Wed, Jan 14, 2026
Whatsapp

Punjab ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ RBI ਵੱਲੋਂ ਵੱਡੀ ਰਾਹਤ, ਕਿਸਾਨਾਂ ਨੂੰ ਮਿਲੇਗਾ ਨਵਾਂ ਫ਼ਸਲੀ ਕਰਜ਼ਾ, ਪਰ...

ਇਸ ਤਰ੍ਹਾਂ ਸੂਬੇ ਦੇ 1695 ਪਿੰਡਾਂ ਦੇ ਡਿਫਾਲਟਰ ਕਿਸਾਨਾਂ ਲਈ ਨਵਾਂ ਫ਼ਸਲੀ ਕਰਜ਼ਾ ਲੈਣ ਦਾ ਰਾਹ ਖੁੱਲ੍ਹ ਗਿਆ ਹੈ ਕਿਉਂਕਿ ਇਹ ਕਿਸਾਨ ਹੜ੍ਹਾਂ ਦੀ ਮਾਰ ਪੈਣ ਕਾਰਨ ਪਿਛਲੇ ਫ਼ਸਲੀ ਕਰਜ਼ੇ ਦੀ ਕਿਸ਼ਤ ਨਹੀਂ ਤਾਰ ਸਕੇ ਸਨ।

Reported by:  PTC News Desk  Edited by:  Aarti -- January 14th 2026 01:58 PM
Punjab ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ RBI ਵੱਲੋਂ ਵੱਡੀ ਰਾਹਤ, ਕਿਸਾਨਾਂ ਨੂੰ ਮਿਲੇਗਾ ਨਵਾਂ ਫ਼ਸਲੀ ਕਰਜ਼ਾ, ਪਰ...

Punjab ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ RBI ਵੱਲੋਂ ਵੱਡੀ ਰਾਹਤ, ਕਿਸਾਨਾਂ ਨੂੰ ਮਿਲੇਗਾ ਨਵਾਂ ਫ਼ਸਲੀ ਕਰਜ਼ਾ, ਪਰ...

Punjab Flood Affected Farmers : ਪੰਜਾਬ ਦੇ ਫ਼ਸਲੀ ਕਰਜ਼ੇ ਦੇ ਡਿਫਾਲਟਰ ਕਿਸਾਨਾਂ ਨੂੰ ਨਵਾਂ ਕਰਜ਼ਾ ਮਿਲੇਗਾ। ਭਾਰਤੀ ਰਿਜ਼ਰਵ ਬੈਂਕ ਨੇ ਇਹ ਨਿਰਦੇਸ਼ ਸਮੂਹ ਬੈਂਕਾਂ ਨੂੰ ਦਿੱਤੇ ਹਨ ਕਿ ਪੰਜਾਬ ਦੇ ਹੜ੍ਹ ਪ੍ਰਭਾਵਿਤ ਉਨ੍ਹਾਂ ਕਿਸਾਨਾਂ ਨੂੰ ਨਵਾਂ ਫ਼ਸਲੀ ਕਰਜ਼ਾ ਦੇ ਦਿੱਤਾ ਜਾਵੇ ਜਿਹੜੇ ਕਿਸਾਨ ਪਿਛਲੇ ਫ਼ਸਲੀ ਕਰਜ਼ੇ ਦੀ ਅਦਾਇਗੀ ਨਹੀਂ ਕਰ ਸਕੇ। ਇਸ ਤਰ੍ਹਾਂ ਸੂਬੇ ਦੇ 1695 ਪਿੰਡਾਂ ਦੇ ਡਿਫਾਲਟਰ ਕਿਸਾਨਾਂ ਲਈ ਨਵਾਂ ਫ਼ਸਲੀ ਕਰਜ਼ਾ ਲੈਣ ਦਾ ਰਾਹ ਖੁੱਲ੍ਹ ਗਿਆ ਹੈ ਕਿਉਂਕਿ ਇਹ ਕਿਸਾਨ ਹੜ੍ਹਾਂ ਦੀ ਮਾਰ ਪੈਣ ਕਾਰਨ ਪਿਛਲੇ ਫ਼ਸਲੀ ਕਰਜ਼ੇ ਦੀ ਕਿਸ਼ਤ ਨਹੀਂ ਤਾਰ ਸਕੇ ਸਨ।

ਭਾਰਤੀ ਰਿਜ਼ਰਵ ਬੈਂਕ ਦਾ ਇਹ ਫ਼ੈਸਲਾ ਵਿੱਤੀ ਤੌਰ ’ਤੇ ਪ੍ਰੇਸ਼ਾਨ ਕਿਸਾਨਾਂ ਨੂੰ ਉਸੇ ਗਿਰਵੀ ਜ਼ਮੀਨ ’ਤੇ ਨਵੇਂ ਫ਼ਸਲੀ ਕਰਜ਼ੇ ਲੈਣ ’ਚ ਮਦਦ ਕਰੇਗਾ ਅਤੇ ਕਿਸਾਨ ਪੁਰਾਣੇ ਪੈਮਾਨੇ ’ਤੇ ਹੀ ਕਰਜ਼ ਹਾਸਲ ਕਰ ਸਕਣਗੇ।


ਹਾਲਾਂਕਿ, ਸ਼ਰਤ ਲਗਾਈ ਗਈ ਹੈ ਕਿ ਕਿਸਾਨਾਂ ਨੇ ਹੜ੍ਹਾਂ ਤੋਂ ਪਹਿਲਾਂ 28 ਅਗਸਤ ਤੱਕ ਆਪਣੇ ਫ਼ਸਲੀ ਕਰਜ਼ੇ ਦਾ ਨਿਯਮਤ ਭੁਗਤਾਨ ਕੀਤਾ ਹੋਵੇ, ਯਾਨੀ ਕਿਸਾਨ ਇਸ ਤਰੀਕ ਤੱਕ ਪਹਿਲਾਂ ਫ਼ਸਲੀ ਕਰਜ਼ੇ ਦਾ ਡਿਫਾਲਟਰ ਨਾ ਹੋਵੇ। ਪੰਜਾਬ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਕਿਸਾਨਾਂ ਦੇ ਪਿਛਲੇ ਸਾਉਣੀ ਮਾਰਕੀਟਿੰਗ ਸੀਜ਼ਨ (ਕੇ ਐੱਮ ਐੱਸ) ਦੌਰਾਨ ਲਏ ਗਏ ਮਿਆਦੀ ਕਰਜ਼ਿਆਂ ਨੂੰ ਵੀ ਮੁਲਤਵੀ ਕਰਨ ਦਾ ਫ਼ੈਸਲਾ ਹੋਇਆ ਹੈ।

ਦੱਸਣਯੋਗ ਹੈ ਕਿ ਪੰਜਾਬ ’ਚ ਪਿਛਲੇ ਸਾਲ ਆਏ ਹੜ੍ਹਾਂ ਨੇ ਕਾਫ਼ੀ ਤਬਾਹੀ ਮਚਾਈ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਉਸ ਵਕਤ ਸਹਿਕਾਰੀ ਬੈਂਕਾਂ ਦੇ ਕਰਜ਼ੇ ਦੀ ਕਿਸ਼ਤ ਮੁਲਤਵੀ ਕਰਨ ਦਾ ਐਲਾਨ ਕੀਤਾ ਸੀ।

ਇਹ ਵੀ ਪੜ੍ਹੋ : Punjab Court Threat : ਲੁਧਿਆਣਾ ਤੇ ਫਤਿਹਗੜ੍ਹ ਸਾਹਿਬ ਅਦਾਲਤਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ! ਮੱਚੀ ਹੜਕੰਪ, ਪੁਲਿਸ ਤੇ ਬੰਬ ਨਿਰੋਧਕ ਦਸਤੇ ਮੌਕੇ 'ਤੇ ਪਹੁੰਚੇ

- PTC NEWS

Top News view more...

Latest News view more...

PTC NETWORK
PTC NETWORK