮਤਾ ਬੈਨਰਜ਼ੀ ਦੀ ਨਕਲ ਉਤਾਰੀ ਗਈ।

By  KRISHAN KUMAR SHARMA May 4th 2026 04:31 PM -- Updated: May 4th 2026 04:48 PM

Mamata Banerjee Viral Video : ਪੱਛਮੀ ਬੰਗਾਲ ਚੋਣ ਨਤੀਜਿਆਂ ਤੋਂ ਬਾਅਦ ਦੇਸ਼ ਭਰ 'ਚ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ 'ਚ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਵੱਖ-ਵੱਖ ਥਾਂਵਾਂ 'ਤੇ ਲੱਡੂ ਵੰਡ ਅਤੇ ਭੰਗੜੇ ਪਾ ਕੇ ਖੁਸ਼ੀ ਮਨਾਈ ਜਾ ਰਹੀ ਹੈ। ਭਾਜਪਾ ਵੱਲੋਂ ਬੰਗਾਲ 'ਚ ਸਰਕਾਰ ਬਣਾਉਣਾ ਤੈਅ ਮੰਨਿਆ ਜਾ ਰਿਹਾ ਹੈ। BJP ਵਰਕਰਾਂ ਨੇ ਜਿਥੇ ਜਿੱਤ ਦੀ ਖੁਸ਼ੀ 'ਚ ਪੱਛਮੀ ਬੰਗਾਲ 'ਚ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜ਼ੀ ਦੇ ਘਰ ਅੱਗੇ 'ਜੈ ਸ਼੍ਰੀ ਰਾਮ' ਦੇ ਨਾਅਰੇ ਲਾਏ ਹਨ, ਉਥੇ ਹੀ ਦਿੱਲੀ ਵਿਖੇ ਭਾਜਪਾ ਦਫਤਰ ਵਿਖੇ ਵੀ ਅਜੀਬ ਹਾਸਾ-ਠੱਠਾ ਵੇਖਣ ਨੂੰ ਮਿਲਿਆ, ਜਿਸ ਵਿੱਚ ਮਮਤਾ ਬੈਨਰਜ਼ੀ ਦੀ ਨਕਲ ਉਤਾਰੀ ਗਈ।

ਦੱਸ ਦਈਏ ਕਿ 19 ਅਪ੍ਰੈਲ ਨੂੰ ਬੰਗਾਲ ਚੋਣਾਂ ਤੋਂ ਪਹਿਲਾਂ ਵਿੱਚ ਇੱਕ ਚੋਣ ਰੈਲੀ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਕਾਫਲੇ ਨੂੰ ਰੋਕ ਕੇ ਸੜਕ ਕਿਨਾਰੇ ਇੱਕ ਛੋਟੇ ਜਿਹੇ ਸਟਾਲ 'ਤੇ ਝਾਲਮੁਰੀ ਦਾ ਆਨੰਦ ਮਾਣਿਆ ਸੀ। ਇਸ ਦੀ ਇੱਕ ਵੀਡੀਓ ਵੀ ਬਹੁਤ ਵਾਇਰਲ ਹੋਈ ਸੀ।

ਵਾਇਰਲ ਵੀਡੀਓ ਵਿੱਚ ਕੀ ?

ਇਸ ਵਾਇਰਲ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਸ਼ਖਸ ਮਮਤਾ ਬੈਨਰਜ਼ੀ ਵਰਗਾ ਭੇਸ ਧਾਰ ਕੇ ਨਕਲ ਕਰ ਰਿਹਾ ਹੈ। ਉਸ ਦੇ ਹੱਥ ਵਿੱਚ 'ਝਾਲਮੁੜੀ' (ਕੋਈ ਨਮਕੀਨ) ਫੜੀ ਹੋਈ ਹੈ। ਉਹ ਇਸ ਨੂੰ ਖਾਣ ਦੀ ਕੋਸ਼ਿਸ਼ ਕਰਦਾ ਹੈ ਅਤੇ ਫਿਰ ਮਮਤਾ ਬੈਨਰਜ਼ੀ ਦੀ ਨਕਲ ਕਰਦੇ ਹੋਏ ਬੋਲਦਾ ਹੈ ਕਿ 'ਝਾਲਮੁੜੀ ਬਹੁਤ ਤੀਖਾ ਹੈ, ਤੀਖਾ ਹੈ...'। (ਵੇਖੋ ਪੂਰੀ ਵੀਡੀਓ)

