Punjab Lottery Bumer : ਵਾਹਿਗੁਰੂ ਦੀ ਕਿਰਪਾ ! ਮੀਰੀ-ਪੀਰੀ ਖਾਲਸਾ ਮਾਰਚ ਤੋਂ ਵਾਪਸੀ ਮੌਕੇ 11 ਸਾਲਾ ਬੱਚੀ ਦੀ ਨਿਕਲੀ ਲਾਟਰੀ

Punjab Lottery Bumer : ਮਾਨਸਾ ਦੇ ਪਿੰਡ ਬਹਿਣੀਵਾਲ ਦੀ 11 ਸਾਲਾ ਹਰਜੋਤ ਕੌਰ ਨੂੰ 10 ਲੱਖ ਰੁਪਏ ਦੀ ਲਾਟਰੀ ਨਿਕਲੀ ਹੈ, ਜਿੱਥੇ ਪਰਿਵਾਰ ਇਸ ਨੂੰ ਵਾਹਿਗੁਰੂ ਦੀ ਕਿਰਪਾ ਦੱਸ ਰਿਹਾ ਹੈ ਉੱਥੇ ਹੀ ਆਪਣੀਆਂ ਬੱਚੀਆਂ ਨੂੰ ਵੀ ਭਾਗਾਂ ਵਾਲਾ ਦੱਸਦੇ ਹੋਏ ਲਾਟਰੀ ਦੇ ਰੁਪਏ ਦੋ ਭੈਣਾਂ ਦੇ ਨਾਮ ਕਰਵਾਉਣ ਦੀ ਗੱਲ ਕਰ ਰਿਹਾ ਹੈ।

By  KRISHAN KUMAR SHARMA August 17th 2026 12:41 PM -- Updated: August 17th 2026 12:52 PM

Punjab Lottery Bumer : 4 ਅਗਸਤ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਹੋ ਕੇ ਸਮਾਪਤ ਹੋਇਆ ਮੀਰੀ ਪੀਰੀ ਖਾਲਸਾ ਮਾਰਚ ਪਰਿਵਾਰ ਸਮੇਤ ਦੇ ਦਰਸ਼ਨ ਕਰਨ ਆਏ ਜ਼ਿਲ੍ਹਾ ਮਾਨਸਾ ਦੇ ਪਿੰਡ ਬਹਿਣੀਵਾਲ ਦੀ 11 ਸਾਲਾ ਹਰਜੋਤ ਕੌਰ ਨੂੰ 10 ਲੱਖ ਰੁਪਏ ਦੀ ਲਾਟਰੀ ਨਿਕਲੀ ਹੈ, ਜਿੱਥੇ ਪਰਿਵਾਰ ਇਸ ਨੂੰ ਵਾਹਿਗੁਰੂ ਦੀ ਕਿਰਪਾ ਦੱਸ ਰਿਹਾ ਹੈ ਉੱਥੇ ਹੀ ਆਪਣੀਆਂ ਬੱਚੀਆਂ ਨੂੰ ਵੀ ਭਾਗਾਂ ਵਾਲਾ ਦੱਸਦੇ ਹੋਏ ਲਾਟਰੀ (Lottery) ਦੇ ਰੁਪਏ ਦੋਵੇਂ ਭੈਣਾਂ ਦੇ ਨਾਮ ਖਾਤਿਆਂ 'ਚ ਕਰਵਾਉਣ ਦੀ ਗੱਲ ਕਰ ਰਿਹਾ ਹੈ।

ਮੀਰੀ ਪੀਰੀ ਖਾਲਸਾ ਮਾਰਚ ਤੋਂ ਵਾਪਸੀ ਸਮੇਂ ਖਰੀਦੀ ਸੀ 100 ਰੁਪਏ ਦੀ ਲਾਟਰੀ (Miri Piri Khalsa March Lottery)

