Auto Expo 2023: 75 ਤੋਂ ਵੱਧ ਫੀਚਰ ਤੇ ਇਸ ਖਾਸੀਅਤ ਨਾਲ ਪੇਸ਼ ਹੋਈ Hector SUV

ਐਮਜੀ ਮੋਟਰ ਨੇ ਨਵੀਂ ਲਿਆਂਦੀ ਜਾਣ ਵਾਲੀ ਹੈਕਟਰ ਐਸਯੂਵੀ ਦੀ ਪਹਿਲੀ ਝਲਕ ਦਿਖਾ ਦਿੱਤੀ ਹੈ। ਫਿਲਹਾਲ ਇਸ ਨਵੇਂ ਮਾਡਲ ਦੀ ਕੀਮਤ ਦਾ ਐਲਾਨ ਨਹੀਂ ਕੀਤਾ ਗਿਆ ਹੈ।

By  Aarti January 11th 2023 04:30 PM

Auto Expo 2023: ਆਪਣੀ ਅਗਲੀ ਜਨਰੇਸ਼ਨ ਦੀ ਹੈਕਟਰ ਐਸਯੂਵੀ ਦੀ ਪਹਿਲੀ ਝਲਕ ਐਮਜੀ ਮੋਟਰ ਨੇ ਦਿਖਾ ਦਿੱਤੀ ਹੈ। ਪਰ ਅਜੇ ਕੰਪਨੀ ਵੱਲੋਂ ਇਸ ਨਵੇਂ ਮਾਡਲ ਦੀ ਕੀਮਤ ਦਾ ਐਲਾਨ ਨਹੀਂ ਕੀਤਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ Auto Expo 2023 ਦੇ ਦੌਰਾਨ ਇਸਦੀ ਕੀਮਤ ਬਾਰੇ ਜਾਣਕਾਰੀ ਹਾਸਿਲ ਹੋ ਜਾਵੇਗੀ।

ਇਹ SUV ਆਪਣੀ ਸੇਗਮੈਂਟ ਵਿੱਚ ਸਭ ਤੋਂ ਜ਼ਿਆਦਾ ਟੈਕ ਲੋਡਡ ਕਾਰ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਕੰਪਨੀ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਨਵੀਂ ਹੈਕਟਰ ਭਾਰਤ 'ਚ ਸਭ ਤੋਂ ਵੱਧ 14 ਇੰਚ ਦੀ ਐੱਚਡੀ ਪੋਰਟਰੇਟ ਇੰਫੋਟੇਨਮੈਂਟ ਸਿਸਟਮ ਨਾਲ ਤਿਆਰ ਕੀਤੀ ਗਈ ਹੈ। ਨਾਲ ਹੀ ਇਸ ’ਚ 75 ਤੋਂ ਵੱਧ ਫੀਚਰਸ ਅਤੇ 100 ਵੋਇਸ ਕਮਾਂਡ ਦਿੱਤੇ ਗਏ ਹਨ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ  MG ਮੋਟਰ ਨੇਕਸਟ ਜਨਰੇਸ਼ਨ ਦੀ ਹੈਕਟਰ SUV ਵਿੱਚ ਵੀ 1.5 ਲੀਟਰ ਪਾਵਰ ਅਤੇ 2.0 ਡੀਜ਼ਲ ਇੰਜਣ ਦਾ ਉਪਯੋਗ ਕੀਤਾ ਗਿਆ ਹੈ।

ਇਹ ਵੀ ਪੜ੍ਹੋ: Auto Expo 2023:ਆਟੋ ਐਕਸਪੋ 'ਚ ਸੇਡਾਨ ਦੀ ਇਲੈਕਟ੍ਰਿਕ ਕਾਰ ਦੀ ਦਿਸੀ ਝਲਕ

Related Post