ਝਾਲਮੁੜੀ ਬਣਾਉਣ ਦੀ ਵਿਧੀ

ਇਹ ਤਾਂ ਸੀ ਹਾਸਾ-ਠੱਠਾ, ਪਰ ਜੇ ਹੁਣ ਤੁਸੀ ਘਰ 'ਚ ਝਾਲਮੁੜੀ ਬਣਾਉਣਾ ਚਾਹੁੰਦੇ ਹੋ ਤਾਂ ਪਹਿਲਾਂ ਇੱਕ ਵੱਡੇ ਕਟੋਰੇ ਵਿੱਚ ਪੱਫ ਕੀਤੇ ਚੌਲ ਪਾਓ। ਬਾਰੀਕ ਕੱਟਿਆ ਹੋਇਆ ਪਿਆਜ਼, ਟਮਾਟਰ, ਹਰੀਆਂ ਮਿਰਚਾਂ, ਉਬਲੇ ਹੋਏ ਆਲੂ ਦੇ ਛੋਟੇ ਟੁਕੜੇ ਅਤੇ ਥੋੜ੍ਹਾ ਜਿਹਾ ਧਨੀਆ ਪਾਓ। ਵਧੇਰੇ ਕੁਰਕਰਾ ਕਰਨ ਲਈ ਭੁੰਨੇ ਹੋਏ ਛੋਲੇ, ਮੂੰਗਫਲੀ ਅਤੇ ਸੇਵ ਪਾਓ। ਇਹ ਸਾਰੀਆਂ ਸਮੱਗਰੀਆਂ ਝਲਮੂਰੀ ਦੇ ਸੁਆਦ ਨੂੰ ਵਧਾਉਂਦੀਆਂ ਹਨ।

ਹੋਰ ਸੁਆਦੀ ਬਣਾਉਣ ਲਈ ਨਮਕ, ਲਾਲ ਮਿਰਚ ਪਾਊਡਰ, ਚਾਟ ਮਸਾਲਾ ਅਤੇ ਸਭ ਤੋਂ ਮਹੱਤਵਪੂਰਨ, ਥੋੜ੍ਹਾ ਜਿਹਾ ਸਰ੍ਹੋਂ ਦਾ ਤੇਲ ਪਾਓ। ਸਰ੍ਹੋਂ ਦਾ ਤੇਲ ਝਾਲਮੁੜੀ ਨੂੰ ਇਸਦਾ ਅਸਲੀ ਬੰਗਾਲੀ ਸੁਆਦ ਦਿੰਦਾ ਹੈ। ਥੋੜ੍ਹਾ ਜਿਹਾ ਨਿੰਬੂ ਦਾ ਰਸ ਪਾਓ, ਜੋ ਇਸਦੇ ਸਵਾਦ ਨੂੰ ਵਧਾਉਂਦਾ ਹੈ। ਹੁਣ, ਸਾਰੀਆਂ ਸਮੱਗਰੀਆਂ ਨੂੰ ਚੰਗੀ ਤਰ੍ਹਾਂ ਮਿਲਾਓ ਤਾਂ ਜੋ ਹਰ ਦਾਣਾ ਮਸਾਲਿਆਂ ਨਾਲ ਲਿਪਟ ਜਾਵੇ।

ਝਾਲਮੁੜੀ ਬਣਾਉਣ ਤੋਂ ਬਾਅਦ ਇਸ ਨੂੰ ਜ਼ਿਆਦਾ ਸਮੇਂ ਤੱਕ ਨਹੀਂ ਰੱਖਣਾ ਚਾਹੀਦਾ, ਬਹੁਤ ਦੇਰ ਤੱਕ ਰੱਖਣ ਨਾਲ ਪੱਫ ਕੀਤੇ ਚੌਲ ਨਰਮ ਹੋ ਜਾਂਦੇ ਹਨ ਅਤੇ ਇਸਦਾ ਕੁਰਕੁਰਾਪਣ ਖਤਮ ਹੋ ਜਾਵੇਗੀ। ਤੁਸੀਂ ਇਸਨੂੰ ਸ਼ਾਮ ਦੇ ਨਾਸ਼ਤੇ ਦੇ ਰੂਪ ਵਿੱਚ, ਚਾਹ ਦੇ ਨਾਲ, ਜਾਂ ਜਦੋਂ ਤੁਹਾਨੂੰ ਥੋੜ੍ਹੀ ਭੁੱਖ ਲੱਗ ਰਹੀ ਹੋਵੇ ਤਾਂ ਇੱਕ ਤੇਜ਼ ਸਨੈਕ ਦੇ ਰੂਪ ਵਿੱਚ ਬਣਾ ਸਕਦੇ ਹੋ।

Related Post