ਬਠਿੰਡਾ ਦੇ ਪਿੰਡ ਬਹਿਣੀਵਾਲ ਦੀ ਹਰਜੋਤ ਕੌਰ ਨੇ ਦੱਸਿਆ ਕਿ ਉਹ ਮੀਰੀ ਪੀਰੀ ਖਾਲਸਾ ਮਾਰਚ ਦੌਰਾਨ ਇਤਿਹਾਸਕ ਸ਼ਾਸਤਰਾਂ ਦੇ ਦਰਸ਼ਨ ਕਰਨ ਲਈ ਆਏ ਸਨ, ਜਿਸ ਦੌਰਾਨ ਵਾਪਸੀ ਸਮੇਂ ਉਹਨਾਂ ਨੇ ਲਾਟਰੀ ਸਟਾਲ ਦੇਖੀ ਤਾਂ ਉਥੋਂ ਇੱਕ 100 ਰੁਪਏ ਦੀ ਲਾਟਰੀ ਖਰੀਦ ਲਈ। ਤੀਜੇ ਦਿਨ ਜਦੋਂ ਲਾਟਰੀ ਵਿਕਰੇਤਾ ਉਹਨਾਂ ਦੇ ਘਰ ਪੁੱਜੇ ਤਾਂ ਉਸ ਸਮੇਂ ਖੁਸ਼ੀ ਦੀ ਕੋਈ ਹੱਦ ਨਾ ਰਹੀ, ਜਦੋਂ ਉਹਨਾਂ ਨੂੰ ਦੱਸਿਆ ਗਿਆ ਕਿ ਉਹਨਾਂ ਦੀ ਲਾਟਰੀ ਲੱਗ ਗਈ ਹੈ ਅਤੇ 10 ਲੱਖ ਰੁਪਏ ਦਾ ਇਨਾਮ ਨਿਕਲਿਆ ਹੈ।

ਦੋਵੇਂ ਬੱਚੀਆਂ ਦੇ ਨਾਮ ਖਾਤਿਆਂ 'ਚ ਕਰਵਾਏ ਜਾਣਗੇ ਪੈਸੇ

ਬੱਚੀ ਅਤੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਪਰਿਵਾਰ ਵਿੱਚ ਲਾਟਰੀ ਲੱਗਣ ਦੀ ਬਹੁਤ ਖੁਸ਼ੀ ਹੈ। ਪਰਿਵਾਰਿਕ ਮੈਂਬਰ, ਜਿੱਥੇ ਇਸ ਨੂੰ ਵਾਹਿਗੁਰੂ ਦੀ ਕਿਰਪਾ ਦੱਸ ਰਹੇ ਹਨ, ਉੱਥੇ ਹੀ ਬੱਚੀ ਨੂੰ ਵੀ ਭਾਗਾਂ ਵਾਲਾ ਦੱਸ ਰਹੇ ਹਨ। ਉਹਨਾਂ ਕਿਹਾ ਕਿ ਇਹ ਲਾਟਰੀ 'ਚੋਂ ਨਿਕਲਿਆ 10 ਲੱਖ ਰੁਪਏ ਦੋਵੇਂ ਭੈਣਾਂ ਦੇ ਖਾਤੇ ਵਿੱਚ ਜਮਾ ਕਰਵਾ ਦਿੱਤਾ ਜਾਵੇਗਾ। ਲਾਟਰੀ ਵਿਕਰੇਤਾ ਨੇ ਦੱਸਿਆ ਕਿ ਲਗਾਤਾਰ ਵਾਹਿਗੁਰੂ ਦੀ ਕਿਰਪਾ ਨਾਲ ਇਥੋਂ ਲਾਟਰੀਆਂ ਲੱਗ ਰਹੀਆਂ ਹਨ। ਪਿਛਲੇ ਦਿਨਾਂ ਵਿੱਚ ਇੱਕ ਕਰੋੜ ਰੁਪਏ ਤੇ ਉਸ ਤੋਂ ਬਾਅਦ ਡੇਢ ਕਰੋੜ ਰੁਪਏ ਦੀ ਲਾਟਰੀ ਵੀ ਨਿਕਲੀ ਹੈ। ਪੜ੍ਹੋ... ਪੂਰੀ ਖ਼ਬਰ

ਇਹ ਵੀ ਪੜ੍ਹੋ... ਪੰਜਾਬ 'ਚ ਮੁੜ ਤੋਂ ਹੜਤਾਲ 'ਤੇ ਗਏ DC ਦਫ਼ਤਰਾਂ ਦੇ ਮੁਲਾਜ਼ਮ, ਸਰਕਾਰੀ ਦਫ਼ਤਰਾਂ 'ਚ 2 ਦਿਨ ਰਹੇਗਾ ਕੰਮ-ਕਾਜ ਠੱਪ

Related Post