Thu, Jun 25, 2026
Whatsapp

'ਜੇ 'ਮਾਸਕ' ਹੈ ਤਾਂ ਭਗਵੰਤ ਮਾਨ ਨੇ ਝੂਠੀ ਰਿਪੋਰਟ ਕਿਉਂ ਤਿਆਰ ਕਰਵਾਈ ?' ਬਿਕਰਮ ਮਜੀਠੀਆ ਨੇ ISI ਦੀ ਸੋਚ 'ਤੇ ਕੰਮ ਕਰਨ ਦਾ ਲਾਇਆ ਇਲਜ਼ਾਮ

CM Mann Viral Video Case : ਬਿਕਰਮ ਮਜੀਠੀਆ ਨੇ ਮੁੱਖ ਮੰਤਰੀ 'ਤੇ ਵਾਇਰਲ ਵੀਡੀਓ ਨੂੰ ਲੈ ਕੇ ਆਪਣੇ ਬਿਆਨਾਂ ਤੋਂ ਵਾਰ-ਵਾਰ ਮੁੱਕਰਨ ਦਾ ਇਲਜ਼ਾਮ ਲਾਇਆ ਕਿ ਭਗਵੰਤ ਮਾਨ, ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਤੋਂ ਲੈ ਕੇ ਹੁਣ 5 ਵਾਰ ਆਪਣਾ ਬਿਆਨ ਬਦਲ ਚੁੱਕੇ ਹਨ।

Reported by:  PTC News Desk  Edited by:  KRISHAN KUMAR SHARMA -- June 25th 2026 07:00 PM -- Updated: June 25th 2026 07:18 PM
'ਜੇ 'ਮਾਸਕ' ਹੈ ਤਾਂ ਭਗਵੰਤ ਮਾਨ ਨੇ ਝੂਠੀ ਰਿਪੋਰਟ ਕਿਉਂ ਤਿਆਰ ਕਰਵਾਈ ?' ਬਿਕਰਮ ਮਜੀਠੀਆ ਨੇ ISI ਦੀ ਸੋਚ 'ਤੇ ਕੰਮ ਕਰਨ ਦਾ ਲਾਇਆ ਇਲਜ਼ਾਮ

'ਜੇ 'ਮਾਸਕ' ਹੈ ਤਾਂ ਭਗਵੰਤ ਮਾਨ ਨੇ ਝੂਠੀ ਰਿਪੋਰਟ ਕਿਉਂ ਤਿਆਰ ਕਰਵਾਈ ?' ਬਿਕਰਮ ਮਜੀਠੀਆ ਨੇ ISI ਦੀ ਸੋਚ 'ਤੇ ਕੰਮ ਕਰਨ ਦਾ ਲਾਇਆ ਇਲਜ਼ਾਮ

Bikram Majithia on CM Mann Mask Theory : ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਨ੍ਹਾਂ ਵੱਲੋਂ ਵਾਇਰਲ ਵੀਡੀਓ ਦੇ ਮਾਮਲੇ ਵਿੱਚ 'ਮਾਸਕ' ਦੀ ਥਿਊਰੀ (CM Mask Theory) 'ਤੇ ਘੇਰਿਆ ਹੈ। ਅਕਾਲੀ ਆਗੂ ਨੇ ਮੁੱਖ ਮੰਤਰੀ 'ਤੇ ਵਾਇਰਲ ਵੀਡੀਓ ਨੂੰ ਲੈ ਕੇ ਆਪਣੇ ਬਿਆਨਾਂ ਤੋਂ ਵਾਰ-ਵਾਰ ਮੁੱਕਰਨ ਦਾ ਇਲਜ਼ਾਮ ਲਾਇਆ ਕਿ ਭਗਵੰਤ ਮਾਨ, ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਤੋਂ ਲੈ ਕੇ ਹੁਣ 5 ਵਾਰ ਆਪਣਾ ਬਿਆਨ ਬਦਲ ਚੁੱਕੇ ਹਨ। ਉਨ੍ਹਾਂ ਕਿਹਾ ਕਿ 'ਆਪ' (AAP) ਦੀ ਪੂਰੀ ਲੀਡਰਸ਼ਿਪ ਸੀਐਮ ਦੀ ਵਾਇਰਲ ਵੀਡੀਓ (CM Mann Viral Video Case) ਨੂੰ ਝੂਠਾ ਕਰਾਰ ਦੇਣ ਵਿੱਚ ਲੱਗੀ ਹੈ ਅਤੇ ਇਹ ਆਈਐਸਆਈ (ISI) ਦੀ ਸੋਚ 'ਤੇ ਕੰਮ ਕਰ ਰਹੇ ਹਨ।

