Baba Farid University of Health Sciences ’ਚ ਨਿਯੁਕਤ ਕੀਤੇ ਗਏ ਨਵਾਂ ਚਾਂਸਲਰ ਤੇ ਰਜਿਸਟਰਾਰ, ਜਾਣੋ ਹੁਣ ਕਿੰਨ੍ਹਾਂ ਨੂੰ ਮਿਲੀ ਜਿੰਮੇਵਾਰੀ

ਰਾਜਪਾਲ ਦਫ਼ਤਰ ਵੱਲੋਂ ਜਾਰੀ ਹੁਕਮਾਂ ਅਨੁਸਾਰ, ਮਨਜੀਤ ਸਿੰਘ ਬਰਾੜ ਆਪਣੇ ਮੌਜੂਦਾ ਫਰਜ਼ਾਂ ਤੋਂ ਇਲਾਵਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਫਰਜ਼ ਵੀ ਸੰਭਾਲਣਗੇ।

By  Aarti July 26th 2026 10:30 AM

ਪੰਜਾਬ ਦੇ ਰਾਜਪਾਲ ਅਤੇ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਫਰੀਦਕੋਟ ਦੇ ਚਾਂਸਲਰ ਗੁਲਾਬ ਚੰਦ ਕਟਾਰੀਆ ਨੇ ਯੂਨੀਵਰਸਿਟੀ ਦੇ ਰੈਗੂਲਰ ਵਾਈਸ ਚਾਂਸਲਰ ਦੀ ਨਿਯੁਕਤੀ ਤੱਕ ਮਹੱਤਵਪੂਰਨ ਪ੍ਰਸ਼ਾਸਕੀ ਪ੍ਰਬੰਧ ਕੀਤੇ ਹਨ।

ਯੂਨੀਵਰਸਿਟੀਜ਼ ਐਕਟ, 1998 ਦੀ ਧਾਰਾ 14(6) ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਮਨਜੀਤ ਸਿੰਘ ਬਰਾੜ, ਸਕੱਤਰ, ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ, ਪੰਜਾਬ ਨੂੰ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਫਰੀਦਕੋਟ ਦੇ ਕਾਰਜਕਾਰੀ ਵਾਈਸ ਚਾਂਸਲਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ। 

ਬਿਨਾਂ ਕਿਸੇ ਮਾਣ ਭੱਤੇ ਦੇ ਸੌਂਪੀ ਗਈ ਜ਼ਿੰਮੇਵਾਰੀ 

ਰਾਜਪਾਲ ਦਫ਼ਤਰ ਵੱਲੋਂ ਜਾਰੀ ਹੁਕਮਾਂ ਅਨੁਸਾਰ, ਮਨਜੀਤ ਸਿੰਘ ਬਰਾੜ ਆਪਣੇ ਮੌਜੂਦਾ ਫਰਜ਼ਾਂ ਤੋਂ ਇਲਾਵਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਫਰਜ਼ ਵੀ ਸੰਭਾਲਣਗੇ। ਇਹ ਵਾਧੂ ਜ਼ਿੰਮੇਵਾਰੀ ਬਿਨਾਂ ਕਿਸੇ ਮਾਣ ਭੱਤੇ ਦੇ ਦਿੱਤੀ ਗਈ ਹੈ ਅਤੇ ਇੱਕ ਨਿਯਮਤ ਵਾਈਸ ਚਾਂਸਲਰ ਦੀ ਨਿਯੁਕਤੀ ਤੱਕ ਲਾਗੂ ਰਹੇਗੀ।

ਡਾ. ਰਾਜੀਵ ਸੂਦ ਦਾ ਕਾਰਜਕਾਲ ਹੋਇਆ ਖਤਮ 

ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਡਾ. ਰਾਜੀਵ ਸੂਦ ਨੇ ਹਾਲ ਹੀ ਵਿੱਚ ਆਪਣਾ ਤਿੰਨ ਸਾਲ ਦਾ ਕਾਰਜਕਾਲ ਪੂਰਾ ਕੀਤਾ ਹੈ, ਅਤੇ ਪੰਜਾਬ ਸਰਕਾਰ ਨੇ ਇੱਕ ਨਵੇਂ ਵਾਈਸ ਚਾਂਸਲਰ ਦੀ ਨਿਯੁਕਤੀ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ  : Punjab Weather Update : ਪੰਜਾਬ ’ਚ ਮਾਨਸੂਨ ਦੀ ਰਫਤਾਰ ਹੋਈ ਹੌਲੀ; ਕੀ ਅੱਜ ਪਵੇਗਾ ਮੀਂਹ ? ਜਾਣੋ IMD ਦੀ ਤਾਜ਼ਾ ਭਵਿੱਖਬਾਣੀ

Related Post