ਜਨਤਕ ਥਾਵਾਂ ਤੇ ਮਾਸਕ ਪਹਿਣਨਾ ਲਾਜ਼ਮੀ: ਡੀਸੀ

By  Pardeep Singh January 5th 2023 05:20 PM

ਬਠਿੰਡਾ : ਬਠਿੰਡਾ ਦੇ  ਡਿਪਟੀ ਕਮਿਸ਼ਨਰ  ਸ਼ੌਕਤ ਅਹਿਮਦ ਪਰੇ ਵੱਲੋਂ ਕੋਵਿਡ-19 ਦੀ ਸੰਭਾਵਿਤ ਲਹਿਰ ਨੂੰ ਫੈਲਣ ਤੋਂ ਰੋਕਣ ਦੇ ਮੱਦੇਨਜ਼ਰ ਜਾਰੀ ਐਡਵਾਈਜ਼ਰੀ ਅਨੁਸਾਰ ਸਰਕਾਰੀ ਤੇ ਨਿੱਜੀ ਦਫਤਰ ਅਤੇ ਅੰਦਰੂਨੀ/ਆਊਟਡੋਰ ਇਕੱਠ ਤੇ ਜਨਤਕ ਥਾਵਾਂ, ਮਾਲ ਤੋਂ ਇਲਾਵਾ ਸਾਰੀਆਂ ਵਿਦਿਅਕ ਸੰਸਥਾਵਾਂ ਵਿੱਚ ਮਾਸਕ ਪਹਿਣਨਾ ਲਾਜ਼ਮੀ ਹੈ।

ਜਾਰੀ ਐਡਵਾਈਜ਼ਰੀ ਅਨੁਸਾਰ ਆਪਸੀ ਸਮਾਜਿਕ ਦੂਰੀ ਬਰਕਰਾਰ ਰੱਖੀ ਜਾਵੇ ਤੇ ਜਨਤਕ ਥਾਵਾਂ ਤੇ ਨਾ ਥੁੱਕਿਆ ਜਾਵੇ। ਕੋਵਿਡ-19 ਤੋਂ ਪ੍ਰਭਾਵਿਤ ਲੱਛਣਾਂ ਵਾਲੇ ਵਿਅਕਤੀਆਂ ਦਾ ਕੋਰੋਨਾ ਟੈਸਟ ਕਰਵਾਇਆ ਜਾਵੇ ਤੇ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਈ ਜਾਵੇ।

ਕੋਵਿਡ-19 ਲਈ ਟੈਸਟਿੰਗ ਦੀ ਪੇਸ਼ਕਸ਼ ਕਰ ਰਹੇ ਸਾਰੇ ਹਸਪਤਾਲਾਂ/ਲੈਬਾਂ/ਕੁਲੈਕਸ਼ਨ ਸੈਂਟਰਾਂ ਨੂੰ ਪੰਜਾਬ ਸਰਕਾਰ ਦੇ ਕੋਵਾ ਪੋਰਟਲ 'ਤੇ ਸਕਾਰਾਤਮਕ ਅਤੇ ਨਕਾਰਾਤਮਕ ਨਤੀਜਿਆਂ ਸਮੇਤ ਟੈਸਟਾਂ ਦੇ ਵੇਰਵਿਆਂ ਨੂੰ ਅਪਲੋਡ ਕਰਨਾ ਲਾਜ਼ਮੀ ਬਣਾਇਆ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਵੈਕਸੀਨ ਹਰ ਵਿਅਕਤੀ ਨੂੰ ਲਗਾਉਣੀ ਚਾਹੀਦੀ ਹੈ।

Related Post