ਸੱਚਾਈ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੀ 'ਆਪ' : ਬਿਕਰਮ ਮਜੀਠੀਆ


ਬਿਕਰਮ ਸਿੰਘ ਮਜੀਠੀਆ ਨੇ ਭਗਵੰਤ ਮਾਨ ਨਾਲ ਜੁੜੇ ਵਿਵਾਦਤ ਵੀਡੀਓ ਮਾਮਲੇ 'ਤੇ ਪੰਜਾਬ ਦੇ ਮੁੱਖ ਮੰਤਰੀ 'ਤੇ ਤਿੱਖੇ ਹਮਲੇ ਕਰਦਿਆਂ ਦੋਸ਼ ਲਗਾਇਆ ਕਿ ਉਹ ਲਗਾਤਾਰ ਆਪਣੇ ਬਿਆਨ ਬਦਲ ਰਹੇ ਹਨ ਅਤੇ ਸੱਚਾਈ ਤੋਂ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਤੰਜ਼ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੂੰ "ਸਭ ਤੋਂ ਵੱਧ ਝੂਠ ਬੋਲਣ" ਲਈ ਕੋਈ ਵਿਸ਼ੇਸ਼ ਐਵਾਰਡ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਿਸ ਵੀਡੀਓ ਨੂੰ ਲੈ ਕੇ ਵਿਵਾਦ ਖੜ੍ਹਾ ਹੋਇਆ, ਉਹ ਕਿਸੇ ਵਿਰੋਧੀ ਪਾਰਟੀ ਨੇ ਨਹੀਂ ਸਗੋਂ ਮੁੱਖ ਮੰਤਰੀ ਦੇ ਕਰੀਬੀ ਰਹੇ ਜਗਮਨ ਸਮਰਾ ਵੱਲੋਂ ਸਾਹਮਣੇ ਲਿਆਂਦੀ ਗਈ ਸੀ।

ਅਕਾਲੀ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਅੱਜ ਜੋ ਵੀਡੀਓ ਪੇਸ਼ ਕੀਤੀ ਗਈ, ਉਹ ਉਹੀ ਵੀਡੀਓ ਨਹੀਂ ਹੈ ਜਿਸ ਬਾਰੇ ਅਸਲ ਵਿਵਾਦ ਹੈ। ਉਨ੍ਹਾਂ ਦਾ ਦਾਅਵਾ ਸੀ ਕਿ ਅਸਲ ਵੀਡੀਓ ਉਹ ਹੈ ਜਿਸ ਵਿੱਚ ਕਥਿਤ ਤੌਰ 'ਤੇ ਸ਼ਰਾਬ ਦੀ ਬੋਤਲ ਨਾਲ ਸੰਬੰਧਿਤ ਦ੍ਰਿਸ਼ ਦਿਖਾਈ ਦਿੰਦੇ ਹਨ। ਮਜੀਠੀਆ ਨੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਇਸ ਮਾਮਲੇ 'ਚ ਕਈ ਵਾਰ ਆਪਣੇ ਬਿਆਨ ਬਦਲ ਚੁੱਕੇ ਹਨ ਅਤੇ ਹਰ ਵਾਰ ਨਵੀਂ ਕਹਾਣੀ ਪੇਸ਼ ਕਰਦੇ ਹਨ।

