ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ ’ਚ ਜਾਰੀ ਕੀਤਾ ਮੀਂਹ ਦਾ ਅਲਰਟ !

ਪੰਜਾਬ ਸਣੇ ਵੱਖ-ਵੱਖ ਸੂਬਿਆਂ ’ਚ ਪੱਛਮੀ ਗੜਬੜੀ ਦੇ ਕਾਰਨ ਮੁੜ ਤੋਂ ਮੌਸਮ ਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਆਉਣ ਵਾਲੇ ਦਿਨਾਂ ’ਚ ਮੀਂਹ ਪੈਣ ਦੀ ਸੰਭਾਵਨਾ ਹੈ।

By  Aarti February 5th 2023 02:47 PM

Punjab Weather Update: ਪੰਜਾਬ ਸਣੇ ਵੱਖ-ਵੱਖ ਸੂਬਿਆਂ ’ਚ ਪੱਛਮੀ ਗੜਬੜੀ ਦੇ ਕਾਰਨ ਮੁੜ ਤੋਂ ਮੌਸਮ ਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਆਉਣ ਵਾਲੇ ਦਿਨਾਂ ’ਚ ਮੀਂਹ ਪੈਣ ਦੀ ਸੰਭਾਵਨਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮੌਸਮ ਵਿਭਾਗ ਨੇ ਸੰਭਾਵਨਾ ਜਤਾਈ ਹੈ ਕਿ ਪੰਜਾਬ ,ਹਰਿਆਣਾ, ਦਿੱਲੀ ਅਤੇ ਮੱਧਪ੍ਰਦੇਸ਼ ਵਿੱਚ ਨਵੀਂ ਪੱਛਮੀ ਗੜਬੜੀ ਹੋਣ ਕਾਰਨ ਇੱਕ ਵਾਰ ਫਿਰ ਮੀਂਹ ਪੈਣ ਦੀ ਸੰਭਾਵਨਾ ਹੈ।

ਦੱਸ ਦਈਏ ਕਿ ਪੰਜਾਬ ’ਚ ਅੱਜ ਸਵੇਰ ਹਲਕੀ ਧੁੰਦ ਦਾ ਅਸਰ ਦੇਖਣ ਨੂੰ ਮਿਲਿਆ। ਵੱਖ-ਵੱਖ ਜ਼ਿਲ੍ਹਿਆਂ ’ਚ ਧੁੰਦ ਛਾਈ ਹੋਈ ਸੀ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਉੱਤਰ ਪੱਛਮੀ ਹਵਾਵਾਂ ਦੇ ਕਾਰਨ ਰਾਤ ਨੂੰ ਤਾਪਮਾਨ ਚ ਗਿਰਾਵਟ ਦੇਖਣ ਨੂੰ ਮਿਲੇਗੀ ਜਿਸ ਕਾਰਨ ਸਵੇਰ ਸਮੇਂ ਧੁੰਦ ਵੀ ਛਾਈ ਰਹੇਗੀ। 

ਉੱਥੇ ਹੀ ਦੂਜੇ ਪਾਸੇ ਪਹਾੜੀ ਇਲਾਕਿਆਂ ’ਚ ਮੀਂਹ ਅਤੇ ਬਰਫਬਾਰੀ ਵੀ ਦੇਖਣ ਨੂੰ ਮਿਲ ਸਕਦੀ ਹੈ। ਪਰ ਹਿਮਾਚਲ ਅਤੇ ਉਤਰਾਖੰਡ ਨਾਲੋਂ ਜੰਮੂ ਕਸ਼ਮੀਰ ’ਚ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ ਜਿਆਦਾ ਹੈ। ਖੈਰ ਮੌਸਮ ਵਿਭਾਗ ਨੇ ਹਰਿਆਣਾ ਅਤੇ ਪੰਜਾਬ ਵਿੱਚ ਨਵੇਂ ਵੈਸਟਰਨ ਡਿਸਟਰਬੈਂਸ ਦੇ ਆਉਣ ਕਾਰਨ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। 

ਇਹ  ਵੀ ਪੜ੍ਹੋ: ਪੰਜਾਬ ਤੋਂ ਹਿਮਾਚਲ ਗਏ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਹਾਦਸਾ, 1 ਦੀ ਮੌਤ

Related Post