Sexual Assault : ਰਾਮਪੁਰਾ ਫੂਲ ਚ ਮੰਦਬੁੱਧੀ ਨਾਬਾਲਿਗ ਕੁੜੀ ਨਾਲ ਸਮੂਹਿਕ ਜਬਰ-ਜਨਾਹ, ਪੁਲਿਸ ਨੇ ਗ੍ਰਿਫ਼ਤਾਰ ਕੀਤੇ ਮੁਲਜ਼ਮ
Rampura Phul News : ਕਥਿਤ ਦੋਸ਼ੀ ਨੌਜਵਾਨਾਂ 'ਤੇ ਇੱਕ ਮੰਦਬੁੱਧੀ ਨਾਬਾਲਿਗ ਕੁੜੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਦਾ ਇਲਜ਼ਾਮ ਲੱਗਿਆ ਹੈ। ਪੁਲਿਸ (Bathinda Police) ਨੇ ਮੁਲਜ਼ਮਾਂ ਨੂੰ ਗ੍ਰਿਫ਼਼ਤਾਰ ਕਰ ਲਿਆ ਹੈ।
Sexual Assault in Rampura Phul : ਬਠਿੰਡਾ ਦੇ ਰਾਮਪੁਰਾ ਫੂਲ 'ਚ 6 ਨੌਜਵਾਨਾਂ ਵੱਲੋਂ ਬਹੁਤ ਹੀ ਘਿਨਾਉਣੀ ਕਰਤੂਤ ਕੀਤੇ ਜਾਣ ਦੀ ਖ਼ਬਰ ਹੈ। ਕਥਿਤ ਦੋਸ਼ੀ ਨੌਜਵਾਨਾਂ 'ਤੇ ਇੱਕ ਮੰਦਬੁੱਧੀ ਨਾਬਾਲਿਗ ਕੁੜੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਦਾ ਇਲਜ਼ਾਮ ਲੱਗਿਆ ਹੈ। ਪੁਲਿਸ (Bathinda Police) ਨੇ ਮੁਲਜ਼ਮਾਂ ਨੂੰ ਗ੍ਰਿਫ਼਼ਤਾਰ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਪੀੜਤਾ ਆਪਣੀ ਗੁਆਂਢਣ ਦੀ ਕੁੜੀ ਨਾਲ ਮੇਲਾ ਦੇਖਣ ਗਈ ਸੀ। ਮੇਲੇ ਤੋਂ ਵਾਪਸ ਆਉਂਦੇ ਸਮੇਂ ਮੁਲਜ਼ਮ ਨੌਜਵਾਨਾਂ ਨੇ ਪੀੜਤਾ ਨੂੰ ਆਪਣੇ ਨਾਲ ਸਾਈਕਲ 'ਤੇ ਬਿਠਾ ਲਿਆ, ਇਹ ਕਹਿ ਕੇ ਕਿ ਉਹ ਉਸਨੂੰ ਪਿੰਡ ਛੱਡ ਦੇਣਗੇ। ਪਰੰਤੂ ਉਹ ਕੁੜੀ ਨੂੰ ਪਿੰਡ ਦੇ ਇੱਕ ਸਰਕਾਰੀ ਸਕੂਲ ਲੈ ਗਏ, ਜਿੱਥੇ ਸਾਰੇ ਮੁਲਜ਼ਮਾਂ ਨੇ ਉਸ ਨਾਲ ਜਬਰ-ਜਨਾਹ ਕੀਤਾ। ਉਪਰੰਤ ਪੀੜਤਾ ਨੇ ਆਪਣੀ ਮਾਂ ਨੂੰ ਹੱਡਬੀਤੀ ਦੱਸੀ। ਕੁੜੀ ਦੀ ਮਾਂ ਨੇ ਦਿਆਲਪੁਰਾ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਮਾਮਲਾ ਦਰਜ ਕਰਕੇ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਦਿਆਲਪੁਰਾ ਥਾਣੇ ਦੇ ਸਟੇਸ਼ਨ ਹਾਊਸ ਅਫਸਰ ਐਸਆਈ ਹਰਬੰਸ ਸਿੰਘ ਨੇ ਦੱਸਿਆ ਕਿ ਪੀੜਤਾ ਦੀ ਮਾਂ ਦੀ ਸ਼ਿਕਾਇਤ ਅਨੁਸਾਰ ਪੀੜਤਾ 15 ਸਾਲ ਦੀ ਹੈ ਅਤੇ ਮਾਨਸਿਕ ਤੌਰ 'ਤੇ ਕਮਜ਼ੋਰ ਹੈ। ਉਹ 13 ਅਪ੍ਰੈਲ ਨੂੰ ਮੇਲੇ ਵਿੱਚ ਗਈ ਸੀ। ਉੱਥੋਂ ਵਾਪਸ ਆਉਂਦੇ ਸਮੇਂ ਛੇ ਨੌਜਵਾਨਾਂ ਨੇ ਉਸ ਨਾਲ ਛੇੜਛਾੜ ਕੀਤੀ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮੁਲਜ਼ਮ ਮਨਪ੍ਰੀਤ ਸਿੰਘ ਉਰਫ਼ ਪ੍ਰੀਤਾ, ਜਸਵੀਰ ਸਿੰਘ ਉਰਫ਼ ਜੱਸੋ, ਦਿਲਾਵਰ ਸਿੰਘ ਉਰਫ਼ ਭੀਮਾ, ਹਰਦੀਪ ਸਿੰਘ ਉਰਫ਼ ਲੱਖਾ, ਵਿਸ਼ਾਲ ਸਿੰਘ ਉਰਫ਼ ਕਾਲਾਚ ਅਤੇ ਮੰਗਲਜੀਤ ਸਿੰਘ ਸਾਰੇ ਵਾਸੀ ਭਗਤਾ ਭਾਈਕਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।