Sri Mukatsar Sahib News : ਇਨਸਾਨੀਅਤ ਸ਼ਰਮਸਾਰ ! ਹਾਦਸੇ ’ਚ ਜ਼ਖਮੀ ਹੋਏ ਵਿਅਕਤੀ ਨੂੰ ਹਸਪਤਾਲ ਲੈ ਜਾਣ ਦੀ ਥਾਂ ਸੜਕ ’ਤੇ ਸੁੱਟ ਚਾਲਕ ਫਰਾਰ

ਦਿਲ ਦਹਿਲਾ ਦੇਣ ਵਾਲੀ ਇਹ ਘਟਨਾ ਪਿੰਡ ਧੂਲਕੋਟ ਅਤੇ ਕਾਉਣੀ ਵਾਲੇ ਰਸਤੇ ਨੇੜੇ ਰਾਤ ਦੇ ਸਮੇਂ ਦਾ ਹੈ, ਜਦੋਂ ਜੈਤੋ ਤੋਂ ਆਲੂ ਲੈ ਕੇ ਮੁਕਤਸਰ ਵੱਲ ਆ ਰਹੀ ਮਹਿੰਦਰਾ ਬਲੈਰੋ ਪਿਕਅਪ ਦਾ ਚਾਲਕ ਟਾਇਰ ਬਦਲ ਰਿਹਾ ਸੀ।

By  Aarti May 5th 2025 03:08 PM

Sri Mukatsar Sahib News :  ਦੇਰ ਰਾਤ ਮਹਿੰਦਰਾ ਪਿਕਅਪ ਗੱਡੀ ਦੇ ਪਿੱਛੇ ਮੋਟਰਸਾਈਕਲ ਵੱਜਣ ਕਾਰਨ ਹੋਇਆ ਇਕ ਭਿਆਨਕ ਹਾਦਸਾ ਵਾਪਰਿਆ ਜਿਸ ਵਿੱਚ ਸ਼ਿਵਰਾਜ ਸਿੰਘ ਨੌਜਵਾਨ ਦੀ ਮੌਤ ਹੋ ਗਈ। ਹਾਦਸੇ ਸਮੇਂ ਗੰਭੀਰ ਜਖਮੀ ਹੋਏ ਮੋਟਰਸਾਈਕਲ ਸਵਾਰ ਸ਼ਿਵਰਾਜ ਨੂੰ ਇਲਾਜ ਲਈ ਲਿਜਾਣ ਦੀ ਥਾਂ ਰਸਤੇ 'ਚ ਸੁੱਟ ਕੇ ਉੱਤੇ ਪਰਾਲੀ ਪਾ ਕੇ ਮਹਿੰਦਰਾ ਪਿਕਅਪ ਗੱਡੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ। 

ਦਿਲ ਦਹਿਲਾ ਦੇਣ ਵਾਲੀ ਇਹ ਘਟਨਾ ਪਿੰਡ ਧੂਲਕੋਟ ਅਤੇ ਕਾਉਣੀ ਵਾਲੇ ਰਸਤੇ ਨੇੜੇ ਰਾਤ ਦੇ ਸਮੇਂ ਦਾ ਹੈ, ਜਦੋਂ ਜੈਤੋ ਤੋਂ ਆਲੂ ਲੈ ਕੇ ਮੁਕਤਸਰ ਵੱਲ ਆ ਰਹੀ ਮਹਿੰਦਰਾ ਬਲੈਰੋ ਪਿਕਅਪ ਦਾ ਚਾਲਕ ਟਾਇਰ ਬਦਲ ਰਿਹਾ ਸੀ। ਇਸ ਦੌਰਾਨ ਬਠਿੰਡਾ ਤੋਂ ਆਪਣੇ ਪਿੰਡ ਕਾਉਣੀ ਵੱਲ ਜਾ ਰਹੇ ਮੋਟਰਸਾਈਕਲ ਸਵਾਰ ਸਿਵਰਾਜ ਸਿੰਘ ਦੀ ਉਸ ਪਿਕਅਪ ਗੱਡੀ ਦੇ ਪਿੱਛੇ ਟੱਕਰ ਹੋ ਗਈ। ਹਾਦਸੇ ਵਿਚ ਉਹ ਗੰਭੀਰ ਜਖਮੀ ਹੋ ਗਿਆ। 

ਗੱਡੀ ਚਾਲਕ ਨੇ ਜ਼ਖਮੀ ਨੌਜਵਾਨ ਨੂੰ ਆਪਣੀ ਗੱਡੀ ਵਿੱਚ ਬਿਠਾ ਕੇ ਇਲਾਜ ਲਈ ਲਿਜਾਣ ਦੀ ਗੱਲ ਕਹੀ ਤੇ ਉਥੋਂ ਗੱਡੀ ’ਤੇ ਲੈ ਗਿਆ ਪਰ ਥੋੜੀ ਹੀ ਦੂਰੀ ਤੈਅ ਕਰਨ ਤੋਂ ਬਾਅਦ ਬਠਿੰਡਾ ਰੋਡ ਦੇ ਮੇਨ ਰਸਤੇ ਦੇ ਕਿਨਾਰੇ ਉਸਨੇ ਮੋਟਰਸਾਈਕਲ ਸਵਾਰ ਨੂੰ ਸੁੱਟ ਦਿੱਤਾ ਅਤੇ ਉੱਤੇ ਪਰਾਲੀ ਪਾ ਕੇ ਮੌਕੇ ਤੋਂ ਫਰਾਰ ਹੋ ਗਿਆ। 

ਪੁਲਿਸ ਨੇ ਜਦੋਂ ਸ਼ੱਕ ਹੋਣ 'ਤੇ ਜਾਂਚ ਕੀਤੀ ਤਾਂ ਗੱਡੀ ਦਾ ਨੰਬਰ ਟਰੇਸ ਕਰਕੇ ਲਾਸ਼ ਨੂੰ ਬਰਾਮਦ ਕੀਤਾ ਗਿਆ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪਰਿਵਾਰ ਨੇ ਮੀਡੀਆ ਰਾਹੀਂ ਇਨਸਾਫ ਦੀ ਗੁਹਾਰ ਲਾਈ ਹੈ। 

Related Post