Memory Loss: ਕੀ ਤੁਹਾਨੂੰ ਵੀ ਹੈ ਭੁੱਲਣ ਦੀ ਬੀਮਾਰ ਤਾਂ ਇਸ ਲਈ ਤੁਹਾਡੀਆਂ ਇਹ ਆਦਤਾਂ ਹਨ ਜ਼ਿੰਮੇਵਾਰ

ਉਂਝ ਤਾਂ ਇਸ 'ਚ ਸਭ ਤੋਂ ਵੱਡੀ ਭੂਮਿਕਾ ਨੀਂਦ ਦੀ ਕਮੀ ਦੀ ਹੈ। ਕਿਉਂਕਿ ਤੁਸੀਂ ਚੰਗੀ ਨੀਂਦ ਨਹੀਂ ਲੈਂਦੇ, ਤਾਂ ਤੁਹਾਡਾ ਦਿਮਾਗ ਸਹੀ ਤਰ੍ਹਾਂ ਕੰਮ ਨਹੀਂ ਕਰ ਸਕਦਾ, ਜਿਸ ਨਾਲ ਭੁਲਣ ਦੀ ਸਮੱਸਿਆ ਦਾ ਖਤਰਾ ਵੱਧ ਜਾਂਦਾ ਹੈ

By  Aarti April 17th 2024 02:24 PM

Memory Loss:  ਸਾਰਾ ਦਿਨ ਮੋਬਾਈਲ, ਟੀਵੀ ਦੇਖਣਾ, ਕਿਸੇ ਵੀ ਤਰ੍ਹਾਂ ਦੀ ਸਰੀਰਕ ਗਤੀਵਿਧੀ ਨਾ ਕਰਨਾ ਅਤੇ ਚੰਗੀ ਨੀਂਦ ਨਾ ਲੈਣ ਨਾਲ ਨਾ ਸਿਰਫ਼ ਸਰੀਰ 'ਚ ਸਗੋਂ ਮਨ 'ਚ ਵੀ ਜੰਗਾਲ ਲੱਗ ਜਾਂਦਾ ਹੈ। ਅਜਿਹੇ 'ਚ ਜੇਕਰ ਤੁਸੀਂ ਲੰਬੇ ਸਮੇਂ ਤੱਕ ਇਨ੍ਹਾਂ ਆਦਤਾਂ ਨੂੰ ਨਹੀਂ ਸੁਧਾਰਦੇ ਤਾਂ ਇਹ ਮੋਟਾਪਾ, ਸ਼ੂਗਰ, ਕਰਮ ਦਰਦ ਅਤੇ ਤੁਹਾਡੀ ਯਾਦਦਾਸ਼ਤ ਨੂੰ ਪ੍ਰਭਾਵਿਤ ਕਰ ਸਕਦਾ ਹੈ। ਦਸ ਦਈਏ ਕਿ ਇਹ ਆਦਤਾਂ ਤੁਹਾਡੀ ਸੋਚਣ ਅਤੇ ਸਮਝਣ ਦੀ ਸਮਰੱਥਾ ਨੂੰ ਵੀ ਪ੍ਰਭਾਵਿਤ ਕਰ ਸਕਦੀਆਂ ਹਨ।

ਉਂਝ ਤਾਂ ਇਸ 'ਚ ਸਭ ਤੋਂ ਵੱਡੀ ਭੂਮਿਕਾ ਨੀਂਦ ਦੀ ਕਮੀ ਦੀ ਹੈ। ਕਿਉਂਕਿ ਤੁਸੀਂ ਚੰਗੀ ਨੀਂਦ ਨਹੀਂ ਲੈਂਦੇ, ਤਾਂ ਤੁਹਾਡਾ ਦਿਮਾਗ ਸਹੀ ਤਰ੍ਹਾਂ ਕੰਮ ਨਹੀਂ ਕਰ ਸਕਦਾ, ਜਿਸ ਨਾਲ ਭੁਲਣ ਦੀ ਸਮੱਸਿਆ ਦਾ ਖਤਰਾ ਵੱਧ ਜਾਂਦਾ ਹੈ, ਇਸ ਲਈ ਜੇਕਰ ਤੁਸੀਂ ਬੁਢਾਪੇ 'ਚ ਵੀ ਆਪਣੇ ਦਿਮਾਗ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਇਨ੍ਹਾਂ ਆਦਤਾਂ ਨੂੰ ਜਲਦੀ ਤੋਂ ਜਲਦੀ ਛੱਡ ਦਿਓ। ਤਾਂ ਆਉ ਜਾਣਦੇ ਹਾਂ ਰੋਜ਼ਾਨਾ ਦੀਆਂ ਕਿਹੜੀਆਂ ਆਦਤਾਂ ਕਰਕੇ ਤੁਹਾਨੂੰ ਭੁਲਣ ਦੀ ਸਮੱਸਿਆ ਹੋ ਸਕਦੀ ਹੈ।

ਗੈਰ-ਸਿਹਤਮੰਦ ਖੁਰਾਕ : 

