ਡਾਕਟਰ ਤੇ ਹੋਏ ਹਮਲੇ ਦੀ ਵਿਧਾਇਕ ਅਜੀਤਪਾਲ ਕੋਹਲੀ ਨੇ ਕੀਤੀ ਨਿਖੇਧੀ, ਜਾਣੋ ਕੀ ਕਿਹਾ

ਪਟਿਆਲਾ : ਬੀਤੇ ਦਿਨੀਂ ਕੁਝ ਸਰਾਰਤੀ ਅਨਸਰਾਂ ਵੱਲੋਂ ਰਾਜਿੰਦਰਾ ਹਸਪਤਾਲ ਦੇ ਡਾਕਟਰ ਰਾਉਵਰਿੰਦਰ ਦੀ ਕੁੱਟ ਮਾਰੀ ਕੀਤੀ ਗਈ ਸੀ। ਡਾਕਟਰ ਉੱਤੇ ਹੋਏ ਹਮਲੇ ਦੀ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸਖ਼ਤ ਸਬਦਾਂ ਵਿਚ ਨਿੰਦਾ ਕੀਤੀ ਹੈ। ਵਿਧਾਇਕ ਕੋਹਲੀ ਨੇ ਡਾ. ਰਾਉਵਰਿੰਦਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਵਿਧਾਇਕ ਨੇ ਜਾਂਚ ਅਧਿਕਾਰੀਆਂ ਅਤੇ ਹਸਪਤਾਲ ਦੇ ਸਮੁੱਚੇ ਸਟਾਫ਼ ਨਾਲ ਮੀਟਿੰਗ ਕੀਤੀ।
ਇਸ ਮੌਕੇ ਵਿਧਾਇਕ ਅਜੀਤਪਾਲ ਕੋਹਲੀ ਨੇ ਜਾਂਚ ਟੀਮ ਨੂੰ ਪੂਰੀ ਸਖ਼ਤੀ ਨਾਲ ਹੁਕਮ ਦਿੱਤੇ ਹਨ ਕਿ ਜੋ ਵੀ ਦੋਸ਼ੀ ਪਾਇਆ ਜਾਂਦਾ ਹੈ ਉਸ ਖਿਲਾਫ਼ ਸਖ਼ਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਡਾਕਟਰ ਅਨੇਕਾ ਵਿਅਕਤੀਆਂ ਦੀਆਂ ਜ਼ਿੰਦਗੀਆਂ ਬਚਾਉਦਾਂ ਹਾ ਉਸ ਨਾਲ ਮਾੜਾ ਵਰਤੀਰਾ ਬਰਦਾਸ਼ਿਤ ਨਹੀਂ ਕੀਤਾ ਜਾਵੇਗਾ।
ਵਿਧਾਇਕ ਕੋਹਲੀ ਨੇ ਕਿਹਾ ਕੇ ਡਾਕਟਰ ਰੱਬ ਦਾ ਦੂਜਾ ਰੂਪ ਹੁੰਦੇ ਹਨ। ਇਸ ਲਈ ਡਾਕਟਰਾਂ ਨਾਲ ਕਿਸੇ ਵੀ ਕਿਸਮ ਦੀ ਬਦਸਲੂਕੀ ਬਰਦਾਸਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਡਾਕਟਰ ਆਪਣੇ ਕੰਮ ਨੂੰ ਤਨਦੇਹੀ ਨਾਲ ਕਰਦੇ ਹਨ ਅਤੇ ਮਰੀਜ ਦੀ ਜਾਨ ਬਚਾਊਣ ਲਈ ਹਰ ਹੀਲਾ ਵਰਤਦੇ ਹਨ।
ਇਸ ਮੌਕੇ ਡਾਕਟਰਾਂ ਦੇ ਵਫਦ ਨੇ ਮੰਗ ਕੀਤੀ ਕੇ ਹਸਪਤਾਲ ਅੰਦਰ ਬਣੀ ਹੋਈ ਪੁਲਿਸ ਚੌਂਕੀ ਵਿਚ ਮੈਨ ਪਾਵਰ ਵਧਾ ਕੇ ਥਾਣੇ ਦਾ ਦਰਜਾ ਦਿੱਤਾ ਜਾਵੇ, ਹਸਪਤਾਲ ਅੰਦਰ ਅਤੇ ਬਾਹਰ ਪੀਸੀਆਰ ਗਸਤ ਵਧਾਈ ਜਾਵੇ, ਹਸਪਤਾਲ ਦੇ ਬਾਹਰ ਬਣੇ ਢਾਬਿਆਂ ਤੇ ਰਾਤ ਵੇਲੇ ਹੁੰਦੀ ਹੁਲੜਬਾਜੀ ਨੂੰ ਸਖਤੀ ਨਾਲ ਰੋਕਿਆ ਜਾਵੇ। ਇਨ੍ਹਾਂ ਮੰਗਾ ਉੱਤੇ ਵਿਧਾਇਕ ਕੋਹਲੀ ਨੇ ਹਾਂ ਪੱਖੀ ਹੁੰਗਾਰਾ ਭਰਦਿਆ ਚੌਂਕ ਨੂੰ ਥਾਣਾ ਬਣਾਊਣ ਦਾ ਮਾਮਲਾ ਸਰਕਾਰ ਤੱਕ ਪਹੁੰਚਾ ਕੇ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਮੀਟਿੰਗ ਵਿਚ ਡਾ. ਐਚ ਐਸ ਰੇਖੀ ਮੈਡੀਕਲ ਸਪੁਰਡੈਂਟ, ਡਾ. ਅਰਪੀਐਸ ਸਿਬੀਆ, ਡਾ. ਅਮਨਦੀਪ ਬਖਸੀ, ਡਾ. ਡੰਗਵਾਲ, ਡਾ. ਡੀਵਾਰਵਾਲੀਆ, ਰਾਜੇਸ ਕੁਮਾਰ, ਰਾਜੂ ਸਾਹਨੀ, ਇਤਵਿੰਦਰ ਲੁਥਰਾ ਅਤੇ ਬਲਵਿੰਦਰ ਸੰਧੂ ਹਾਜ਼ਰ ਸਨ।