ਸਮਰਾਲਾ ਚ ਸ਼ਖਸ ਨੇ ਨਹਿਰ ਚ ਮਾਰੀ ਛਾਲ, ਮਰਨ ਤੋਂ ਪਹਿਲਾਂ ਬਣਾਈ ਵੀਡੀਓ, ਕੁੱਝ ਲੋਕਾਂ ਤੇ ਤੰਗ ਕਰਨ ਦੇ ਲਾਏ ਇਲਜ਼ਾਮ

Samrala News : ਮ੍ਰਿਤਕ ਦੇ ਵੱਡੇ ਭਰਾ ਨੇ ਦੱਸਿਆ ਕਿ ਅਮਿਤ ਅਤੇ ਉਸਦੇ ਮਾਸੜ ਨੇ ਸਾਂਝਾ ਕਾਰੋਬਾਰ ਕੀਤਾ ਹੋਇਆ ਸੀ। ਪਰ ਮਾਸੜ ਦੀ ਮੌਤ ਤੋਂ ਬਾਅਦ ਅਮਿਤ ਦੀ ਮਾਸੀ ਦਾ ਮੁੰਡਾ ਉਸਦੇ ਸਾਰੇ ਵਪਾਰ ਨੂੰ ਕਬਜ਼ਾਉਣਾ ਚਾਹੁੰਦਾ ਸੀ।

By  KRISHAN KUMAR SHARMA May 17th 2026 07:01 PM -- Updated: May 17th 2026 07:02 PM

Samrala News : ਸਮਰਾਲਾ 'ਚ ਇੱਕ 42 ਸਾਲਾ ਵਿਅਕਤੀ ਵੱਲੋਂ ਨਹਿਰ 'ਚ ਛਾਲ ਮਾਰ ਕੇ ਆਪਣੀ ਜੀਵਨਲੀਲ੍ਹਾ ਸਮਾਪਤ ਕੀਤੇ ਜਾਣ ਦੀ ਘਟਨਾ ਵਾਪਰੀ ਹੈ। ਜਾਣਕਾਰੀ ਅਨੁਸਾਰ, ਸਮਰਾਲਾ ਥਾਣੇ 'ਚ ਪਹੁੰਚੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਮਿਤ ਕੁਮਾਰ ਅਗਰਵਾਲ 15 ਮਈ ਤੋਂ ਲਾਪਤਾ ਸੀ।

ਅਮਿਤ ਦੇ ਵੱਡੇ ਭਰਾ ਨੇ ਦੱਸਿਆ ਕਿ ਉਹ ਮਿਤੀ 15 ਮਈ ਨੂੰ ਸ਼ਾਮੀ 5 ਵਜੇ ਘਰ ਤੋਂ ਦੁਕਾਨ ਦੇ ਵਾਸਤੇ ਨਿਕਲਿਆ ਸੀ, ਪਰ ਦੁਕਾਨ 'ਤੇ ਨਹੀਂ ਪਹੁੰਚਿਆ, ਜਿਸ ਤੋਂ ਬਾਅਦ ਉਹਨਾਂ ਨੂੰ ਦੁਕਾਨ ਤੋਂ ਮੈਸੇਜ ਆਇਆ ਕਿ ਅਮਿਤ ਹਾਲੇ ਤੱਕ ਦੁਕਾਨ 'ਤੇ ਨਹੀਂ ਪਹੁੰਚਿਆ। ਲੇਕਿਨ ਉਸ ਤੋਂ ਬਾਅਦ ਹੀ ਇੱਕ ਤੋਂ ਬਾਅਦ ਇੱਕ ਅਮਿਤ ਨੇ ਅਚਾਨਕ 2 ਵੀਡੀਓ ਉਹਨਾਂ ਦੇ ਫੋਨ ਦੇ ਵਿੱਚ ਭੇਜੀ, ਜਿਸ ਦੇ ਵਿੱਚ ਉਹ ਆਪਣੇ ਭਰਾ ਅਤੇ ਪਰਿਵਾਰ ਬਾਰੇ ਗੱਲਾਂ ਕਰ ਰਿਹਾ ਸੀ।

ਉਨ੍ਹਾਂ ਨੇ ਦੱਸਿਆ ਕਿ ਅਮਿਤ ਨੇ ਜੋ ਵੀਡੀਓ ਉਹਨਾਂ ਨੂੰ ਭੇਜੀ, ਉਸ ਦੇ ਵਿੱਚ ਉਹ ਕੁੱਝ ਲੋਕਾਂ ਦੇ ਉੱਤੇ ਆਤਮ ਹੱਤਿਆ ਵਾਸਤੇ ਉਕਸਾਉਣ ਦੀ ਗੱਲ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਅਮਿਤ ਅਤੇ ਉਸਦੇ ਮਾਸੜ ਨੇ ਸਾਂਝਾ ਕਾਰੋਬਾਰ ਕੀਤਾ ਹੋਇਆ ਸੀ। ਪਰ ਮਾਸੜ ਦੀ ਮੌਤ ਤੋਂ ਬਾਅਦ ਅਮਿਤ ਦੀ ਮਾਸੀ ਦਾ ਮੁੰਡਾ ਉਸਦੇ ਸਾਰੇ ਵਪਾਰ ਨੂੰ ਕਬਜ਼ਾਉਣਾ ਚਾਹੁੰਦਾ ਸੀ। ਅਮਿਤ ਦੇ ਭਰਾ ਨੇ ਵੀਡੀਓ ਅਤੇ ਲੋਕੇਸ਼ਨ ਦੇ ਅਧਾਰ 'ਤੇ ਜਦ ਉਸਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਨੀਲੋ ਨਹਿਰ ਦੇ ਕਿਨਾਰੇ ਅਮਿਤ ਦੀ ਐਕਟੀਵਾ ਉਹਨਾਂ ਨੂੰ ਖੜੀ ਮਿਲੀ। ਭਰਾ ਦੇ ਮੁਤਾਬਕ ਉਥੇ ਖੜੇ ਕੁਝ ਲੋਕਾਂ ਨੇ ਉਹਨਾਂ ਨੂੰ ਇਹ ਵੀ ਦੱਸਿਆ ਕਿ ਉਹਨਾਂ ਦੇ ਭਰਾ ਅਮਿਤ ਨੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ। 

ਦੱਸਿਆ ਜਾ ਰਿਹਾ ਹੈ ਕਿ ਅਮਿਤ ਦੀ ਲਾਸ਼ ਨਹਿਰ ਦੇ ਵਿੱਚੋਂ ਲੱਭ ਗਈ ਹੈ, ਜਿਸ ਪਿੱਛੋਂ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਤੋਂ ਇਨਸਾਫ ਅਤੇ ਮੁਲਜ਼ਮਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

ਉਧਰ, ਡੀਐਸਪੀ ਪ੍ਰਿਤਪਾਲ ਸਿੰਘ ਸਮਰਾਲਾ ਨੇ ਗੱਲਬਾਤ ਦੌਰਾਨ ਕਿਹਾ ਕਿ ਪਰਿਵਾਰ ਵੱਲੋਂ ਅਮਿਤ ਦੀ ਮੌਤ ਤੋਂ ਪਹਿਲਾਂ ਬਣਾਈ ਗਈ ਵੀਡੀਓ ਪੁਲਿਸ ਨੂੰ ਦੇ ਦਿੱਤੀ ਗਈ ਹੈ, ਜਿਸ ਦੀ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

Related Post