Milk Price in Punjab : ਦੁੱਧ ਦੇ ਭਾਅ 'ਚ 5 ਰੁਪਏ ਦਾ ਵਾਧਾ !
Milk Price in Punjab : ਅੱਜ ਅਸਲਮ ਅਛੂ ਪ੍ਰਧਾਨ ਦੀ ਮੌਜੂਦਗੀ ਵਿੱਚ ਇੱਕ ਅਹਿਮ ਮੀਟਿੰਗ ਹੋਈ, ਜਿਸ ਵਿੱਚ ਮਹਿੰਗਾਈ ਨੂੰ ਦੇਖਦੇ ਹੋਏ ਅਤੇ ਪਸ਼ੂਆਂ ਦੇ ਚਾਰੇ ਅਤੇ ਪਸ਼ੂਆਂ ਦੇ ਵਧੇ ਰੇਟ ਅਤੇ ਹੋਰ ਕਈ ਤਰ੍ਹਾਂ ਦੇ ਖਰਚੇ ਨੂੰ ਦੇਖਣ ਤੋਂ ਬਾਅਦ ਸਾਰੇ ਮੈਂਬਰਾਂ ਦੀ ਮੌਜੂਦਗੀ ਵਿੱਚ ਇਹ ਫੈਸਲਾ ਕੀਤਾ ਗਿਆ ਹੈ ਕਿ 2 ਅਕਤੂਬਰ ਨੂੰ ਦੁੱਧ ਦਾ ਰੇਟ 5 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਧਾਇਆ ਜਾਵੇਗਾ।
ਮੀਟਿੰਗ ਵਿੱਚ ਹਾਜੀ ਬੁੰਦੂ, ਇਕਬਾਲ, ਲਿਆਕਤ ਅਲੀ (ਮੀਨਾ), ਅਸਲਮ ਬਿੱਟੂ, ਆਮਿਰ ਬਾਬੂ, ਮੁਸਤਫ਼ਾ ਬੂੰਦੂ, ਹਾਜੀ ਬਾਬੂ, ਕਾਲਾ, ਭੋਲੂ, ਸੋਨੀ, ਕਾਕਾ, ਰੋਮੀ ਸਰਪੰਚ, ਯਾਸੀਨ ਅਤੇ ਦੂਜੇ ਮੈਂਬਰ ਹਾਜ਼ਰ ਸਨ।
ਇਹ ਵੀ ਪੜ੍ਹੋ... ਪੈਟਰੋਲ ਤੇ ਡੀਜ਼ਲ ਭਰਵਾਉਣ ਵਾਲੇ ਸਾਵਧਾਨ ! ਬੰਦ ਹੋਵੇਗੀ ਇਹ ਸਹੂਲਤ
ਮੀਟਿੰਗ ਪਿੱਛੋਂ ਆਗੂਆਂ ਨੇ ਦੱਸਿਆ ਕਿ ਪਹਿਲਾਂ ਦੁੱਧ ਦੇ ਰੇਟ 70 ਤੇ 75 ਰੁਪਏ ਮਿਕਸ ਦੇ ਸਨ, ਜਿਸ ਕਾਰਨ ਹੁਣ 5 ਰੁਪਏ ਦਾ ਵਾਧਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਫੀਡ ਹਰਾ ਚਾਰਾ ਅਤੇ ਸਾਂਭ-ਸੰਭਾਈ ਮਹਿੰਗੀ ਹੋਣ ਕਰਕੇ ਅਖੀਰ ਇਹ ਫ਼ੈਸਲਾ ਲੈਣਾ ਪਿਆ। ਭਾਵੇਂ ਕਿ ਹੋਰਨਾਂ ਇਲਾਕਿਆਂ ਅੰਦਰ ਦੁੱਧ ਦੇ ਰੇਟ 100 ਰੁਪਏ ਪ੍ਰਤੀ ਲੀਟਰ ਤੱਕ ਦੇ ਰੇਟ ਵਧਾ ਦਿੱਤਾ ਹੈ ਪਰ ਉਨ੍ਹਾਂ ਵੱਲੋਂ ਸਿਰਫ 5 ਰੁਪਏ ਹੀ ਵਾਧਾ ਕੀਤਾ ਗਿਆ ਹੈ।