ਸਿਰਫ਼ ਉਹ ਭੋਜਨ ਹੀ ਨਾ ਖਾਓ ਜੋ ਤੁਹਾਡੇ ਮੂੰਹ ਨੂੰ ਚੰਗਾ ਲੱਗੇ, ਸਗੋਂ ਆਪਣੀ ਖੁਰਾਕ 'ਚ ਉਨ੍ਹਾਂ ਚੀਜ਼ਾਂ ਸ਼ਾਮਲ ਕਰੋ ਜੋ ਤੁਹਾਡੇ ਪੇਟ ਲਈ ਚੰਗੀਆਂ ਮੰਨਿਆ ਜਾਂਦੀਆਂ ਹਨ। ਪ੍ਰੋਸੈਸਡ ਅਤੇ ਜੰਕ ਫੂਡ, ਬਹੁਤ ਜ਼ਿਆਦਾ ਮਿੱਠੀਆਂ ਚੀਜ਼ਾਂ ਅਤੇ ਪੀਣ ਵਾਲੇ ਪਦਾਰਥਾਂ, ਹੋਰ ਚੀਜ਼ਾਂ ਜੋ ਮੋਟਾਪਾ ਵਧਾਉਂਦੀਆਂ ਹਨ।

ਦਸ ਦਈਏ ਕਿ ਉਨ੍ਹਾਂ ਚੀਜ਼ਾਂ ਨੂੰ ਤੁਹਾਨੂੰ ਆਪਣੀ ਖੁਰਾਕ 'ਚੋ ਘਟਾਉਣੀਆਂ ਚਾਹੀਦੀਆਂ ਹਨ। ਕਿਉਂਕਿ ਇਹ ਸਰੀਰ ਦੇ ਨਾਲ-ਨਾਲ ਦਿਮਾਗ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ ਅਤੇ ਯਾਦਦਾਸ਼ਤ 'ਤੇ ਵੀ ਅਸਰ ਪਾਉਂਦੇ ਹਨ।

ਆਲਸੀ ਜੀਵਨਸ਼ੈਲੀ : 

ਮਾਹਿਰਾਂ ਮੁਤਾਬਕ ਸਰੀਰ ਅਤੇ ਮਨ ਦਾ ਬਹੁਤ ਡੂੰਘਾ ਸਬੰਧ ਹੁੰਦਾ ਹੈ। ਅਜਿਹੇ 'ਚ ਜੇਕਰ ਤੁਹਾਡੀ ਰੋਜ਼ਾਨਾ ਦੀ ਰੁਟੀਨ 'ਚ ਕਿਸੇ ਕਿਸਮ ਦੀ ਸਰੀਰਕ ਗਤੀਵਿਧੀ ਸ਼ਾਮਲ ਨਹੀਂ ਹੈ, ਤਾਂ ਇਸਦਾ ਤੁਹਾਡੀ ਸਮੁੱਚੀ ਸਿਹਤ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਨਾਲ ਹੀ ਇਸ ਨਾਲ ਯਾਦਦਾਸ਼ਤ ਵੀ ਕਮਜ਼ੋਰ ਹੋਣ ਲੱਗਦੀ ਹੈ।

ਬਹੁਤ ਜ਼ਿਆਦਾ ਤਣਾਅ : 

ਜਿਵੇ ਤੁਸੀਂ ਜਾਣਦੇ ਹੋ ਕਿ ਤਣਾਅ ਵੀ ਸਰੀਰ ਨੂੰ ਕਈ ਤਰੀਕਿਆਂ ਨਾਲ ਪ੍ਰਭਾਵਿਤ ਕਰਦਾ ਹੈ। ਦਸ ਦਈਏ ਕਿ ਛੋਟੀਆਂ-ਛੋਟੀਆਂ ਗੱਲਾਂ 'ਤੇ ਜ਼ਿਆਦਾ ਤਣਾਅ ਲੈਣ ਦੀ ਆਦਤ ਹਾਈ ਬਲੱਡ ਪ੍ਰੈਸ਼ਰ ਦਾ ਕਾਰਨ ਬਣ ਸਕਦੀ ਹੈ, ਜੋ ਤੁਹਾਡੇ ਦਿਲ ਲਈ ਬਿਲਕੁਲ ਵੀ ਠੀਕ ਨਹੀਂ ਹੈ। ਨਾਲ ਹੀ ਇਸ ਨਾਲ ਮੂਡ ਚਿੜਚਿੜਾ ਹੋ ਜਾਂਦਾ, ਹਰ ਗੱਲਬਾਤ 'ਤੇ ਗੁੱਸਾ ਆਉਂਦਾ ਹੈ ਅਤੇ ਕਮਜ਼ੋਰ ਯਾਦਦਾਸ਼ਤ ਵਰਗੀਆਂ ਸ਼ਿਕਾਇਤਾਂ ਵੀ ਦੇਖਣ ਨੂੰ ਮਿਲਦੀਆਂ ਹਨ।

(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

Related Post