Sun, Sep 20, 2026
Whatsapp

DC ਸੰਗਰੂਰ ਅੱਗੇ ਨੌਜਵਾਨ ਵੱਲੋਂ ਖੁਦ+ਕੁਸ਼ੀ ਦੀ ਕੋਸ਼ਿਸ਼ ! ਜ਼ਹਿਰੀਲੀ ਦਵਾਈ ਨਿਗਲੀ, AAP ਸਰਪੰਚ 'ਤੇ ਲੱਗੇ ਇਲਜ਼ਾਮ

Jagsir Singh Jagga Case : ਘਟਨਾ ਡੀਸੀ ਸੰਗਰੂਰ ਦੇ ਗੇਟ ਅੱਗੇ ਵਾਪਰੀ ਹੈ, ਜਿਥੇ ਇੱਕ ਨੌਜਵਾਨ ਨੇ ਕੋਈ ਜ਼ਹਿਰੀਲੀ ਦਵਾਈ ਨਿਗਲ ਕੇ ਜੀਵਨਲੀਲ੍ਹਾ ਸਮਾਪਤ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਹੈ। ਘਟਨਾ 'ਚ ਪੀੜਤ ਨੇ ਪਿੰਡ ਦੇ ਮੌਜੂਦਾ ਆਮ ਆਦਮੀ ਪਾਰਟੀ (AAP) ਸਰਪੰਚ 'ਤੇ ਨਸ਼ੇ ਨੂੰ ਲੈ ਕੇ ਗੰਭੀਰ ਇਲਜ਼ਾਮ ਲਾਏ ਹਨ।

Reported by:  PTC News Desk  Edited by:  KRISHAN KUMAR SHARMA -- September 20th 2026 07:12 PM -- Updated: September 20th 2026 08:16 PM
DC ਸੰਗਰੂਰ ਅੱਗੇ ਨੌਜਵਾਨ ਵੱਲੋਂ ਖੁਦ+ਕੁਸ਼ੀ ਦੀ ਕੋਸ਼ਿਸ਼ ! ਜ਼ਹਿਰੀਲੀ ਦਵਾਈ ਨਿਗਲੀ, AAP ਸਰਪੰਚ 'ਤੇ ਲੱਗੇ ਇਲਜ਼ਾਮ

DC ਸੰਗਰੂਰ ਅੱਗੇ ਨੌਜਵਾਨ ਵੱਲੋਂ ਖੁਦ+ਕੁਸ਼ੀ ਦੀ ਕੋਸ਼ਿਸ਼ ! ਜ਼ਹਿਰੀਲੀ ਦਵਾਈ ਨਿਗਲੀ, AAP ਸਰਪੰਚ 'ਤੇ ਲੱਗੇ ਇਲਜ਼ਾਮ

Jagsir Singh Jagga Case : ਪੰਜਾਬ 'ਚ ਮੁੱਖ ਮੰਤਰੀ ਭਗਵੰਤ ਮਾਨ (CM Mann) ਦੇ ਜ਼ਿਲ੍ਹੇ ਸੰਗਰੂਰ (Sangrur News ) 'ਚ ਅਜੇ ਨਸ਼ੇ ਨੂੰ ਲੈ ਕੇ ਗੁਲਜ਼ਾਰ ਸਿੰਘ ਦੀ ਮੌਤ ਦੇ ਮਾਮਲੇ 'ਚ ਅਜੇ ਇਨਸਾਫ਼ ਪੂਰਾ ਨਹੀਂ ਹੋਇਆ ਹੈ ਕਿ ਇੱਕ ਹੋਰ ਘਟਨਾ ਵਾਪਰੀ ਹੈ। ਘਟਨਾ ਡੀਸੀ ਸੰਗਰੂਰ ਦੇ ਗੇਟ ਅੱਗੇ ਵਾਪਰੀ ਹੈ, ਜਿਥੇ ਇੱਕ ਨੌਜਵਾਨ ਨੇ ਕੋਈ ਜ਼ਹਿਰੀਲੀ ਦਵਾਈ ਨਿਗਲ ਕੇ ਜੀਵਨਲੀਲ੍ਹਾ ਸਮਾਪਤ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਹੈ। ਘਟਨਾ 'ਚ ਪੀੜਤ ਨੇ ਪਿੰਡ ਦੇ ਮੌਜੂਦਾ ਆਮ ਆਦਮੀ ਪਾਰਟੀ (AAP) ਸਰਪੰਚ 'ਤੇ ਨਸ਼ੇ ਨੂੰ ਲੈ ਕੇ ਗੰਭੀਰ ਇਲਜ਼ਾਮ ਲਾਏ ਹਨ।