ਡੇਅਰੀ ਫਾਰਮਰਜ਼ ਮਲੇਰਕੋਟਲਾ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਓਹ ਨਕਲੀ ਅਤੇ ਮਿਲਾਵਟੀ ਦੁੱਧ ਤੋਂ ਦੂਰ ਰਹਿਣ, ਜਿਸ ਨਾਲ ਸਿਹਤ ਤੇ ਮਾੜਾ ਪ੍ਰਭਾਵ ਪੈਂਦਾ ਹੈ।
ਜ਼ਿਕਰਯੋਗ ਹੈ ਕਿ ਦੇਸ਼ ਭਰ 'ਚ ਵੱਖ ਵੱਖ ਥਾਵਾਂ ਅਤੇ ਸਰਕਾਰਾਂ ਵੱਲੋਂ ਦੁੱਧ ਦੇ ਰੇਟਾਂ 'ਚ ਭਾਰੀ ਵਾਧਾ ਕੀਤਾ ਜਾ ਰਿਹਾ ਹੈ। ਖਾਸ ਤੌਰ 'ਤੇ ਮੁੰਬਈ ਵਿੱਚ 'ਡੇਅਰੀ' ਦੁੱਧ (ਸਥਾਨਕ ਡੇਅਰੀ ਫਾਰਮਾਂ/ਸਟੇਬਲਾਂ ਤੋਂ ਸਿੱਧਾ ਪ੍ਰਾਪਤ ਕੀਤਾ ਜਾਣ ਵਾਲਾ ਦੁੱਧ) 'ਤੇ 1 ਸਤੰਬਰ ਨੂੰ ਡੇਅਰੀ ਦੁੱਧ ਦੀ ਕੀਮਤ ₹9 ਪ੍ਰਤੀ ਲੀਟਰ ਵਧੀ। ਇਸ ਸੋਧ ਨਾਲ, ਡੇਅਰੀ ਦੁੱਧ ਜਿਸ ਦੀ ਪਹਿਲਾਂ ਕੀਮਤ ₹93 ਪ੍ਰਤੀ ਲੀਟਰ ਸੀ ਹੁਣ ₹102 ਪ੍ਰਤੀ ਲੀਟਰ 'ਤੇ ਉਪਲਬਧ ਹੋਵੇਗਾ।
ਡੇਅਰੀ ਦੁੱਧ ਇੰਨਾ ਮਹਿੰਗਾ ਕਿਉਂ ਹੋ ਰਿਹਾ ਹੈ?
ਉਤਪਾਦਕਾਂ ਦੇ ਅਨੁਸਾਰ, ਹਾਲ ਹੀ ਦੇ ਮਹੀਨਿਆਂ ਵਿੱਚ ਡੇਅਰੀ ਫਾਰਮ ਚਲਾਉਣ ਦੀ ਲਾਗਤ ਵਿੱਚ ਕਾਫ਼ੀ ਵਾਧਾ ਹੋਇਆ ਹੈ। ਅਨਾਜ ਸਮੇਤ ਵੱਖ-ਵੱਖ ਕਿਸਮਾਂ ਦੇ ਪਸ਼ੂਆਂ ਦੇ ਚਾਰੇ ਦੀਆਂ ਕੀਮਤਾਂ ਵਿੱਚ 25 ਪ੍ਰਤੀਸ਼ਤ ਤੱਕ ਵਾਧਾ ਹੋਇਆ ਹੈ। ਚਾਰੇ ਅਤੇ ਤੇਲ ਕੇਕ ਲਈ ਉੱਚੀਆਂ ਲਾਗਤਾਂ ਨੇ ਦੁੱਧ ਉਤਪਾਦਨ ਦੀ ਕੁੱਲ ਲਾਗਤ ਨੂੰ ਹੋਰ ਵਧਾ ਦਿੱਤਾ ਹੈ। ਉਤਪਾਦਕਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹਨਾਂ ਵਧਦੀਆਂ ਉਤਪਾਦਨ ਲਾਗਤਾਂ ਕਾਰਨ ਕੀਮਤਾਂ ਨੂੰ ਐਡਜਸਟ ਕਰਨਾ ਜ਼ਰੂਰੀ ਹੋ ਗਿਆ ਹੈ।
ਇਹ ਵੀ ਪੜ੍ਹੋ...
ਅੰਮ੍ਰਿਤਸਰ ਦੇ ਗੁਰਦੁਆਰਾ ਸ੍ਰੀ ਸੰਤੋਖਸਰ ਸਾਹਿਬ 'ਚ ਮੰਦਭਾਗੀ ਘਟਨਾ, ਸਰੋਵਰ 'ਚੋਂ 68 ਬਜ਼ੁਰਗ ਦੀ ਮਿਲੀ ਲਾਸ਼
- PTC NEWS