Mon, Aug 17, 2026
Whatsapp

Flight Lieutenant Arshdeep Singh Dang : ਸਿੱਖ ਨੌਜਵਾਨ ਅਰਸ਼ਦੀਪ ਸਿੰਘ ਡਾਂਗ ਨੇ ਰਚਿਆ ਇਤਿਹਾਸ, ਬ੍ਰਿਟੇਨ ਦੀ ਰਾਇਲ ਏਅਰ ਫੋਰਸ ’ਚ ਲੜਾਕੂ ਪਾਇਲਟ ਵਜੋਂ ਹੋਏ ਗ੍ਰੈਜੂਏਟ

ਫਲਾਈਟ ਲੈਫਟੀਨੈਂਟ ਅਰਸ਼ਦੀਪ ਸਿੰਘ ਡਾਂਗ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਰਾਇਲ ਏਅਰ ਫੋਰਸ (RAF) ਵਿੱਚ ਲੜਾਕੂ ਪਾਇਲਟ ਵਜੋਂ ਗ੍ਰੈਜੂਏਟ ਹੋਣ ਵਾਲੇ ਪਹਿਲੇ ਸਿੱਖ ਬਣ ਗਏ ਹਨ।

Reported by:  PTC News Desk  Edited by:  Aarti -- August 17th 2026 10:11 AM -- Updated: August 17th 2026 10:19 AM
Flight Lieutenant Arshdeep Singh Dang : ਸਿੱਖ ਨੌਜਵਾਨ ਅਰਸ਼ਦੀਪ ਸਿੰਘ ਡਾਂਗ ਨੇ ਰਚਿਆ ਇਤਿਹਾਸ, ਬ੍ਰਿਟੇਨ ਦੀ ਰਾਇਲ ਏਅਰ ਫੋਰਸ ’ਚ ਲੜਾਕੂ ਪਾਇਲਟ ਵਜੋਂ ਹੋਏ ਗ੍ਰੈਜੂਏਟ

Flight Lieutenant Arshdeep Singh Dang : ਸਿੱਖ ਨੌਜਵਾਨ ਅਰਸ਼ਦੀਪ ਸਿੰਘ ਡਾਂਗ ਨੇ ਰਚਿਆ ਇਤਿਹਾਸ, ਬ੍ਰਿਟੇਨ ਦੀ ਰਾਇਲ ਏਅਰ ਫੋਰਸ ’ਚ ਲੜਾਕੂ ਪਾਇਲਟ ਵਜੋਂ ਹੋਏ ਗ੍ਰੈਜੂਏਟ

Flight Lieutenant Arshdeep Singh Dang :  ਭਾਰਤੀ ਮੂਲ ਦਾ ਲੜਾਕੂ ਪਾਇਲਟ ਫਲਾਈਟ ਲੈਫਟੀਨੈਂਟ 28 ਸਾਲਾ ਅਰਸ਼ਦੀਪ ਸਿੰਘ ਡਾਂਗ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਬ੍ਰਿਟੇਨ ਦੀ ਰਾਇਲ ਏਅਰ ਫੋਰਸ (RAF) ਵਿੱਚ ਲੜਾਕੂ ਪਾਇਲਟ ਵਜੋਂ ਗ੍ਰੈਜੂਏਟ ਹੋਣ ਵਾਲਾ ਪਹਿਲਾ ਸਿੱਖ ਬਣ ਗਿਆ ਹੈ। ਰਾਇਲ ਏਅਰ ਫੋਰਸ (RAF) ਦੇ ਅਨੁਸਾਰ, ਦੂਜੇ ਵਿਸ਼ਵ ਯੁੱਧ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਸਿੱਖ ਨੇ ਲੜਾਕੂ ਸਕੁਐਡਰਨ ਤੋਂ ਵਿੰਗਾਂ ਲਈ ਯੋਗਤਾ ਪ੍ਰਾਪਤ ਕੀਤੀ ਹੈ। 

ਟੈਕਸਨ ਜਹਾਜ਼ ਦੀ ਸਿਖਲਾਈ ਵਜੋਂਵੀ ਬਣੇ ਪਹਿਲੇ ਸਿਖਿਆਰਥੀ 

ਅਰਸ਼ਦੀਪ ਸਿੰਘ ਡਾਂਗ ਨੇ ਸ਼ੁੱਕਰਵਾਰ, 14 ਅਗਸਤ ਨੂੰ ਨੌਰਥ ਵੇਲਜ਼ ਦੇ ਆਰਏਐਫ ਵੈਲੀ ਵਿਖੇ ਆਯੋਜਿਤ ਇੱਕ ਫਾਸਟ ਜੈੱਟ ਪਾਇਲਟ ਸਿਖਲਾਈ ਸਮਾਰੋਹ ਤੋਂ ਗ੍ਰੈਜੂਏਸ਼ਨ ਕੀਤੀ ਸੀ। ਆਰਏਐਫ ਨੇ ਕਿਹਾ ਕਿ ਉਹ ਯੂਕੇ ਮਿਲਟਰੀ ਫਲਾਇੰਗ ਟ੍ਰੇਨਿੰਗ ਸਿਸਟਮ ਅਧੀਨ 4 ਫਲਾਇੰਗ ਟ੍ਰੇਨਿੰਗ ਸਕੂਲ ਵਿੱਚ ਟੈਕਸਨ ਜਹਾਜ਼ ਦੀ ਸਿਖਲਾਈ ਪੂਰੀ ਕਰਨ ਵਾਲਾ ਪਹਿਲਾ ਸਿੱਖ ਸਿਖਿਆਰਥੀ ਵੀ ਸੀ। ਹਾਲਾਂਕਿ, ਉਹ ਮੁੱਢਲੀ ਉਡਾਣ ਸਿਖਲਾਈ ਪੂਰੀ ਕਰਨ ਵਾਲਾ ਪਹਿਲਾ ਸਿੱਖ ਬਣ ਸਕੇ। 

