Mohali News : 1.62 ਕਰੋੜ ਰੁਪਏ ਫਰਜ਼ੀ ਬਿੱਲ ਘੁਟਾਲਾ; ਸਾਬਕਾ XEN ਜੋਗਿੰਦਰ ਸਿੰਘ ਨੂੰ 5 ਸਾਲ ਦੀ ਕੈਦ

ਅਦਾਲਤ ਨੇ ਉਸ ’ਤੇ ਜੁਰਮਾਨਾ ਵੀ ਲਗਾਇਆ ਹੈ। ਅਦਾਲਤ ਨੇ ਹੁਕਮ ਦਿੱਤਾ ਕਿ ਵੱਖ-ਵੱਖ ਧਾਰਾਵਾਂ ਤਹਿਤ ਦਿੱਤੀਆਂ ਸਾਰੀਆਂ ਸਜ਼ਾਵਾਂ ਇਕੱਠੀਆਂ (concurrently) ਚੱਲਣਗੀਆਂ।

By  Aarti July 29th 2026 09:48 AM

ਮੁਹਾਲੀ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਪੰਜਾਬ ਲੋਕ ਨਿਰਮਾਣ ਵਿਭਾਗ (PWD) ਦੇ ਸਾਬਕਾ ਕਾਰਜਕਾਰੀ ਇੰਜੀਨੀਅਰ (XEN) ਜੋਗਿੰਦਰ ਸਿੰਘ ਨੂੰ 1.62 ਕਰੋੜ ਰੁਪਏ ਦੇ ਫਰਜ਼ੀ ਬਿੱਲ ਘੁਟਾਲੇ ਵਿੱਚ ਦੋਸ਼ੀ ਕਰਾਰ ਦਿੰਦਿਆਂ 5 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਉਸ ’ਤੇ ਜੁਰਮਾਨਾ ਵੀ ਲਗਾਇਆ ਹੈ। ਅਦਾਲਤ ਨੇ ਹੁਕਮ ਦਿੱਤਾ ਕਿ ਵੱਖ-ਵੱਖ ਧਾਰਾਵਾਂ ਤਹਿਤ ਦਿੱਤੀਆਂ ਸਾਰੀਆਂ ਸਜ਼ਾਵਾਂ ਇਕੱਠੀਆਂ (concurrently) ਚੱਲਣਗੀਆਂ।

ਵਿਸ਼ੇਸ਼ ਸੀਬੀਆਈ ਜੱਜ ਬਲਜਿੰਦਰ ਸਿੰਘ ਸਰਾ ਨੇ ਜੋਗਿੰਦਰ ਸਿੰਘ ਨੂੰ ਭਾਰਤੀ ਦੰਡ ਸੰਹਿਤਾ (IPC) ਅਤੇ ਭ੍ਰਿਸ਼ਟਾਚਾਰ ਨਿਵਾਰਨ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ੀ ਠਹਿਰਾਇਆ। ਅਦਾਲਤ ਨੇ ਧਾਰਾ 420 (ਧੋਖਾਧੜੀ) ਅਤੇ ਧਾਰਾ 467 (ਜਾਅਲੀ ਦਸਤਾਵੇਜ਼ ਤਿਆਰ ਕਰਨ) ਤਹਿਤ 5-5 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ, ਜਦਕਿ ਹੋਰ ਧਾਰਾਵਾਂ ਤਹਿਤ 3-3 ਸਾਲ ਦੀ ਸਜ਼ਾ ਦਿੱਤੀ ਗਈ।

ਇਹ ਮਾਮਲਾ ਮਈ 2011 ਦਾ ਹੈ। ਉਸ ਸਮੇਂ ਜੋਗਿੰਦਰ ਸਿੰਘ ਨੂੰ ਬਠਿੰਡਾ ਡਿਵੈਲਪਮੈਂਟ ਅਥਾਰਟੀ (BDA) ਦੇ ਮਾਨਸਾ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਵਾਧੂ ਜ਼ਿੰਮੇਵਾਰੀ ਸੌਂਪੀ ਗਈ ਸੀ। ਦੋਸ਼ ਸੀ ਕਿ ਇਸ ਦੌਰਾਨ ਵਿਕਾਸ ਕਾਰਜਾਂ ਦੇ ਨਾਂ ’ਤੇ ₹1.62 ਕਰੋੜ ਦੇ ਫਰਜ਼ੀ ਬਿੱਲ ਤਿਆਰ ਕਰਕੇ ਸਰਕਾਰੀ ਖ਼ਜ਼ਾਨੇ ਨੂੰ ਨੁਕਸਾਨ ਪਹੁੰਚਾਇਆ ਗਿਆ। ਸੀਬੀਆਈ ਦੀ ਜਾਂਚ ਤੋਂ ਬਾਅਦ ਮਾਮਲਾ ਅਦਾਲਤ ਵਿੱਚ ਚੱਲਿਆ ਅਤੇ ਹੁਣ ਕਰੀਬ 13 ਸਾਲ ਬਾਅਦ ਇਸ ਵਿੱਚ ਫ਼ੈਸਲਾ ਆਇਆ।

ਇਹ ਵੀ ਪੜ੍ਹੋ  : ਪੰਜਾਬ ਦੀ ਕਾਨੂੰਨ ਵਿਵਸਥਾ ਨੂੰ AAP ਦੇ MP ਨੇ ਦਿਖਾਇਆ ਸ਼ੀਸ਼ਾ, ਬਲਬੀਰ ਸਿੰਘ ਸੀਚੇਵਾਲ ਨੇ DGP ਨੂੰ ਲਿਖੀ ਚਿੱਠੀ

Related Post