MCD: ਭਾਜਪਾ ਨੇ ਲਿਆ ਯੂ-ਟਰਨ, ਮੇਅਰ ਤੇ ਡਿਪਟੀ ਮੇਅਰ ਦੇ ਅਹੁਦੇ ਲਈ ਐਲਾਨੇ ਉਮੀਦਵਾਰ

ਭਾਜਪਾ ਨੇ ਦਿੱਲੀ ਦੇ ਮੇਅਰ ਚੋਣ ਲਈ ਯੂ-ਟਰਨ ਲੈਂਦੇ ਹੋਏ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਨੇ ਮੇਅਰ ਦੇ ਅਹੁਦੇ ਲਈ ਰੇਖਾ ਗੁਪਤਾ ਨੂੰ ਉਮੀਦਵਾਰ ਬਣਾਇਆ ਹੈ, ਜਦਕਿ ਡਿਪਟੀ ਮੇਅਰ ਦੇ ਅਹੁਦੇ ਲਈ ਕਮਲ ਬਾਗੜੀ ਨੂੰ ਉਮੀਦਵਾਰ ਬਣਾਇਆ ਗਿਆ ਹੈ।

By  Ravinder Singh December 27th 2022 03:58 PM -- Updated: December 27th 2022 04:03 PM

ਨਵੀਂ ਦਿੱਲੀ : ਇਸ ਵਾਰ ਦਿੱਲੀ MCD ਚੋਣਾਂ 'ਚ ਭਾਜਪਾ ਨੂੰ 'ਆਪ' ਦੇ ਸਾਹਮਣੇ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਹੁਣ ਖ਼ਬਰ ਆ ਰਹੀ ਹੈ ਕਿ ਭਾਜਪਾ ਨੇ ਦਿੱਲੀ ਦੇ ਮੇਅਰ ਦੀ ਚੋਣ ਲੜਨ ਦਾ ਫ਼ੈਸਲਾ ਕਰ ਲਿਆ ਹੈ। ਭਾਜਪਾ ਨੇ ਦਿੱਲੀ ਦੇ ਮੇਅਰ ਚੋਣ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਨੇ ਮੇਅਰ ਦੇ ਅਹੁਦੇ ਲਈ ਰੇਖਾ ਗੁਪਤਾ ਨੂੰ ਉਮੀਦਵਾਰ ਬਣਾਇਆ ਹੈ, ਜਦਕਿ ਡਿਪਟੀ ਮੇਅਰ ਦੇ ਅਹੁਦੇ ਲਈ ਕਮਲ ਬਾਗੜੀ ਨੂੰ ਉਮੀਦਵਾਰ ਬਣਾਇਆ ਗਿਆ ਹੈ।


ਸ਼ਾਲੀਮਾਰ ਬਾਗ ਤੋਂ ਭਾਜਪਾ ਦੀ ਕੌਂਸਲਰ ਰੇਖਾ ਗੁਪਤਾ ਨੂੰ ਮੇਅਰ ਦੀ ਦੌੜ ਐਲਾਨਿਆ ਗਿਆ ਹੈ, ਜਦਕਿ ਰਾਮ ਨਗਰ ਵਾਰਡ ਤੋਂ ਕਮਲ ਬਾਗੜੀ ਡਿਪਟੀ ਮੇਅਰ ਦੇ ਅਹੁਦੇ ਲਈ ਚੋਣ ਲੜਨਗੇ। ਸਭ ਤੋਂ ਵੱਧ ਕੌਂਸਲਰਾਂ ਵਾਲੀ ਆਮ ਆਦਮੀ ਪਾਰਟੀ ਨੇ ਮੇਅਰ ਦੇ ਅਹੁਦੇ ਲਈ ਸ਼ੈਲੀ ਓਬਰਾਏ ਨੂੰ ਆਪਣਾ ਉਮੀਦਵਾਰ ਚੁਣਿਆ ਹੈ, ਜਦੋਂਕਿ ਡਿਪਟੀ ਮੇਅਰ ਦੇ ਅਹੁਦੇ ਦੀ ਦੌੜ ਵਿੱਚ ਅਲੇ ਮੁਹੰਮਦ ਇਕਬਾਲ ਨੂੰ ਸ਼ਾਮਲ ਕੀਤਾ ਗਿਆ ਹੈ। ਸ਼ੈਲੀ ਓਬਰਾਏ ਈਸਟ ਪਟੇਲ ਨਗਰ ਤੇ ਮੁਹੰਮਦ ਇਕਬਾਲ ਚਾਂਦਨੀ ਮਹਿਲ ਤੋਂ ਕੌਂਸਲਰ ਹਨ।