ਸੀਐਮ ਮਾਨ ਦੀ 'ਮਾਸਕ' ਥਿਊਰੀ 'ਤੇ ਚੁੱਕੇ ਸਵਾਲ

ਬਿਕਰਮ ਮਜੀਠੀਆ ਨੇ ਸਵਾਲ ਕੀਤਾ ਕਿ ਜੇਕਰ ਸਰਕਾਰ ਦਾ ਦਾਅਵਾ ਹੈ ਕਿ ਵੀਡੀਓ ਵਿੱਚ ਮਾਸਕ ਦੀ ਵਰਤੋਂ ਕੀਤੀ ਗਈ ਸੀ ਤਾਂ ਫਿਰ ਜਾਂਚ ਲਈ ਅਧਿਕਾਰੀਆਂ ਨੂੰ ਭੇਜਣ ਅਤੇ ਵੱਖ-ਵੱਖ ਰਿਪੋਰਟਾਂ ਤਿਆਰ ਕਰਵਾਉਣ ਦੀ ਲੋੜ ਕਿਉਂ ਪਈ। ਮਜੀਠੀਆ ਨੇ ਕਿਹਾ ਕਿ ਅਜਿਹੇ ਮਾਮਲਿਆਂ ਦੀ ਜਾਂਚ ਆਮ ਤੌਰ 'ਤੇ ਕੇਂਦਰੀ ਫ਼ੋਰੈਂਸਿਕ ਪ੍ਰਯੋਗਸ਼ਾਲਾਵਾਂ ਵਿੱਚ ਕਰਵਾਈ ਜਾਂਦੀ ਹੈ, ਪਰ ਇਸ ਮਾਮਲੇ ਵਿੱਚ ਅਜਿਹਾ ਨਹੀਂ ਕੀਤਾ ਗਿਆ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਵੱਲੋਂ ਜਾਂਚ ਕਰਨ ਵਾਲੀ ਲੈਬ ਦਾ ਨਾਮ ਪੁੱਛਿਆ ਗਿਆ ਤਾਂ ਸਰਕਾਰ ਵੱਲੋਂ ਇਸ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਗਈ। ਮਜੀਠੀਆ ਨੇ ਕਿਹਾ ਕਿ ਪਹਿਲਾਂ ਮੁੱਖ ਮੰਤਰੀ ਖੁਦ ਜਥੇਦਾਰ ਸਾਹਿਬਾਨ ਕੋਲ ਗਏ, ਪਰ ਹੁਣ ਉਨ੍ਹਾਂ ਬਾਰੇ ਵੱਖਰੇ ਬਿਆਨ ਦਿੱਤੇ ਜਾ ਰਹੇ ਹਨ।

ਅਕਾਲੀ ਆਗੂ ਨੇ ਜਗਮਨ ਸਮਰਾ, ਜਸ਼ਨ ਅਤੇ ਸਵਪਨ ਨਾਮਕ ਵਿਅਕਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮਾਮਲੇ ਨਾਲ ਜੁੜੇ ਸਾਰੇ ਤੱਥ ਲੋਕਾਂ ਸਾਹਮਣੇ ਆਉਣੇ ਚਾਹੀਦੇ ਹਨ। ਮਜੀਠੀਆ ਨੇ ਗੁਰੁਗ੍ਰਾਮ ਪੁਲਿਸ ਨੂੰ ਵੀ ਅਪੀਲ ਕੀਤੀ ਕਿ ਇਸ ਮਾਮਲੇ ਨਾਲ ਜੁੜੇ ਵਿਅਕਤੀਆਂ ਨੂੰ ਸਾਹਮਣੇ ਲਿਆ ਕੇ ਪੂਰੀ ਸੱਚਾਈ ਬੇਨਕਾਬ ਕੀਤੀ ਜਾਵੇ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK