Mukh Mantri Bima Yojna : ਮੁੱਖ ਮੰਤਰੀ ਸਿਹਤ ਬੀਮਾ ਦੀ ਅਪਰੂਵਲ ਨੇ ਖੱਜਲ ਕੀਤਾ ਗਰੀਬ ਪਰਿਵਾਰ, ਪੈਸੇ ਦੇ ਕੇ ਬੱਚੇ ਦਾ ਕਰਵਾਇਆ ਇਲਾਜ

Mansa : ਪਿੰਡ ਬੱਛੂਆਣਾ ਦੇ ਬਿੰਦਰ ਸਿੰਘ ਨੇ ਕਿਹਾ ਕਿ 21 ਜੂਨ ਨੂੰ ਉਹਨਾਂ ਦੇ ਬੇਟੇ ਨੂੰ ਕੋਈ ਵਹੀਕਲ ਫੇਟ ਮਾਰ ਗਿਆ, ਜਿਸ ਦੀ ਲੱਤ ਦੋ ਜਗ੍ਹਾ ਤੋਂ ਟੁੱਟ ਗਈ ਅਤੇ ਉਸਨੂੰ ਇਲਾਜ ਦੇ ਲਈ ਮਾਨਸਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਲਿਆਂਦਾ ਗਿਆ, ਜਿੱਥੇ ਮੁੱਖ ਮੰਤਰੀ ਸਿਹਤ ਯੋਜਨਾ ਵਾਲਾ ਕਾਰਡ ਚੱਲਦਾ ਹੈ।

By  KRISHAN KUMAR SHARMA June 25th 2026 09:21 PM -- Updated: June 25th 2026 09:26 PM

Mukh Mantri Sehat Bima Yojna : ਮੁੱਖ ਮੰਤਰੀ ਸਿਹਤ ਯੋਜਨਾ 10 ਲੱਖ ਵਾਲੇ ਕਾਰਡ ਤੇ ਅਪਰੂਵਲ ਨਾ ਮਿਲਣ ਦੇ ਕਾਰਨ ਇੱਕ ਵਿਅਕਤੀ ਨੇ ਆਪਣੇ ਬੱਚੇ ਦੀ ਲੱਤ ਦਾ ਇਲਾਜ ਕਰਵਾਉਣ ਦੇ ਲਈ 57000 ਰੁਪਏ ਭਰ ਕੇ ਇਲਾਜ ਕਰਵਾਇਆ ਤੇ ਨਾਲ ਹੀ ਉਹਨਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਕਾਰਡਾਂ ਤੇ ਐਕਸੀਡੈਂਟ ਕੇਸਾਂ ਦੇ ਵਿੱਚ ਤੁਰੰਤ ਅਪਰੂਵਲ ਦਿੱਤੀ ਜਾਵੇ ਤਾਂ ਕਿ ਕਿਸੇ ਦੀ ਖੱਜਲ-ਖ਼ੁਆਰੀ ਨਾ ਹੋਵੇ।

ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਫਰੀ ਸਿਹਤ ਸਹੂਲਤ ਦੇਣ ਦਾ ਮੁੱਖ ਮੰਤਰੀ ਸਿਹਤ ਯੋਜਨਾ ਦੇ ਤਹਿਤ 10 ਲੱਖ ਰੁਪਏ ਦਾ ਇਲਾਜ ਫਰੀ ਕੀਤਾ ਗਿਆ, ਜਿਸ ਦੇ ਮੁੱਖ ਮੰਤਰੀ ਸਿਹਤ ਯੋਜਨਾ ਦੇ ਨਾਮ ਤੇ ਕਾਰਡ ਵੀ ਜਾਰੀ ਕਰ ਦਿੱਤੇ ਗਏ ਪਰ ਇਸ ਕਾਰਡ 'ਤੇ ਅਪਰੂਵਲ ਨਾ ਮਿਲਣ ਦੇ ਕਾਰਨ ਇੱਕ ਵਿਅਕਤੀ ਨੂੰ ਆਪਣੇ ਬੱਚੇ ਦੇ ਇਲਾਜ ਦੇ ਲਈ ਤੁਰੰਤ 57000 ਰੁਪਏ ਭਰ ਕੇ ਮਜਬੂਰਨ ਇਲਾਜ ਕਰਵਾਉਣਾ ਪਿਆ।

