Tue, Aug 11, 2026
Whatsapp

ਵਾਹਿਗੁਰੂ ਦੇ ਰੰਗ ਨਿਆਰੇ ! ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕਣ ਆਏ ਵਿਅਕਤੀ ਦੀ ਨਿਕਲੀ ਡੇਢ ਕਰੋੜ ਦੀ Lottery

Lottery Bumper 2026 : ਪ੍ਰਮਾਤਮਾ ਕਦੇ ਵੀ ਆਪਣੇ ਪਿਆਰਿਆਂ ਨੂੰ ਇਕੱਲਾ ਨਹੀਂ ਛੱਡਦਾ, ਉਹ ਜਦੋਂ ਦਿੰਦਾ ਹੈ ਤਾਂ ਛੱਪੜ ਪਾੜ ਕੇ ਦਿੰਦਾ ਹੈ। ਅਜਿਹਾ ਹੀ ਵਾਕਿਆ ਇੱਕ ਵਿਅਕਤੀ ਨਾਲ ਵਾਪਰਿਆ ਹੈ, ਜਦੋਂ ਉਹ ਪ੍ਰਮਾਤਮਾ ਦਰਬਾਰ ਪਹੁੰਚਿਆ ਤਾਂ ਵਾਹਿਗੁਰੂ ਨੇ ਉਸ ਦੀ ਝੋਲੀ ਕਰੋੜਾਂ ਰੁਪਇਆਂ ਨਾਲ ਭਰ ਦਿੱਤੀ।

Reported by:  PTC News Desk  Edited by:  KRISHAN KUMAR SHARMA -- August 11th 2026 08:56 PM -- Updated: August 11th 2026 09:38 PM
ਵਾਹਿਗੁਰੂ ਦੇ ਰੰਗ ਨਿਆਰੇ ! ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕਣ ਆਏ ਵਿਅਕਤੀ ਦੀ ਨਿਕਲੀ ਡੇਢ ਕਰੋੜ ਦੀ Lottery

ਵਾਹਿਗੁਰੂ ਦੇ ਰੰਗ ਨਿਆਰੇ ! ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕਣ ਆਏ ਵਿਅਕਤੀ ਦੀ ਨਿਕਲੀ ਡੇਢ ਕਰੋੜ ਦੀ Lottery

Lottery Bumper 2026 : ਕਹਿੰਦੇ ਹਨ ਰੱਬ ਦੀ ਰਜ਼ਾ 'ਚ ਰਹਿਣ ਵਾਲੇ ਲੋਕਾਂ ਨਾਲ ਹਮੇਸ਼ਾ ਚੰਗਾ ਹੀ ਹੁੰਦਾ ਹੈ। ਪ੍ਰਮਾਤਮਾ ਕਦੇ ਵੀ ਆਪਣੇ ਪਿਆਰਿਆਂ ਨੂੰ ਇਕੱਲਾ ਨਹੀਂ ਛੱਡਦਾ, ਉਹ ਜਦੋਂ ਦਿੰਦਾ ਹੈ ਤਾਂ ਛੱਪੜ ਪਾੜ ਕੇ ਦਿੰਦਾ ਹੈ। ਅਜਿਹਾ ਹੀ ਵਾਕਿਆ ਇੱਕ ਵਿਅਕਤੀ ਨਾਲ ਵਾਪਰਿਆ ਹੈ, ਜਦੋਂ ਉਹ ਪ੍ਰਮਾਤਮਾ ਦਰਬਾਰ ਪਹੁੰਚਿਆ ਤਾਂ ਵਾਹਿਗੁਰੂ ਨੇ ਉਸ ਦੀ ਝੋਲੀ ਕਰੋੜਾਂ ਰੁਪਇਆਂ ਨਾਲ ਭਰ ਦਿੱਤੀ।

ਪਹਿਲੀ ਵਾਰ ਤਖਤ ਸ੍ਰੀ ਦਮਦਮਾ ਸਾਹਿਬ ਮੱਥਾ ਟੇਕਣ ਦੌਰਾਨ ਖਰੀਦੀ ਸੀ ਲਾਟਰੀ

ਸਿੱਖ ਕੌਮ ਦੇ ਚੌਥੇ ਤੱਕ ਤਖਤ ਸ੍ਰੀ ਦਮਦਮਾ ਸਾਹਿਬ (Takht Sri Damdama Sahib) ਵਿਖੇ ਜ਼ਿਲ੍ਹਾ ਮੋਗੇ (Moga) ਨਾਲ ਸੰਬੰਧਿਤ ਪਰਿਵਾਰ ਪਹਿਲੀ ਵਾਰ ਨਤਮਸਤਕ ਹੋਣ ਲਈ ਪੁੱਜਿਆ, ਜਿੱਥੇ ਪਰਿਵਾਰਿਕ ਮੈਂਬਰ ਨੇ ਤਖਤ ਸਾਹਿਬ ਦੀ ਮੁੱਖ ਸੜਕ ਤੇ ਲੱਗੀ ਲਾਟਰੀ ਦੀ ਸਟਾਲ ਤੋਂ ਇੱਕ ਲਾਟਰੀ ਖਰੀਦ ਲਈ, ਪਰ ਉਸ ਸਮੇਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ, ਜਦੋਂ ਲਾਟਰੀ ਵਿਕਰੇਤਾ ਨੇ ਉਸਨੂੰ ਫੋਨ ਕਰਕੇ ਦੱਸਿਆ ਕਿ ਉਹਨਾਂ ਦੀ ਲਾਟਰੀ ਲੱਗ ਗਈ ਹੈ ਤੇ ਉਹਨਾਂ ਨੂੰ ਡੇਢ ਕਰੋੜ ਰੁਪਏ ਨਿਕਲ ਗਏ ਹਨ।

ਇਹ ਵੀ ਪੜ੍ਹੋ... AAP MLA Anil Jha viral video : ਵਿਧਾਇਕ ਜੀ ਆਏ ਕੱਪੜਿਆਂ ਤੋਂ ਬਾਹਰ, ਪੈ ਗਿਆ ਰੌਲਾ

ਪੈਸਿਆਂ ਨਾਲ ਲੋੜਵੰਦਾਂ ਦੀ ਵੀ ਕਰਾਂਗੇ ਮਦਦ : ਪਰਿਵਾਰਕ ਮੈਂਬਰ

ਲਾਟਰੀ ਲੱਗਣ 'ਤੇ ਅੱਜ ਲਾਟਰੀ ਵਿਕਰੇਤਾ ਕੁੱਲ ਪੁੱਜੇ ਪਰਿਵਾਰਕ ਮੈਂਬਰ ਖੁਸ਼ੀ ਵਿੱਚ ਫੁੱਲੇ ਨਹੀਂ ਸਮਾਂ ਰਹੇ ਸਨ, ਜਿਨ੍ਹਾਂ ਨੇ ਲਾਟਰੀ ਨਿਕਲ 'ਤੇ ਵਾਹਿਗੁਰੂ ਦੀ ਕਿਰਪਾ ਦੱਸਿਆ ਹੈ। ਉਹਨਾਂ ਦੱਸਿਆ ਕਿ ਉਹ ਪਹਿਲੀ ਵਾਰ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ ਸਨ, ਤਾਂ ਉਹਨਾਂ ਨੇ ਇੱਥੋਂ ਇੱਕ ਲਾਟਰੀ ਖਰੀਦੀ ਸੀ।

ਉਨ੍ਹਾਂ ਦੱਸਿਆ ਕਿ ਕੁੱਝ ਦਿਨ ਬਾਅਦ ਲਾਟਰੀ ਵਿਕਰੇਤਾ ਦਾ ਫੋਨ ਆਇਆ ਕਿ ਉਹਨਾਂ ਨੂੰ ਡੇਢ ਕਰੋੜ ਰੁਪਏ ਦੀ ਲਾਟਰੀ ਲੱਗ ਗਈ ਹੈ ਤਾਂ ਉਹਨਾਂ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਉਹਨਾਂ ਕਿਹਾ ਕਿ ਜਿੱਥੇ ਉਹ ਪੈਸੇ ਨਾਲ ਆਪਣੀਆਂ ਲੋੜਾਂ ਪੂਰੀਆਂ ਕਰਨਗੇ, ਉੱਥੇ ਹੀ ਲੋੜਵੰਦਾਂ ਦੀ ਵੀ ਮਦਦ ਕਰਨਗੇ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਉਹਨਾਂ ਨੂੰ ਲਾਟਰੀ ਨਿਕਲਣ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੂੰ ਬਹੁਤ ਖੁਸ਼ੀ ਹੋਈ।

ਇਹ ਵੀ ਪੜ੍ਹੋ... Gurbani Telecast ’ਤੇ ਜਥੇਦਾਰ ਗਿ. ਕੁਲਦੀਪ ਸਿੰਘ ਗੜਗੱਜ ਦਾ ਵੱਡਾ ਬਿਆਨ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK