PTC News
Search

ਪੰਜਾਬ ਚ ਮਾਨਸੂਨ ਦੀ ਵਿਦਾਈ ਦਾ ਸਮਾਂ ਨੇੜੇ, ਅੱਜ ਤੋਂ ਮੌਸਮ ਰਹੇਗਾ ਖ਼ੁਸ਼ਕ

Punjab weather News: ਪੰਜਾਬ ‘ਚ ਅੱਜ ਮੌਸਮ ਪੂਰੀ ਤਰ੍ਹਾਂ ਸਾਫ਼ ਰਹੇਗਾ। ਭਾਰਤੀ ਮੌਸਮ ਵਿਭਾਗ ਵੱਲੋਂ ਅੱਜ ਸੂਬੇ ‘ਚ ਕਿਸੇ ਵੀ ਤਰ੍ਹਾਂ ਦੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ। ਅੱਜ ਪੂਰੇ ਦਿਨ ਵੇਲੇ ਧੁੱਪ ਖਿੜੇ ਰਹਿਣ ਦੀ ਸੰਭਾਵਨਾ ਹੈ

By  Amritpal Singh September 21st 2026 08:24 AM

Punjab weather News: ਪੰਜਾਬ ‘ਚ ਅੱਜ ਮੌਸਮ ਪੂਰੀ ਤਰ੍ਹਾਂ ਸਾਫ਼ ਰਹੇਗਾ। ਭਾਰਤੀ ਮੌਸਮ ਵਿਭਾਗ ਵੱਲੋਂ ਅੱਜ ਸੂਬੇ ‘ਚ ਕਿਸੇ ਵੀ ਤਰ੍ਹਾਂ ਦੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ। ਅੱਜ ਪੂਰੇ ਦਿਨ ਵੇਲੇ ਧੁੱਪ ਖਿੜੇ ਰਹਿਣ ਦੀ ਸੰਭਾਵਨਾ ਹੈ। ਦੁਪਹਿਰ ਦੇ ਵੇਲੇ ਤਾਪਮਾਨ ‘ਚ ਵਾਧਾ ਦੇਖਿਆ ਜਾ ਸਕਦਾ ਹੈ, ਜਦਕਿ ਸਵੇਰੇ ਤੇ ਸ਼ਾਮ ਵੇਲੇ ਗਰਮੀ ਤੋਂ ਰਾਹਤ ਰਹਿ ਸਕਦੀ ਹੈ।


ਪੰਜਾਬ ‘ਚ ਹੁਣ ਮੌਨਸੂਨ ਵਾਪਸੀ ਦੇ ਪੜਾਅ ‘ਤੇ ਹੈ। 19 ਸਤੰਬਰ ਨੂੰ ਪੱਛਮੀ ਰਾਜਸਥਾਨ ਨੂੰ ਮੌਨਸੂਨ ਦੀ ਵਾਪਸੀ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸੇ ਕਾਰਨ ਪੰਜਾਬ ‘ਚ ਆਉਣ ਵਾਲੇ 3 ਦਿਨ ਵੀ ਵੀ ਬਾਰਿਸ਼ ਹੋਣ ਦੀ ਸੰਭਾਵਨਾ ਨਹੀਂ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ 22, 23 ਤੇ 24 ਸਤੰਬਰ ਨੂੰ ਵੀ ਸੂਬੇ ‘ਚ ਮੌਮਸ ਸਾਫ਼ ਰਹੇਗਾ ਤੇ ਧੁੱਪ ਨਿਕਲੇਗੀ।


ਬੀਤੇ ਦਿਨ ਦਾ ਵੱਧ ਤੋਂ ਵੱਧ ਤਾਪਮਾਨ

ਬੀਤੇ ਦਿਨ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ‘ਚ 0.4 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ, ਇਹ ਆਮ ਦੇ ਕਰੀਬ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਵੱਧ ਤਾਪਮਾਨ ਪਟਿਆਲਾ ‘ਚ ਦਰਜ ਕੀਤਾ ਗਿਆ, ਜੋ ਕਿ 35.7 ਡਿਗਰੀ ਸੈਲਸੀਅਸ ਰਿਹਾ।

Related Post