ਮਾਨਸਾ (Mansa) ਜ਼ਿਲ੍ਹੇ ਦੇ ਪਿੰਡ ਬੱਛੂਆਣਾ ਦੇ ਬਿੰਦਰ ਸਿੰਘ ਨੇ ਕਿਹਾ ਕਿ 21 ਜੂਨ ਨੂੰ ਉਹਨਾਂ ਦੇ ਬੇਟੇ ਨੂੰ ਕੋਈ ਵਹੀਕਲ ਫੇਟ ਮਾਰ ਗਿਆ ਜਿਸ ਦੀ ਲੱਤ ਦੋ ਜਗ੍ਹਾ ਤੋਂ ਟੁੱਟ ਗਈ ਅਤੇ ਉਸਨੂੰ ਇਲਾਜ ਦੇ ਲਈ ਮਾਨਸਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਲਿਆਂਦਾ ਗਿਆ, ਜਿੱਥੇ ਮੁੱਖ ਮੰਤਰੀ ਸਿਹਤ ਯੋਜਨਾ ਵਾਲਾ ਕਾਰਡ ਚੱਲਦਾ ਹੈ। ਪਰ 22 ਜੂਨ ਨੂੰ ਕਾਰਡ ਚਾਲੂ ਕਰਨ ਦੀ ਉਪਰ ਵੱਲ ਪਾਈ ਗਈ ਪੂਰਾ ਦਿਨ ਅਪਰੂਵਲ ਨਹੀਂ ਮਿਲੀ 23 ਜੂਨ ਨੂੰ ਫਿਰ ਤੋਂ ਅਪਰੂਵਲ ਪਾਈ ਗਈ, ਪਰ ਸ਼ਾਮ ਤੱਕ ਕੋਈ ਵੀ ਅਪਰੂਵਲ ਨਾ ਮਿਲਣ ਕਾਰਨ ਉਨ੍ਹਾਂ ਵੱਲੋਂ 57000 ਰੁਪਏ ਭਰ ਕੇ ਆਪਣੇ ਬੇਟੇ ਦੀ ਲੱਤ ਦਾ ਆਪ੍ਰੇਸ਼ਨ ਕਰਵਾਉਣਾ ਪਿਆ। ਉਹਨਾਂ ਕਿਹਾ ਕਿ ਜਦੋਂ ਇਸ ਕਾਰਡ ਤੇ ਤੁਰੰਤ ਐਕਸੀਡੈਂਟ ਕੇਸਾਂ ਦੇ ਵਿੱਚ ਅਪਰੂਵਲ ਹੀ ਨਹੀਂ ਮਿਲਦੀ ਤਾਂ ਲੋਕਾਂ ਨੂੰ ਕਿਉਂ ਮੂਰਖ ਬਣਾਇਆ ਜਾ ਰਿਹਾ। ਉਹਨਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਐਕਸੀਡੈਂਟ ਕੇਸਾਂ ਦੇ ਵਿੱਚ ਤੁਰੰਤ ਅਪਰੂਵਲ ਮਿਲਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਇਸ ਕਾਰਡ ਦਾ ਫਾਇਦਾ ਮਿਲ ਸਕੇ।

24 ਘੰਟਿਆਂ ਤੱਕ ਵੀ ਅਪਰੂਵਲ ਨਾ ਮਿਲੀ ਤਾਂ ਪਰਿਵਾਰ ਨੇ ਪੈਸੇ ਦੇ ਕੇ ਕਰਵਾਇਆ ਇਲਾਜ

ਉਧਰ, ਡਾਕਟਰ ਅਜੇ ਕੁਮਾਰ ਨੇ ਕਿਹਾ ਕਿ 22 ਜੂਨ ਨੂੰ ਤਨਵੀਰ ਸਿੰਘ ਪੁੱਤਰ ਬਿੰਦਰ ਸਿੰਘ ਵਾਸੀ ਬੱਛੂਆਣਾ ਉਹਨਾਂ ਕੋਲ ਆਏ ਸਨ, ਜਿਨ੍ਹਾਂ ਦੇ ਬੱਚੇ ਦੀ ਲੱਤ 'ਤੇ ਫਰੈਕਚਰ ਸੀ। 22 ਜੂਨ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਦੇ ਲਈ ਅਪਰੂਵਲ ਪਾ ਦਿੱਤੀ ਗਈ ਪਰ ਅਪਰੂਵਲ ਨਾ ਮਿਲਣ ਕਾਰਨ ਦੂਸਰੇ ਦਿਨ 23 ਜੂਨ ਨੂੰ ਫਿਰ ਤੋਂ ਅਪਰੂਵਲ ਪਾਈ ਗਈ, ਪਰ ਸ਼ਾਮ ਦੇ ਸਮੇਂ ਪਰਿਵਾਰ ਵੱਲੋਂ ਕਾਰਡ ਨੂੰ ਰੱਦ ਕਰਨ ਦੇ ਲਈ ਕਿਹਾ ਗਿਆ ਅਤੇ ਆਪਣੇ ਕੋਲੋਂ ਪੈਸੇ ਦੇ ਕੇ ਤੁਰੰਤ ਉਸਦਾ ਆਪਰੇਸ਼ਨ ਕਰਨ ਦੇ ਲਈ ਕਿਹਾ ਗਿਆ ਸੀ, ਜਿਸ ਤਹਿਤ ਤਨਵੀਰ ਸਿੰਘ ਦੀ ਲੱਤ ਦਾ ਆਪਰੇਸ਼ਨ ਕਰ ਦਿੱਤਾ ਗਿਆ ਹੈ।

Related Post