ਜਾਣਕਾਰੀ ਅਨੁਸਾਰ, ਨੌਜਵਾਨ ਦਾ ਨਾਮ ਜਗਸੀਰ ਸਿੰਘ ਜੱਗਾ ਹੈ, ਜੋ ਕਿ ਪਿੰਡ ਨਮੋਲ ਦਾ ਰਹਿਣ ਦੱਸਿਆ ਜਾ ਰਿਹਾ ਹੈ, ਜਿਸ ਨੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਗੇਟ ਅੱਗੇ ਕੋਈ ਜ਼ਹਿਰੀਲੀ ਦਵਾਈ ਨਿਗਲ ਕੇ ਇਹ ਖੌਫਨਾਕ ਕਦਮ ਚੁੱਕਿਆ ਹੈ। ਨੌਜਵਾਨ ਨੇ ਆਪਣੇ ਇਸ ਕਦਮ ਪਿੱਛੇ ਪਿੰਡ ਦੇ ਸਰਪੰਚ ਸੁਖਵੀਰ ਸਿੰਘ 'ਤੇ ਗੰਭੀਰ ਇਲਜ਼ਾਮ ਲਾਏ ਹਨ।

ਇਹ ਵੀ ਪੜ੍ਹੋ... ਪੈਟਰੋਲ ਤੇ ਡੀਜ਼ਲ ਭਰਵਾਉਣ ਵਾਲੇ ਸਾਵਧਾਨ ! ਬੰਦ ਹੋਵੇਗੀ ਇਹ ਸਹੂਲਤ, Petrol Pump ਐਸੋਸੀਏਸ਼ਨ ਨੇ ਕੇਂਦਰ ਨੂੰ ਭੇਜੀ ਚਿੱਠੀ

''ਨਸ਼ੇ ਦੀ ਵੀਡੀਓ ਨੂੰ ਲੈ ਕੇ ਧਮਕੀਆਂ'' (Youth Consuming Poison in Front of DC Sangrur Office)

ਜੱਗਾ ਸਿੰਘ ਨੇ ਸਰਪੰਚ ਸੁਖਵੀਰ 'ਤੇ ਇਲਜ਼ਾਮ ਲਗਾਉਂਦੇ ਕਿਹਾ, ''ਮੈਂ ਨਸ਼ੇ ਦੀ ਇੱਕ ਵੀਡੀਓ ਪਾਈ ਸੀ, ਜਿਸ ਤੋਂ ਬਾਅਦ ਸਰਪੰਚ ਆਪਣੇ ਸਾਥੀਆਂ ਨਾਲ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ।'' ਉਸ ਨੇ ਅੱਗੇ ਕਿਹਾ, ''ਮੈਂ ਵੀਡੀਓ ਡਿਲੀਟ ਵੀ ਕਰ ਦਿੱਤੀ, ਪਰ ਫ਼ੇਰ ਵੀ ਸਰਪੰਚ ਨੇ ਮੇਰੇ ਘਰ ਆ ਕੇ ਮੈਨੂੰ ਕੁਟਵਾਇਆ ਤੇ ਡਰਾਇਆ।''

''ਪੁਲਿਸ ਕੋਲ ਸ਼ਿਕਾਇਤ ਪਰ ਨਹੀਂ ਸੁਣਵਾਈ''

ਜੱਗਾ ਸਿੰਘ ਨੇ ਕਿਹਾ ਕਿ ਉਸ ਨੇ ਪੁਲਿਸ ਕੋਲ ਵੀ ਸ਼ਿਕਾਇਤ ਕੀਤੀ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋਈ। ਉਸ ਨੇ ਇਲਜ਼ਾਮ ਲਾਇਆ ਕਿ ਸਰਪੰਚ ਸੁਖਵੀਰ ਸਿੰਘ ਜਦੋਂ ਉਸ ਦੇ ਘਰ ਆਇਆ ਸੀ ਤਾਂ ਉਸ ਨੇ ਸੀਸੀਟੀਵੀ ਵੀ ਪੁੱਟ ਸੁੱਟ ਅਤੇ ਡੀਵੀਆਰ ਵੀ ਨਾਲ ਲੈ ਗਿਆ।

ਦੱਸਿਆ ਜਾ ਰਿਹਾ ਹੈ ਕਿ ਜੱਗਾ ਨੇ ਜਦੋਂ ਹੀ ਦਵਾਈ ਵਾਲੀ ਸ਼ੀਸ਼ੀ ਮੂੰਹ ਨੂੰ ਲਗਾਈ ਤਾਂ ਉਸ ਦੇ ਸਾਥੀ ਮਨਜਿੰਦਰ ਸਿੰਘ ਨੇ ਸ਼ੀਸ਼ੀ ਨੂੰ ਉਸ ਦੇ ਹੱਥਾਂ ਵਿਚੋਂ ਖੋਹਿਆ, ਪਰ ਉਦੋਂ ਤੱਕ ਉਹ ਵਧੇਰੇ ਦਵਾਈ ਨਿਗਲ ਗਿਆ। ਘਟਨਾ ਦੀ ਸੂਚਨਾ ਜਿਵੇਂ ਹੀ ਡੀਐਸਪੀ (ਸਿਟੀ) ਸੰਗਰੂਰ ਨੂੰ ਮਿਲੀ ਤਾਂ ਉਨ੍ਹਾਂ ਨੇ ਟੀਮ ਭੇਜ ਕੇ ਪੀੜਤ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ। ਇਥੋਂ ਮੁੱਢਲੀ ਸਹਾਇਤਾ ਵਿਚੋਂ ਡਾਕਟਰਾਂ ਨੇ ਜਗਸੀਰ ਸਿੰਘ ਨੂੰ ਗੰਭੀਰ ਹਾਲਤ ਦੇ ਚਲਦਿਆਂ ਪਟਿਆਲਾ ਰੈਫ਼ਰ ਕਰ ਦਿੱਤਾ ਹੈ।

ਜਗਸੀਰ ਸਿੰਘ ਦੇ ਸਾਥੀ ਮਨਜਿੰਦਰ ਸਿੰਘ ਨੇ ਦੱਸਿਆ ਕੀ ਹੈ ਪੂਰਾ ਮਾਮਲਾ ?

ਗੱਲਬਾਤ ਕਰਦੇ ਹੋਇਆ ਜਗਸੀਰ ਸਿੰਘ ਦੇ ਸਾਥੀ ਮਨਜਿੰਦਰ ਸਿੰਘ ਨੇ ਕਿਹਾ ਕਿ ਜਗਸੀਰ ਸਿੰਘ ਦੇ ਘਰ ਕੋਲ ਪੰਜ ਚਾਰ ਘਰ ਅਜਿਹੇ ਹਨ ਜੋ ਕਿ ਚਿੱਟੇ ਦਾ ਕਾਰੋਬਾਰ ਕਰਦੇ ਹਨ ਚਿੱਟਾ ਵੇਚਦੇ ਹਨ। ਉਸ ਨੇ ਕਿਹਾ ਕਿ ਜਗਸੀਰ ਸਿੰਘ ਕੋਲ ਉਨ੍ਹਾਂ ਦੀ ਚਿੱਟਾ ਵੇਚਦਿਆਂ ਦੀ ਵੀਡੀਓ ਵੀ ਹੈ ਅਤੇ ਇਸ ਨੇ ਜਦੋਂ ਮੌਜੂਦਾ ਸਰਪੰਚ ਨੂੰ ਦੱਸਿਆ ਤਾਂ ਫਿਰ ਵੀ ਕੋਈ ਕਾਰਵਾਈ ਨਾ ਹੋਈ, ਉਲਟਾ ਜਗਸੀਰ ਸਿੰਘ ਦੇ ਜੋ ਘਰੇ ਕੈਮਰੇ ਲੱਗੇ ਹੋਏ ਹਨ, ਨੂੰ ਹੀ ਭੰਨ ਦਿੱਤਾ ਗਿਆ। ਨਾਲ ਹੀ ਜਗਸੀਰ ਸਿੰਘ ਤੇ ਪਰਿਵਾਰ ਦੀ ਘਰ ਵੜ ਕੇ ਕੁੱਟਮਾਰ ਵੀ ਕਰਕੇ ਗਏ ਹਨ ਅਤੇ ਗੇਟ ਭੰਨ ਗਏ।

ਮਨਜਿੰਦਰ ਨੇ ਕਿਹਾ ਕਿ ਸਾਡੇ ਕੋਲੇ ਉਹ ਸਾਰੀਆਂ ਦਰਖਾਸਤਾਂ ਹਨ, ਜੋ ਉਨ੍ਹਾਂ ਨੇ ਪੁਲਿਸ ਨੂੰ ਦਿੱਤੀਆਂ, ਲੇਕਿਨ ਉਹਨਾਂ ਦੇ ਉੱਪਰ ਹਲੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਅਤੇ ਕਿਹਾ ਇਸ ਨੇ ਹੱਥ ਵਿੱਚ ਜ਼ਹਿਰੀਲੀ ਦਵਾਈ ਫੜੀ ਹੋਈ ਸੀ, ਪਰ ਜਦੋਂ ਮੇਰਾ ਥੋੜਾ ਜਿਹਾ ਧਿਆਨ ਹਟਿਆ ਤਾਂ ਉਹ ਦਵਾਈ ਪੀ ਗਿਆ।

ਸਰਪੰਚ ਦਾ ਕੀ ਕਹਿਣਾ ?

ਸਰਪੰਚ ਸੁਖਵੀਰ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਮੈਨੂੰ ਜਾਂਚ ਕਰਨ ਦਿਓ, ਮੈਨੂੰ ਅਜੇ ਕੁੱਝ ਨਹੀਂ ਪਤਾ ਕਿ ਇਹ ਘਟਨਾ ਵਾਪਰੀ ਹੈ। ਜਦਕਿ ਇਲਜ਼ਾਮਾਂ ਬਾਰੇ ਉਨ੍ਹਾਂ ਨੇ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।

ਇਸ ਸੰਬੰਧੀ ਜਦੋਂ ਸਿਟੀ ਐਸਐਚਓ ਸੰਗਰੂਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਅਜੇ ਅਸੀਂ ਤਫਤੀਸ਼ ਕਰ ਰਹੇ ਹਾਂ।

ਜ਼ਿਕਰਯੋਗ ਹੈ ਕਿ ਸੰਗਰੂਰ 'ਚ ਨਸ਼ੇ ਦੇ ਮਾਮਲੇ 'ਚ ਜ਼ਹਿਰੀਲੀ ਦਵਾਈ ਨਿਗਲਣ ਦਾ ਇਹ ਦੂਜਾ ਮਾਮਲਾ ਹੈ। ਪਹਿਲਾਂ ਬਜ਼ੁਰਗ ਗੁਲਜ਼ਾਰ ਸਿੰਘ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਪ੍ਰੋਗਰਾਮ 'ਚ ਨਸ਼ੇ 'ਤੇ ਸਵਾਲ ਕਰਨ ਨੂੰ ਲੈ ਕੇ ਆਪ ਵਰਕਰਾਂ ਵੱਲੋਂ ਪ੍ਰੇਸ਼ਾਨ ਕਰਨ ਕਰਕੇ ਸਲਫਾਸ ਨਿਗਲ ਲਈ ਸੀ, ਜਿਸ ਦੀ ਬਾਅਦ 'ਚ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ... ਵਿਦੇਸ਼ ਮੰਤਰੀ ਜੈਸ਼ੰਕਰ, ਲਾਲ ਕ੍ਰਿਸ਼ਨ ਅਡਵਾਨੀ ਤੋਂ ਲੈ ਕੇ CBI ਡਾਇਰੈਕਟਰ ਨੂੰ SIR ਨੋਟਿਸ, ਜਾਣੋ ਕਿਉਂ ?

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK