Rajpura News : ਰਾਜਪੁਰਾ ਦੇ ਪਿੰਡ ਭਦਕ ਨੇੜੇ ਗੱਦਿਆਂ ਦੇ ਗੁਦਾਮ ਨੂੰ ਲੱਗੀ ਅੱਗ, ਕਰੋੜਾਂ ਰੁਪਏ ਦਾ ਨੁਕਸਾਨ
Rajpura News : ਰਾਜਪੁਰਾ ਤੋਂ 10 ਕਿਲੋਮੀਟਰ ਦੂਰ ਪਿੰਡ ਭਦਕ ਨੇੜੇ ਇੱਕ ਗੱਦਿਆਂ ਦੇ ਗੁਦਾਮ ਵਿੱਚ ਅੱਗ ਲੱਗਣ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ। ਅੱਗ ਰਾਤ 12 ਵਜੇ ਲੱਗੀ ਅਤੇ ਫਿਰ ਗੇੜ ਵੱਲੋਂ ਪੰਜ ਘੰਟੇ ਵਿੱਚ ਅੱਗ 'ਤੇ ਕਾਬੂ ਪਾਇਆ ਗਿਆ। ਰਾਜਪੁਰੇ ਦੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ,ਪਟਿਆਲੇ ਦੀਆਂ ਫਾਇਰ ਬਗੇੜ ਦੀਆਂ ਅਤੇ ਸੀਲ ਕੈਮੀਕਲ ਤੋਂ ਖੈਰ ਗੇਟ ਦੀਆਂ ਗੱਡੀਆਂ ਮੰਗਵਾਈਆਂ ਗਈਆਂ।
ਜੇਵੀਸੀ ਮਸ਼ੀਨ ਨਾਲ ਗਡਾਉਣ ਦੀਆਂ ਕੰਧਾਂ ਢਾਈਆਂ ਗਈਆਂ ਤਾਂ ਅੱਗ 'ਤੇ ਕਾਬੂ ਪਾਇਆ ਗਿਆ। ਬਾਰਿਸ਼ ਵੀ ਤੇਜ਼ ਸੀ ਪਰ ਗੇਟ ਨਾਲ ਨਾਲ ਲੱਗਦੇ ਪੈਟਰੋਲ ਪੰਪ 'ਤੇ ਅੱਗ ਜਾਣ ਤੋਂ ਰੁਕ ਗਈ ਨਹੀਂ ਤਾਂ ਵੱਡਾ ਨੁਕਸਾਨ ਹੋ ਜਾਣਾ ਸੀ। ਪੈਟਰੋਲ ਪੰਪ ਬਿਲਕੁਲ ਗੱਦਿਆਂ ਵਾਲੀ ਕੰਧ ਨਾਲ ਸੀ। ਇਹ ਸੀ ਜਾਣਕਾਰੀ ਅਮਰਿੰਦਰ ਸਿੰਘ ਰੂਬੀ ਵੱਲੋਂ ਕਰੀਬ ਰਾਤ ਸਢੇ ਵਜੇ ਪੱਤਰਕਾਰਾਂ ਨੂੰ ਦਿੱਤੀ ਗਈ ਪਰ ਜਾਨੀ ਨੁਕਸਾਨ ਤੋਂ ਬਚਾ ਰਿਹਾ।
ਮਾਲਕਾਂ ਨੇ ਕੈਮਰੇ 'ਤੇ ਆਉਣ ਤੋਂ ਇਨਕਾਰ ਕਰ ਦਿੱਤਾ। ਬਿਲਡਿੰਗ ਢੇਰੀ ਹੋ ਗਈ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ।ਇੱਕ ਮੋਟਰਸਾਈਕਲ ,ਇਕ ਕਾਰ ਵੀ ਇਸ ਅੱਗ ਦੀ ਲਪੇਟ ਵਿੱਚ ਆ ਗਈ, ਜੋ ਕਿ ਸੜ ਗਈ। ਹਾਂਲਾਕਿ ਗਨੀਮਤ ਇਹ ਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ। ਅੰਮ੍ਰਿਤ ਪ੍ਰੀਤ ਸਿੰਘ ਰੂਬੀ ਫਾਇਰ ਅਫਸਰ ਰਾਜਪੁਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਗੱਦਿਆਂ ਦੇ ਗੁਦਾਮ ਵਿੱਚ ਅੱਗ ਲੱਗ ਗਈ ਹੈ ,ਜੋ ਕਿ ਪਿੰਡ ਭਦਕ ਨੇੜੇ ਪੈਟਰੋਲ ਪੰਪ 'ਤੇ ਹੈ। ਰਾਜਪੁਰਾ -ਪਟਿਆਲਾ ਸੀਲ ਕੈਮੀਕਲ ਸਮੇਤ ਪੰਜ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ।
- PTC NEWS