4 ਦਸੰਬਰ ਨੂੰ ਹੋਈਆਂ ਦਿੱਲੀ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 250 ਵਿੱਚੋਂ 134 ਸੀਟਾਂ ਜਿੱਤ ਕੇ ਭਾਜਪਾ ਦੇ 15 ਸਾਲਾਂ ਦੇ ਸ਼ਾਸਨ ਦਾ ਅੰਤ ਕੀਤਾ। ਭਾਜਪਾ 104 ਸੀਟਾਂ ਨਾਲ ਦੂਜੇ ਨੰਬਰ 'ਤੇ ਰਹੀ। ਇਸ ਬਾਰੇ ਭਾਜਪਾ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਕੁਝ ਦਿਨ ਪਹਿਲਾਂ ਟਵੀਟ ਕੀਤਾ ਸੀ ਕਿ ਹੁਣ ਦਿੱਲੀ ਦੇ ਮੇਅਰ ਦੀ ਚੋਣ ਕਰਨ ਦੀ ਵਾਰੀ ਹੈ।

ਇਹ ਵੀ ਪੜ੍ਹੋ : ਠੰਢ ਤੇ ਸੰਘਣੀ ਧੁੰਦ ਦਾ ਕਹਿਰ ਜਾਰੀ, ਜਨਜੀਵਨ ਹੋਇਆ ਪ੍ਰਭਾਵਿਤ

ਇਸ ਤੋਂ ਪਹਿਲਾਂ ਭਾਜਪਾ ਨੇਤਾ ਆਦੇਸ਼ ਗੁਪਤਾ ਨੇ ਗੱਲਬਾਤ 'ਚ ਸਪੱਸ਼ਟ ਕੀਤਾ ਕਿ 'ਆਪ' ਨੂੰ ਬਹੁਮਤ ਮਿਲ ਗਿਆ ਹੈ। ਅਗਲਾ ਮੇਅਰ ਆਮ ਆਦਮੀ ਪਾਰਟੀ ਦਾ ਹੋਵੇਗਾ। ਭਾਜਪਾ MCD 'ਚ ਮਜ਼ਬੂਤ ​​ਵਿਰੋਧੀ ਧਿਰ ਦੀ ਭੂਮਿਕਾ ਨਿਭਾਏਗੀ। ਉਦੋਂ ਉਨ੍ਹਾਂ ਕਿਹਾ ਸੀ ਕਿ ਅਸੀਂ ਚੌਕੀਦਾਰ ਵਾਂਗ MCD 'ਚ ਭ੍ਰਿਸ਼ਟਾਚਾਰ ਨਹੀਂ ਹੋਣ ਦੇਵਾਂਗੇ। ਦਿੱਲੀ ਸਾਫ਼ ਹੋਵੇ ਅਤੇ MCD ਚੰਗਾ ਕੰਮ ਕਰੇ, ਇਹ ਸਾਡੀ ਤਰਜੀਹ ਹੋਵੇਗੀ। ਹੁਣ ਭਾਜਪਾ ਨੇ ਇਸ ਮਾਮਲੇ ਵਿੱਚ ਯੂ-ਟਰਨ ਲੈ ਲਿਆ ਹੈ। ਕਾਬਿਲੇਗੌਰ ਹੈ ਕਿ ਦਿੱਲੀ 'ਚ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ 6 ਜਨਵਰੀ ਨੂੰ ਹੋਣੀ ਹੈ।

Related Post