Goldy Brar Henchman: ਗੋਲਡੀ ਬਰਾੜ ਤੇ ਸਾਬਾ USA ਦਾ ਮੈਂਬਰ ਗੁਰਪਾਲ ਸਿੰਘ ਪੁਲਿਸ ਅੜਿੱਕੇ , ਹਥਿਆਰ ਵੀ ਕੀਤੇ ਬਰਾਮਦ

By  Aarti November 16th 2023 09:05 PM

Goldy Brar Henchman: ਜ਼ਿਲਾ ਐਸ.ਏ.ਐਸ.ਨਗਰ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਜ਼ੀਰਕਪੁਰ ਪੁਲਿਸ ਦੀ ਟੀਮ ਨੇ ਗੋਲਡੀ ਬਰਾੜ ਅਤੇ ਸਾਬਾ ਯੂ.ਐਸ.ਏ. ਦੇ ਇੱਕ ਮੈਂਬਰ ਗੁਰਪਾਲ ਸਿੰਘ ਵਾਸੀ ਡੇਰਾਬੱਸੀ ਨੂੰ ਕਾਬੂ ਕੀਤਾ ਗਿਆ। ਇਸ ਸਬੰਧੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਸੋਸ਼ਲ ਮੀਡੀਆ ’ਤੇ ਜਾਣਕਾਰੀ ਵੀ ਸਾਂਝੀ ਕੀਤੀ ਹੈ। 

ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਦੇ ਹੋਏ ਕਿਹਾ ਕਿ ਐਸ ਏ ਐਸ ਨਗਰ ਪੁਲਿਸ ਨੂੰ ਇੱਕ ਵੱਡੀ ਸਾਫਸਤਾ ਹਾਸਿਲ ਕਰਦੇ ਹੋਏ ਵਿਦੇਸ਼ੀ ਮੂਲ ਦੇ ਅਪਰਾਧੀ ਗੋਲਡੀ ਬਰਾੜ ਅਤੇ ਸਾਬਾ ਅਮਰੀਕਾ ਦੇ ਸੰਚਾਲਕ ਗੁਰਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਗੁਰਪਾਲ ਨੂੰ ਪਿੰਡ ਰਣਖੰਡੀ, ਸਹਾਰਨਪੁਰ, ਯੂਪੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ, ਜਿੱਥੇ ਉਸਨੂੰ ਉਸਦੇ ਹੈਂਡਲਰਾਂ ਨੇ ਛੁਪਣ ਦੀ ਥਾਂ ਮੁਹੱਈਆ ਕਰਵਾਈ ਸੀ।



ਉਨ੍ਹਾੰ ਅੱਗੇ ਦੱਸਿਆ ਕਿ 5 ਜਿੰਦਾ ਕਾਰਤੂਸ ਸਮੇਤ ਇੱਕ ਚੀਨੀ ਪਿਸਤੌਲ ਬਰਾਮਦ ਕੀਤਾ ਗਿਆ ਹੈ। ਉਹ 6 ਨਵੰਬਰ, 23 ਨੂੰ ਵੀ.ਆਈ.ਪੀ ਰੋਡ, ਜ਼ੀਰਕਪੁਰ ਵਿਖੇ ਮੁਕਾਬਲੇ ਵਾਲੀ ਥਾਂ ਤੋਂ ਭੱਜ ਗਿਆ ਸੀ। 

ਇਹ ਵੀ ਪੜ੍ਹੋ: ਬੰਦੀ ਸਿੰਘਾਂ ਦੀ ਰਿਹਾਈ ਲਈ 26 ਲੱਖ ਲੋਕਾਂ ਦੀ ਅਵਾਜ਼ ਰਾਸ਼ਟਰਪਤੀ ਤੱਕ ਪਹੁੰਚਾਉਣ ਲਈ ਰਾਜਪਾਲ ਪੰਜਾਬ ਨਾਲ ਸ਼੍ਰੋਮਣੀ ਕਮੇਟੀ ਵਫ਼ਦ ਨੇ ਕੀਤੀ ਮੁਲਾਕਾਤ

Related Post