ਫਾਇਰਿੰਗ ਨਾਲ ਮੁੜ ਕੰਬਿਆ America; ਕੰਸਾਸ ਸਿਟੀ 'ਚ ਹੋਈ ਗੋਲੀਬਾਰੀ, 1 ਦੀ ਮੌਤ ਤੇ 22 ਜ਼ਖਮੀ

By  Aarti February 15th 2024 09:19 AM

America Kansas shooting: ਅਮਰੀਕਾ ਇੱਕ ਵਾਰ ਫਿਰ ਤੋਂ ਗੋਲੀਬਾਰੀ (America Firing) ਨਾਲ ਦਹਿਲ ਗਿਆ। ਦੱਸ ਦਈਏ ਕਿ ਅਮਰੀਕਾ ਦੇ ਕੰਸਾਸ ਸ਼ਹਿਰ 'ਚ ਗੋਲੀਬਾਰੀ ਦੀ ਘਟਨਾ ਵਾਪਰੀ ਜਿਸ ’ਚ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਘੱਟੋ-ਘੱਟ 22 ਲੋਕ ਜ਼ਖਮੀ ਹੋ ਗਏ ਹਨ। 

ਦੱਸਿਆ ਜਾ ਰਿਹਾ ਹੈ ਕਿ ਗੋਲੀਬਾਰੀ ਕੰਸਾਸ ਸਿਟੀ ਚੀਫਸ ਸੁਪਰ ਬਾਊਲ ਪਰੇਡ ਦੀ ਸਮਾਪਤੀ ਦੌਰਾਨ ਹੋਈ। ਕੰਸਾਸ ਸਿਟੀ ਪੁਲਿਸ ਵਿਭਾਗ ਦੇ ਪੁਲਿਸ ਮੁਖੀ ਸਟੈਸੀ ਗ੍ਰੇਵਜ਼ ਨੇ ਕਿਹਾ ਕਿ 22 ਲੋਕ ਗੋਲੀਆਂ ਨਾਲ ਜ਼ਖਮੀ ਹੋਏ ਹਨ।

ਕੰਸਾਸ ਸਿਟੀ ਪੁਲਿਸ ਵਿਭਾਗ ਦੇ ਪੁਲਿਸ ਮੁਖੀ ਸਟੈਸੀ ਗ੍ਰੇਵਜ਼ ਨੇ ਕਿਹਾ ਕਿ 22 ਲੋਕ ਗੋਲੀਆਂ ਨਾਲ ਜ਼ਖਮੀ ਹੋਏ ਹਨ। ਸੱਤ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਇਹ ਗੋਲੀਬਾਰੀ ਯੂਨੀਅਨ ਸਟੇਸ਼ਨ ਦੇ ਪੱਛਮ ਵੱਲ ਪਾਰਕਿੰਗ ਗੈਰੇਜ ਨੇੜੇ ਹੋਈ, ਜਿੱਥੇ ਜਸ਼ਨ ਮਨਾਉਣ ਲਈ ਵੱਡੀ ਭੀੜ ਇਕੱਠੀ ਹੋਈ ਸੀ।

ਪੁਲਿਸ ਮੁਖੀ ਸਟੈਸੀ ਗ੍ਰੇਵਜ਼ ਨੇ ਕਿਹਾ ਕਿ ਘਟਨਾ ਦੇ ਸਬੰਧ ਵਿੱਚ ਤਿੰਨ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਗ੍ਰੇਵਜ਼ ਨੇ ਕਿਹਾ ਕਿ ਗੋਲੀਬਾਰੀ ਦੇ ਪਿੱਛੇ ਦਾ ਮਕਸਦ ਅਜੇ ਸਪੱਸ਼ਟ ਨਹੀਂ ਹੋਇਆ ਹੈ। ਜਾਂਚਕਰਤਾ ਘਟਨਾ ਦੀ ਵੀਡੀਓ ਫੁਟੇਜ ਦੀ ਸਰਗਰਮੀ ਨਾਲ ਸਮੀਖਿਆ ਕਰ ਰਹੇ ਹਨ। ਫਾਇਰ ਚੀਫ ਰੌਸ ਗ੍ਰੈਂਡਿਸਨ ਨੇ ਦੱਸਿਆ ਕਿ ਗੋਲੀਬਾਰੀ ਦੀ ਲਪੇਟ ਵਿਚ ਆ ਕੇ ਘੱਟੋ-ਘੱਟ 22 ਲੋਕ ਜ਼ਖਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਵਿੱਚੋਂ 15 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਗੋਲੀਬਾਰੀ ਦੀ ਘਟਨਾ ਨੂੰ ਦੇਖਣ ਵਾਲੀ ਇਕ ਔਰਤ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਜਦੋਂ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਗਈ ਤਾਂ ਅਸੀਂ ਭੱਜ ਕੇ ਇਕ ਲਿਫਟ ਵਿਚ ਲੁਕ ਗਏ ਅਤੇ ਦਰਵਾਜ਼ੇ ਬੰਦ ਕਰ ਦਿੱਤੇ। ਅਜਿਹਾ ਲੱਗ ਰਿਹਾ ਸੀ ਕਿ ਸ਼ਾਇਦ ਹਮਲਾਵਰ ਆ ਕੇ ਸਾਨੂੰ ਮਾਰ ਦੇਣਗੇ। ਕੁਝ ਦੇਰ ਬਾਅਦ ਪੁਲਿਸ ਅਧਿਕਾਰੀ ਲਿਫਟ ਦੇ ਨੇੜੇ ਪਹੁੰਚੇ ਅਤੇ ਸਾਨੂੰ ਸੁਰੱਖਿਅਤ ਬਾਹਰ ਕੱਢਿਆ।

ਇਹ ਵੀ ਪੜ੍ਹੋ: Anti-Valentine Week: ਵੈਲੇਨਟਾਈਨ ਡੇਅ ਤੋਂ ਬਾਅਦ ਮਨਾਏ ਜਾਣਗੇ ਇਹ ਅਨੋਖੇ ਦਿਨ, ਥੱਪੜ ਤੋਂ ਲੈ ਕੇ ਬ੍ਰੇਕਅਪ ਡੇਅ ਸ਼ਾਮਲ 

Related Post