Manish Sisodia Excise Policy Scam : ਰਾਉਸ ਐਵੇਨਿਊ ਕੋਰਟ ਨੇ ਸਿਸੋਦੀਆ ਨੂੰ 5 ਦਿਨ ਦੇ ਰਿਮਾਂਡ 'ਤੇ ਭੇਜਿਆ

By  Pardeep Singh February 27th 2023 07:33 PM

 ਨਵੀਂ ਦਿੱਲੀ : ਅਦਾਲਤ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ 4 ਮਾਰਚ ਤੱਕ ਰਿਮਾਂਡ 'ਤੇ ਭੇਜ ਦਿੱਤਾ ਹੈ। ਰੌਜ਼ ਐਵੇਨਿਊ ਅਦਾਲਤ ਵਿੱਚ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜੱਜ ਨੇ ਇਹ ਫੈਸਲਾ ਸੁਣਾਇਆ। ਮਨੀਸ਼ ਸਿਸੋਦੀਆ ਹੁਣ 5 ਦਿਨਾਂ ਲਈ ਸੀਬੀਆਈ ਦੀ ਹਿਰਾਸਤ ਵਿੱਚ ਰਹਿਣਗੇ।

ਸੀਬੀਆਈ ਨੇ ਬੀਤੇ ਕੱਲ੍ਹ ਲੰਬੀ ਪੁੱਛਗਿੱਛ ਮਗਰੋਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਸੀਬੀਆਈ ਸਿਸੋਦੀਆ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਅਤੇ 5 ਦਿਨ ਦਾ ਰਿਮਾਂਡ ਲਿਆ ਹੈ। ਇਸ ਦੌਰਾਨ ਪੁੱਛਗਿੱਛ ਵਿੱਚ ਵੱਡੇ ਖੁਲਾਸੇ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।

A. ਕੀ ਹੈ ਦਿੱਲੀ ਸਰਕਾਰ ਦੀ ਨਵੀਂ ਸ਼ਰਾਬ ਨੀਤੀ ? 

(1). 17 ਨਵੰਬਰ 2021 ਨੂੰ ਦਿੱਲੀ ਦੀ 'ਆਪ' ਸਰਕਾਰ ਨੇ ਸੂਬੇ ’ਚ ਲਾਗੂ ਕੀਤੀ ਸੀ ਨਵੀਂ ਸ਼ਰਾਬ ਨੀਤੀ

(2).ਨੀਤੀ ਤਹਿਤ ਰਾਜਧਾਨੀ 'ਚ ਬਣਾਏ ਗਏ 32 ਜ਼ੋਨ

(3).ਹਰ ਜ਼ੋਨ 'ਚ 27 ਦੁਕਾਨਾਂ ਖੋਲ੍ਹਣ ਦੀ ਸੀ ਤਜਵੀਜ਼, ਇਸ ਤਰ੍ਹਾਂ ਕੁੱਲ ਖੁੱਲ੍ਹਣੀਆਂ ਸਨ 849 ਦੁਕਾਨਾਂ

(4).ਨਵੀਂ ਸ਼ਰਾਬ ਨੀਤੀ ਤਹਿਤ ਦਿੱਲੀ 'ਚ ਸਾਰੀਆਂ ਸ਼ਰਾਬ ਦੀਆਂ ਦੁਕਾਨਾਂ ਨੂੰ ਕਰ ਦਿੱਤਾ ਸੀ ਪ੍ਰਾਈਵੇਟ

(5).ਸਰਕਾਰੀ ਦੁਕਾਨਾਂ 'ਤੇ ਸ਼ਰਾਬ ਦੀ ਵਿਕਰੀ ਕੀਤੀ ਗਈ ਬੰਦ

(6).ਸ਼ਰਾਬ ਮਾਫ਼ੀਆ ਤੇ ਕਾਲਾ ਬਾਜ਼ਾਰੀ ਨੂੰ ਖ਼ਤਮ ਕਰਨ ਦਾ ਦੱਸਿਆ ਸੀ ਮਕਸਦ

(7).ਨਵੀਂ ਨੀਤੀ ਤੋਂ ਪਹਿਲਾਂ ਸਨ 60 ਫ਼ੀਸਦ ਸਰਕਾਰੀ ਤੇ 40 ਫ਼ੀਸਦ ਨਿੱਜੀ ਦੁਕਾਨਾਂ

(8).ਨਵੀਂ ਪਾਲਿਸੀ ਤਹਿਤ ਸ਼ਰਾਬ ਦੀਆਂ ਦੁਕਾਨਾਂ ਦਾ 100 ਫ਼ੀਸਦ ਹੋ ਗਿਆ ਸੀ ਨਿੱਜੀਕਰਨ

(9).ਸਰਕਾਰ ਨੇ ਲਾਇਸੰਸ ਦੀ ਫੀਸ 'ਚ ਕਰ ਦਿੱਤਾ ਸੀ ਕਈ ਗੁਣਾ ਵਾਧਾ

(10).ਦਿੱਲੀ ਸਰਕਾਰ ਨੇ ਲਾਇਸੰਸ ਧਾਰਕਾਂ ਨੂੰ ਨਿਯਮਾਂ 'ਚ ਦਿੱਤੀ ਸੀ ਢਿੱਲ

(12). ਜਾਂਚ ਮਗਰੋਂ ਨਵੀਂ ਸ਼ਰਾਬ ਨੀਤੀ 'ਚ ਬੇਨਿਯਮੀਆਂ ਦਾ ਹੋਇਆ ਪਰਦਾਫਾਸ਼

(13).ਐਲਜੀ ਦੀ ਮਨਜ਼ੂਰੀ ਤੋਂ ਬਿਨਾਂ ਹੀ ਬਦਲ ਦਿੱਤੀ ਸੀ ਸ਼ਰਾਬ ਪਾਲਿਸੀ

(14).ਇਸ ਮਗਰੋਂ ਵਿਰੋਧੀਆਂ ਦੇ ਨਿਸ਼ਾਨੇ 'ਤੇ ਆਈ ਦਿੱਲੀ ਸਰਕਾਰ

(15).ਇਸ ਘਪਲੇ ਰਾਹੀਂ ਪੈਸੇ ਵਾਪਸ ਆਉਣ ਤੇ ਹੇਰਫੇਰ ਦੀ ਵੀ ਗੱਲ ਆਈ ਸੀ ਸਾਹਮਣੇ

(16).ਸਿਆਸੀ ਦਬਾਅ ਕਾਰਨ ਵਾਪਸ ਲਈ ਨਵੀਂ ਸ਼ਰਾਬ ਨੀਤੀ

(17).28 ਜੁਲਾਈ 2022 ਨੂੰ ਦਿੱਲੀ ਸਰਕਾਰ ਨੇ ਨਵੀਂ ਨੀਤੀ ਲੈ ਲਈ ਸੀ ਵਾਪਸ

(18).1 ਸਤੰਬਰ 2022 ਨੂੰ ਪੁਰਾਣੀ ਆਬਕਾਰੀ ਨੀਤੀ ਮੁੜ ਕੀਤੀ ਲਾਗੂ

Related Post