Satnam Sagar: ਮਿਲ ਗਏ ਅਸਲੀ ਸਾਗਰ ਤੇ ਉਸ ਦੀ ਵਹੁਟੀ, ਵੇਖੋ ਵੀਡੀਓ

By  Amritpal Singh March 13th 2024 06:15 PM

Satnam Sagar: ਸਤਨਾਮ ਸਾਗਰ (Satnam Sagar) ਤੇ ਸ਼ਰਨਜੀਤ ਸ਼ੰਮੀ (Sharanjeet Shammi) ਦਾ 'ਸਾਗਰ ਦੀ ਵਹੁਟੀ' (Sagar Di Vahuti) ਇਹ ਗੀਤ ਕਈ ਸਾਲ ਪਹਿਲਾਂ ਰਿਲੀਜ਼ ਹੋਇਆ ਸੀ । ਪਰ ਇਨ੍ਹੀਂ  ਦਿਨੀਂ ਉਨ੍ਹਾਂ ਦਾ ਇਹ ਗੀਤ ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰ ਰਿਹਾ ਹੈ ਅਤੇ ਹਰ ਕੋਈ ਇਸ ਗੀਤ ‘ਤੇ ਵੀਡੀਓ ਬਣਾ ਰਿਹਾ ਹੈ। ਭਾਵੇਂ ਉਹ ਆਮ ਲੋਕ ਹੋਣ ਜਾਂ ਫਿਰ ਸੈਲੀਬ੍ਰੇਟੀਜ਼, ਹਰ ਕੋਈ ਇਸ ਗੀਤ ਤੇ ਵੀਡੀਓ ਬਣਾ ਰਿਹਾ ਹੈ ਅਤੇ ਇਨ੍ਹਾਂ ਦੋਨਾਂ ਕਲਾਕਾਰਾਂ ਦੀ ਇੰਟਰੳਵਿਊ ਵੀ ਲੋਕ ਕਰ ਰਹੇ ਹਨ । ਪੀਟੀਸੀ ਨਿਊਜ਼ ਨੇ ਵੀ ਇਸ ਕਲਾਕਾਰ ਜੋੜੀ ਦਾ ਇੰਟਰਵਿਊ ਕੀਤਾ ਹੈ । ਜਿਸ ‘ਚ ਇਸ ਜੋੜੀ ਨੇ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ ਹਨ ।ਇਸ ਜੋੜੀ ਨੇ ਪੰਜਾਬੀਆਂ ਦਾ ਸ਼ੁਕਰਾਨਾ ਕੀਤਾ ਹੈ । 

'ਸਾਡੇ ਤਾਂ ਆਪਣੇ ਬੱਚੇ ਸਾਡੇ ਗਾਣੇ ਸੁਣ ਹੈਰਾਨ ਤੋਂ ਜਾਂਦੇ ਨੇ'

'ਸਾਡੇ ਤਾਂ ਆਪਣੇ ਬੱਚੇ ਸਾਡੇ ਗਾਣੇ ਸੁਣ ਹੈਰਾਨ ਤੋਂ ਜਾਂਦੇ ਨੇ' 'ਸਾਗਰ ਦੀ ਵਹੁਟੀ' ਦੀਆਂ ਰੀਲਾਂ ਨਾਲ ਭਰ ਗਿਆ ਪੂਰਾ ਸੋਸ਼ਲ ਮੀਡੀਆ ਰਾਤੋ ਰਾਤ Viral ਹੋਣ ਵਾਲੇ ਸਾਗਰ ਤੇ ਸਾਗਰ ਦੀ ਵਹੁਟੀ ਦਾ PTC News ‘ਤੇ Exclusive Interview #LatestNews #PTCNews #viralvideo #instagram #viralreels #punjabisongs #sagardivoti #sagardivotisong

Posted by PTC News on Wednesday, March 13, 2024

ਸਤਨਾਮ ਸਾਗਰ ਅਤੇ ਸ਼ਰਨਜੀਤ ਸ਼ੰਮੀ ਦੀ ਮੁਲਾਕਾਤ ਇੱਕਠੇ ਗਾਉਣ ਦੇ ਦੌਰਾਨ ਹੀ ਹੋਈ ਸੀ । ਜਿਸ ਤੋਂ ਬਾਅਦ ਇਹ ਜੋੜੀ ਇੱਕ ਦੂਜੇ ਦੇ ਕਰੀਬ ਆਈ ਅਤੇ ਇਸ ਜੋੜੀ ਨੇ ਦੋਗਾਣਾ ਜੋੜੀ ਦੇ ਨਾਲ-ਨਾਲ ਅਸਲ ਜ਼ਿੰਦਗੀ ‘ਚ ਵੀ ਜੋੜੀ ਹੈ ਅਤੇ ਦੋਵੇਂ ਪਤੀ ਪਤਨੀ ਹਨ ।ਇਸ ਜੋੜੀ ਦਾ ਕਹਿਣਾ ਹੈ ਕਿ ਅਸੀਂ ਤਹਿ ਦਿਲੋਂ ਲੋਕਾਂ ਦੇ ਧੰਨਵਾਦੀ ਹਾਂ ਜਿਨ੍ਹਾਂ ਦੀ ਬਦੌਲਤ ਅੱਜ ਹਰ ਪਾਸੇ ਸਾਗਰ ਦੀ ਵਹੁਟੀ ਗੀਤ ਗੂੰਜ ਰਿਹਾ ਹੈ। ਇਸ ਜੋੜੀ ਦਾ ਕਹਿਣਾ ਹੈ ਕਿ ਉਹ ਇਸੇ ਤਰ੍ਹਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣਗੇ ।




ਸਤਨਾਮ ਸਾਗਰ ਅਤੇ ਸ਼ਰਨਜੀਤ ਸ਼ੰਮੀ ਦਾ ਇਹ ਗੀਤ 2005 ‘ਚ ਰਿਲੀਜ਼ ਹੋਇਆ ਸੀ । ਉਸ ਵੇਲੇ ਸ਼ਾਇਦ ਇਹ ਗੀਤ ਏਨਾਂ ਜ਼ਿਆਦਾ ਮਕਬੂਲ ਨਹੀਂ ਸੀ ਹੋਇਆ ਜਿੰਨਾ ਕਿ ਹੁਣ ਹੋ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਇਹ ਗੀਤ ਖੂਬ ਵਾਇਰਲ ਹੋ ਰਿਹਾ ਹੈ ਅਤੇ ਆਮ ਲੋਕਾਂ ਦੇ ਨਾਲ-ਨਾਲ ਸੈਲੀਬ੍ਰੇਟੀਜ਼ ਵੀ ਇਸ ਗੀਤ ‘ਤੇ ਵੀਡੀਓ ਬਣਾ ਰਹੇ ਹਨ। ਇਸ ਜੋੜੀ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ਅਤੇ ਲਗਾਤਾਰ ਪੰਜਾਬੀ ਇੰਡਸਟਰੀ ‘ਚ ਇਹ ਜੋੜੀ ਸਰਗਰਮ ਹੈ ।

Related Post