Mansa ਪੁਲਿਸ ਵੱਲੋਂ ਕਾਸੋ ਆਪਰੇਸ਼ਨ ਦੇ ਤਹਿਤ ਜ਼ਿਲ੍ਹੇ ਦੇ ਰੇਲਵੇ ਸਟੇਸ਼ਨਾਂ ਤੇ ਕੀਤੀ ਗਈ ਚੈਕਿੰਗ
Mansa News : ਮਾਨਸਾ ਪੁਲਿਸ (Mansa Police ) ਵੱਲੋਂ ਕਾਸੋ ਆਪਰੇਸ਼ਨ ਦੇ ਤਹਿਤ ਮਾਨਸਾ (Mansa News) ਜ਼ਿਲ੍ਹੇ ਦੇ ਅਧੀਨ ਆਉਂਦੇ ਰੇਲਵੇ ਸਟੇਸ਼ਨਾਂ 'ਤੇ ਚੈਕਿੰਗ ਕੀਤੀ ਗਈ। ਮਾਨਸਾ ਰੇਲਵੇ ਸਟੇਸ਼ਨ (Mansa Railway Station) 'ਤੇ ਐਸਐਸਪੀ ਦੀ ਅਗਵਾਈ ਦੇ ਵਿੱਚ ਚੈਕਿੰਗ ਹੋਈ ਹੈ। ਇਸ ਦੌਰਾਨ ਟਰੇਨ ਵਿੱਚੋਂ ਉਤਰਨ ਵਾਲੇ ਯਾਤਰੀਆਂ ਦੀ ਜਾਂਚ ਕੀਤੀ ਗਈ
Mansa News : ਮਾਨਸਾ ਪੁਲਿਸ (Mansa Police ) ਵੱਲੋਂ ਕਾਸੋ ਆਪਰੇਸ਼ਨ ਦੇ ਤਹਿਤ ਮਾਨਸਾ (Mansa News) ਜ਼ਿਲ੍ਹੇ ਦੇ ਅਧੀਨ ਆਉਂਦੇ ਰੇਲਵੇ ਸਟੇਸ਼ਨਾਂ 'ਤੇ ਚੈਕਿੰਗ ਕੀਤੀ ਗਈ। ਮਾਨਸਾ ਰੇਲਵੇ ਸਟੇਸ਼ਨ (Mansa Railway Station) 'ਤੇ ਐਸਐਸਪੀ ਦੀ ਅਗਵਾਈ ਦੇ ਵਿੱਚ ਚੈਕਿੰਗ ਹੋਈ ਹੈ। ਇਸ ਦੌਰਾਨ ਟਰੇਨ ਵਿੱਚੋਂ ਉਤਰਨ ਵਾਲੇ ਯਾਤਰੀਆਂ ਦੀ ਜਾਂਚ ਕੀਤੀ ਗਈ।
ਮਾਨਸਾ ਜ਼ਿਲ੍ਹੇ ਦੇ ਅਧੀਨ ਆਉਣ ਵਾਲੇ ਰੇਲਵੇ ਸਟੇਸ਼ਨਾਂ 'ਤੇ ਮਾਨਸਾ ਪੁਲਿਸ ਵੱਲੋਂ ਚੈਕਿੰਗ ਅਭਿਆਨ ਚਲਾਇਆ ਗਿਆ। ਮਾਨਸਾ ਦੇ ਰੇਲਵੇ ਸਟੇਸ਼ਨ 'ਤੇ ਐਸਐਸਪੀ ਭਗੀਰਥ ਸਿੰਘ ਮੀਨਾ ਦੀ ਅਗਵਾਈ ਦੇ ਵਿੱਚ ਚੈਕਿੰਗ ਕੀਤੀ ਗਈ। ਇਸ ਦੌਰਾਨ ਐਸਐਸਪੀ ਨੇ ਦੱਸਿਆ ਕਿ ਅੱਜ ਜ਼ਿਲੇ ਭਰ ਦੇ ਵਿੱਚ ਕਾਸੋ ਤਹਿਤ ਰੇਲਵੇ ਸਟੇਸ਼ਨਾਂ 'ਤੇ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ।
ਉਹਨਾਂ ਕਿਹਾ ਕਿ ਮਾਨਸਾ ਰੇਲਵੇ ਸਟੇਸ਼ਨ 'ਤੇ 50 ਦੇ ਕਰੀਬ ਪੁਲਿਸ ਕਰਮਚਾਰੀ ਅਤੇ ਡੀਐਸਪੀ ਤੈਨਾਤ ਕੀਤੇ ਗਏ ਹਨ ਅਤੇ ਉਹਨਾਂ ਵੱਲੋਂ ਰੇਲਵੇ ਸਟੇਸ਼ਨ 'ਤੇ ਆਉਣ ਵਾਲੇ ਯਾਤਰੀਆਂ ਅਤੇ ਟ੍ਰੇਨ ਵਿੱਚੋਂ ਉਤਰਨ ਵਾਲੇ ਯਾਤਰੀਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜਿੱਥੇ ਪੁਲਿਸ ਵੱਲੋਂ ਰੋਜ਼ਾਨਾ ਸਪੈਸ਼ਲ ਨਾਕੇ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਹੈ ,ਉੱਥੇ ਹੀ ਅੱਜ ਰੇਲਵੇ ਸਟੇਸ਼ਨਾਂ 'ਤੇ ਵੀ ਪੁਲਿਸ ਦਾ ਚੈਕਿੰਗ ਅਭਿਆਨ ਜਾਰੀ ਹੈ।