Viral Video : ਅਬੋਹਰ ਚ ਬਾਂਦਰ ਨੇ ਸਰਕਾਰੀ ਹਸਪਤਾਲ ਦਾ ਕੀਤਾ ਮੁਆਇਨਾ, ਮਰੀਜ਼ਾਂ ਤੇ ਨਾਲ ਦਵਾਈਆਂ ਕੀਤੀਆਂ ਚੈਕ !
Monkey Viral Video : ਬਾਂਦਰ ਵੱਲੋਂ ਅਚਾਨਕ ਸਿਵਲ ਹਸਪਤਾਲ 'ਚ ਵੜਨ ਨਾਲ ਮਰੀਜ਼ਾਂ ਤੇ ਸਟਾਫ਼ 'ਚ ਇੱਕ ਵਾਰ ਸਹਿਮ ਪੈਦਾ ਹੋ ਗਿਆ। ਇਸ ਦੌਰਾਨ ਕਈਆਂ ਨੇ ਬਾਂਦਰ ਦੀ ਮਰੀਜ਼ਾਂ ਦੇ ਉਪਰ ਚੜ੍ਹਦੇ ਅਤੇ ਦਵਾਈਆਂ ਨੂੰ ਹੱਥ ਲਾਉਂਦੇ ਹੋਏ ਦੀ ਵੀਡੀਓਜ਼ ਵੀ ਬਣਾਈਆਂ।
Monkey in Abohar Hospital : ਪੰਜਾਬ ਸਰਕਾਰ ਵੱਲੋਂ ਸਿਹਤ ਸਹੂਲਤਾਂ ਦੇ ਦਾਅਵਿਆਂ ਦੀ ਅੱਜ ਮੂੰਹ ਬੋਲਦੀ ਤਸਵੀਰ ਉਦੋਂ ਵਿਖਾਈ ਦਿੱਤੀ, ਜਦੋਂ ਅਬੋਹਰ ਦੇ ਸਰਕਾਰੀ ਹਸਪਤਾਲ 'ਚ ਇੱਕ ਬਾਂਦਰ ਵੜ ਗਿਆ। ਬਾਂਦਰ ਵੱਲੋਂ ਅਚਾਨਕ ਸਿਵਲ ਹਸਪਤਾਲ (Monkey in Hospital) 'ਚ ਵੜਨ ਨਾਲ ਮਰੀਜ਼ਾਂ ਤੇ ਸਟਾਫ਼ 'ਚ ਇੱਕ ਵਾਰ ਸਹਿਮ ਪੈਦਾ ਹੋ ਗਿਆ। ਇਸ ਦੌਰਾਨ ਕਈਆਂ ਨੇ ਬਾਂਦਰ ਦੀ ਮਰੀਜ਼ਾਂ ਦੇ ਉਪਰ ਚੜ੍ਹਦੇ ਅਤੇ ਦਵਾਈਆਂ ਨੂੰ ਹੱਥ ਲਾਉਂਦੇ ਹੋਏ ਦੀ ਵੀਡੀਓਜ਼ ਵੀ ਬਣਾਈਆਂ।
ਵਾਇਰਲ ਵੀਡੀਓ ਦਾ ਇੱਕ ਛੋਟਾ ਜਿਹਾ ਕਲਿੱਪ ਇਥੇ ਵਿਖਾਇਆ ਜਾ ਰਿਹਾ ਹੈ, ਜਿਸ ਵਿੱਚ ਬਾਂਦਰ ਇੱਕ ਮਰੀਜ਼ ਦੇ ਚਿਹਰੇ ਨੂੰ ਵੇਖ ਰਿਹਾ ਹੈ, ਇਸ ਤਰ੍ਹਾਂ ਜਾਪਦਾ ਹੈ ਕਿ ਜਿਵੇਂ ਉਹ ਚੈਕ ਕਰ ਰਿਹਾ ਹੋਵੇ। ਕਈ ਹੋਰ ਵੀਡੀਓ ਕਲਿੱਪਾਂ ਵਿੱਚ ਬਾਂਦਰ ਦਵਾਈਆਂ ਦੀ ਚੈਕਿੰਗ ਕਰਦਾ ਅਤੇ ਵੱਖ ਵੱਖ ਕਮਰਿਆਂ ਵਿੱਚ ਭੱਜ-ਦੌੜ ਕਰਕੇ ਹੁੜਦੰਗ ਮਚਾਉਂਦਾ ਵੀ ਵਿਖਾਈ ਦੇ ਰਿਹਾ ਹੈ।
ਹਾਲਾਂਕਿ, ਮਰੀਜ਼, ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਹਸਪਤਾਲ ਦਾ ਸਟਾਫ ਇੱਕ ਪਾਸੇ ਡਰੇ ਹੋਏ ਦਿਖਾਈ ਦੇ ਰਹੇ ਸਨ ਅਤੇ ਨਾਲ ਹੀ ਆਪਣੇ ਮੋਬਾਈਲ ਫੋਨਾਂ ਵਿੱਚ ਬਾਂਦਰ ਦੀ ਹਰ ਹਰਕਤ ਨੂੰ ਕੈਦ ਕਰਦੇ ਹੋਏ ਹੱਸਦੇ ਵੀ ਦਿਖਾਈ ਦੇ ਰਹੇ ਸਨ।
ਉਪਰੰਤ, ਹਸਪਤਾਲ ਦੇ ਸਟਾਫ਼ ਨੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਸੂਚਿਤ ਕੀਤਾ, ਜੋ ਹਸਪਤਾਲ ਪਹੁੰਚਿਆ ਅਤੇ ਬਾਂਦਰ ਨੂੰ ਫੜਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ।