Goldy Brar Henchman: ਗੋਲਡੀ ਬਰਾੜ ਤੇ ਸਾਬਾ USA ਦਾ ਮੈਂਬਰ ਗੁਰਪਾਲ ਸਿੰਘ ਪੁਲਿਸ ਅੜਿੱਕੇ , ਹਥਿਆਰ ਵੀ ਕੀਤੇ ਬਰਾਮਦ
Goldy Brar Henchman: ਜ਼ਿਲਾ ਐਸ.ਏ.ਐਸ.ਨਗਰ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਜ਼ੀਰਕਪੁਰ ਪੁਲਿਸ ਦੀ ਟੀਮ ਨੇ ਗੋਲਡੀ ਬਰਾੜ ਅਤੇ ਸਾਬਾ ਯੂ.ਐਸ.ਏ. ਦੇ ਇੱਕ ਮੈਂਬਰ ਗੁਰਪਾਲ ਸਿੰਘ ਵਾਸੀ ਡੇਰਾਬੱਸੀ ਨੂੰ ਕਾਬੂ ਕੀਤਾ ਗਿਆ। ਇਸ ਸਬੰਧੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਸੋਸ਼ਲ ਮੀਡੀਆ ’ਤੇ ਜਾਣਕਾਰੀ ਵੀ ਸਾਂਝੀ ਕੀਤੀ ਹੈ।
ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਦੇ ਹੋਏ ਕਿਹਾ ਕਿ ਐਸ ਏ ਐਸ ਨਗਰ ਪੁਲਿਸ ਨੂੰ ਇੱਕ ਵੱਡੀ ਸਾਫਸਤਾ ਹਾਸਿਲ ਕਰਦੇ ਹੋਏ ਵਿਦੇਸ਼ੀ ਮੂਲ ਦੇ ਅਪਰਾਧੀ ਗੋਲਡੀ ਬਰਾੜ ਅਤੇ ਸਾਬਾ ਅਮਰੀਕਾ ਦੇ ਸੰਚਾਲਕ ਗੁਰਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਗੁਰਪਾਲ ਨੂੰ ਪਿੰਡ ਰਣਖੰਡੀ, ਸਹਾਰਨਪੁਰ, ਯੂਪੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ, ਜਿੱਥੇ ਉਸਨੂੰ ਉਸਦੇ ਹੈਂਡਲਰਾਂ ਨੇ ਛੁਪਣ ਦੀ ਥਾਂ ਮੁਹੱਈਆ ਕਰਵਾਈ ਸੀ।
In a major breakthrough, @sasnagarpolice had apprehended Gurpal Singh, an operative of foreign-based criminals Goldy Brar & Saba USA
Gurpal has been arrested from Vill: Rankhandi, Saharanpur, UP where he was provided hideout by his handlers. (1/2) pic.twitter.com/pWaLyJR2Cs — DGP Punjab Police (@DGPPunjabPolice) November 16, 2023
ਉਨ੍ਹਾੰ ਅੱਗੇ ਦੱਸਿਆ ਕਿ 5 ਜਿੰਦਾ ਕਾਰਤੂਸ ਸਮੇਤ ਇੱਕ ਚੀਨੀ ਪਿਸਤੌਲ ਬਰਾਮਦ ਕੀਤਾ ਗਿਆ ਹੈ। ਉਹ 6 ਨਵੰਬਰ, 23 ਨੂੰ ਵੀ.ਆਈ.ਪੀ ਰੋਡ, ਜ਼ੀਰਕਪੁਰ ਵਿਖੇ ਮੁਕਾਬਲੇ ਵਾਲੀ ਥਾਂ ਤੋਂ ਭੱਜ ਗਿਆ ਸੀ।
- PTC NEWS