'ਦਾਦਾ ਜੀ ਦਾ ਸੀ ਸੁਪਨਾ'

ਦੱਸ ਦਈਏ ਕਿ ਅਰਸ਼ਦੀਪ ਸਿੰਘ ਡਾਂਗ 1998 ਵਿੱਚ ਛੇ ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਨਾਲ ਯੂਕੇ ਚਲੇ ਗਏ ਸਨ। ਮੀਡੀਆ ਰਿਪੋਰਟ ਦੀ ਮੰਨੀਏ ਤਾਂ ਡਾਂਗ ਨੇ ਦੱਸਿਆ ਕਿ ਉਨ੍ਹਾਂ ਦੇ ਦਾਦਾ ਸਰਦਾਰ ਸੰਤੋਖ ਸਿੰਘ ਡਾਂਗ ਦਾ ਸੁਪਨਾ ਸੀ ਕਿ ਉਨ੍ਹਾਂ ਦੇ ਪੁੱਤਰ ਪਾਇਲਟ ਬਣਨ, ਪਰ ਜਦੋ ਉਨ੍ਹਾਂ ਦੇ ਪਿਤਾ 6 ਸਾਲਾਂ ਦੇ ਸੀ ਤਾਂ ਉਨ੍ਹਾਂ ਦੇ ਦਾਦਾ ਜੀ ਦਾ ਦੇਹਾਂਤ ਹੋ ਗਿਆ। ਡਾਂਗ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿਤਾ ਨੂੰ ਦਾਦਾ ਜੀ ਦੀ ਇੱਛਾ ਪੂਰੀ ਕਰਨ ਦੇ ਲਈ ਕਦੇ ਵੀ ਮੌਕੇ ਜਾਂ ਸਰੋਤ ਨਹੀਂ ਮਿਲੇ। ਹਾਲਾਂਕਿ ਉਨ੍ਹਾਂ ਦੇ ਮਾਤਾ ਪਿਤਾ ਨੇ ਉਨ੍ਹਾਂ ਦਾ ਹੌਂਸਲਾ ਵਧਾਇਆ ਅਤੇ ਉਨ੍ਹਾਂ ਨੂੰ ਭਰੋਸਾ ਵੀ ਦਿਵਾਇਆ ਕਿ ਉਹ ਪਾਇਲਟ ਬਣ ਸਕਦੇ ਹਨ। 

ਸਿੱਖਿਆ 

ਡਾਂਗ ਨੇ ਬ੍ਰਿਸਟਲ ਯੂਨੀਵਰਸਿਟੀ ਤੋਂ ਗਣਿਤ ਅਤੇ ਦਰਸ਼ਨ ਦੀ ਪੜ੍ਹਾਈ ਕੀਤੀ, ਫਿਰ ਫਰਵਰੀ 2022 ਵਿੱਚ ਅਫਸਰ ਸਿਖਲਾਈ ਅਤੇ 2023 ਵਿੱਚ ਸ਼ੁਰੂਆਤੀ ਉਡਾਣ ਸਿਖਲਾਈ ਪੂਰੀ ਕੀਤੀ। 2024 ਵਿੱਚ, ਉਸਨੂੰ ਫਾਸਟ ਜੈੱਟ ਸਟ੍ਰੀਮ ਲਈ ਚੁਣਿਆ ਗਿਆ। ਅਕਤੂਬਰ ਵਿੱਚ, ਉਨ੍ਹਾਂ ਨੂੰ ਇਕੱਲੇ ਟੈਕਸਾਸ ਭੇਜਿਆ ਗਿਆ ਅਤੇ ਜੁਲਾਈ 2026 ਵਿੱਚ ਆਪਣਾ ਵਿੰਗ ਟੈਸਟ ਪਾਸ ਕੀਤਾ।

'ਅਰਸ਼ਦੀਪ ਸਿੰਘ ਡਾਂਗ  ਨੂੰ ਮਾਣ ਮਹਿਸੂਸ ਹੋ ਰਿਹਾ'

ਅਰਸ਼ਦੀਪ ਸਿੰਘ ਡਾਂਗ ਕਹਿੰਦਾ ਹੈ ਕਿ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਆਪਣੇ ਭਾਈਚਾਰੇ ਦੀ ਨੁਮਾਇੰਦਗੀ ਕਰਨ 'ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਉਹ ਕਹਿੰਦੇ ਹਨ ਕਿ ਜਦਕਿ ਉਹ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਅਜਿਹਾ ਕਰਨ ਵਾਲਾ ਪਹਿਲੇ ਸਿੱਖ ਹਨ, ਉਹ ਆਖਰੀ ਨਹੀਂ ਬਣਨਾ ਚਾਹੁੰਦੇ। ਉਨ੍ਹਾਂ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਪਰਿਵਾਰ ਅਤੇ ਸਿੱਖ ਪਾਲਣ-ਪੋਸ਼ਣ ਨੂੰ ਦਿੱਤਾ ਹੈ। 

ਇਹ ਵੀ ਪੜ੍ਹੋ  : America ’ਚ ਵਾਪਰੀ 2 ਗੋਲੀਬਾਰੀ ਦੀਆਂ ਘਟਨਾਵਾਂ; ਵਰਜੀਨੀਆ ਤੇ ਮਿਸ਼ੀਗਨ ਯੂਨੀਵਰਸਿਟੀ ’ਚ ਹੋਈ ਗੋਲੀਬਾਰੀ, 6 ਦੀ ਮੌਤ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK