'ਘਰ ਪਰਤਣ ਲਈ ਧੰਨਵਾਦ ਪੁੱਤ', ਮਾਤਾ ਚਰਨ ਕੌਰ ਨੇ ਮੁੜ ਮਾਂ ਬਣਨ ਤੋਂ ਬਾਅਦ ਸਾਂਝੇ ਕੀਤੇ ਜਜ਼ਬਾਤ

By  Aarti March 18th 2024 03:30 PM

Sidhu Moosewala Mother: ਬੀਤੇ ਦਿਨ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਮੂਸੇਵਾਲਾ ਦੇ ਨਿੱਕੇ ਵੀਰ ਨੂੰ ਜਨਮ ਦਿੱਤਾ। ਜਿਸਦੀ ਜਾਣਕਾਰੀ ਖੁਦ ਪਿਤਾ ਬਣੇ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ’ਤੇ ਦਿੱਤੀ। ਨਾਲ ਹੀ ਉਨ੍ਹਾਂ ਨੇ ਤਸਵੀਰ ਵੀ ਸਾਂਝੀ ਕੀਤੀ। ਇਹ ਜਾਣਕਾਰੀ ਮਿਲਣ ਤੋਂ ਬਾਅਦ ਮੂਸਾ ਪਿੰਡ ਸਣੇ ਮੂਸੇਵਾਲਾ ਦੇ ਹਜ਼ਾਰਾ ਲੱਖਾਂ ਦੀ ਗਿਣਤੀ ’ਚ ਪ੍ਰਸ਼ੰਸਕਾਂ ’ਚ ਖੁਸ਼ੀ ਦੀ ਲਹਿਰ ਦੋੜ ਪਈ। 

ਉੱਥੇ ਹੀ ਹੁਣ ਮੂਸੇਵਾਲਾ ਦੇ ਨਿੱਕੇ ਵੀਰ ਨੂੰ ਜਨਮ ਦੇਣ ਦੇ ਮਗਰੋਂ ਮਾਤਾ ਚਰਨ ਕੌਰ ਨੇ ਵੀ ਆਪਣੇ ਜ਼ਜਬਾਤ ਜਾਹਿਰ ਕੀਤੇ ਹਨ। ਉਨ੍ਹਾਂ ਨੇ ਇੰਸਟਾਗ੍ਰਾਮ ’ਤੇ ਇੱਕ ਪੋਸਟ ਸਾਂਝੀ ਕੀਤੀ। ਜਿਸ ’ਚ ਉਨ੍ਹਾਂ ਕਿਹਾ ਕਿ ਘਰ ਪਰਤਣ ਲਈ ਧੰਨਵਾਦ ਪੁੱਤ।

ਘਰ ਪਰਤਣ ਲਈ ਧੰਨਵਾਦ ਪੁੱਤ-ਮਾਤਾ ਚਰਨ ਕੌਰ 

ਆਪਣੀ ਪੋਸਟ ’ਤੇ ਮਾਤਾ ਚਰਨ ਕੌਰ ਨੇ ਲਿਖਿਆ ਕਿ ਸੁਭਾਗ ਸੁਲੱਖਣਾ ਹੋ ਨਿਗੜਿਆਂ ਪੁੱਤ ਮੈ ਇੱਕ ਸਾਲ ਦਸ ਮਹੀਨੇ ਬਾਅਦ ਫੇਰ ਤੋਂ ਤੁਹਾਡਾ ਦੀਦਾਰ ਕੀਤਾ ਪੁੱਤ, ਮੈ ਤੁਹਾਡੀ ਪਰਛਾਈ ਤੇ ਸਾਡੇ ਨਿੱਕ ਪੁੱਤ ਦਾ ਸੁਆਗਤ ਕਰਦੀ ਆਂ, ਪੁੱਤ ਮੈ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਕਰਦੀ ਹਾਂ ਜਿਹਨੇ ਇੱਕ ਵਾਰ ਫੇਰ ਮੈਨੂੰ ਤੁਹਾਡੀ ਰੂਹ ਦੀ ਮਾਂ ਬਣਨ ਦਾ ਹੁਕਮ ਲਾਇਆ, ਬੇਟਾ ਮੈਂ ਤੇ ਤੁਹਾਡੇ ਬਾਪੂ ਜੀ ਇਹੀ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਤੁਹਾਡੇ ਵੀਰ ਨੂੰ ਤੁਹਾਡੇ ਜਿਹੀ ਨਿਡਰਤਾ, ਸਿਦਕ, ਸਫਲਤਾ, ਨੇਕੀ ਤੇ ਹਲੀਮੀ ਬਖਸ਼ਣ। ਘਰ ਪਤਰਣ ਲਈ ਧੰਨਵਾਦ ਪੁੱਤ। 

ਸਾਡੀ ਝੋਲੀ ਵਿੱਚ ਸ਼ੁਭ ਦਾ ਛੋਟਾ ਵੀਰ ਪਾਇਆ-ਪਿਤਾ ਬਲਕੌਰ ਸਿੰਘ

ਬੀਤੇ ਦਿਨ ਪਿਤਾ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ’ਤੇ ਕਿਹਾ ਸੀ ਕਿ ਸ਼ੁਭਦੀਪ ਨੂੰ ਚਾਹੁਣ ਵਾਲੀਆਂ ਲੱਖਾਂ ਕਰੋੜਾਂ ਰੂਹਾਂ ਦੀਆਂ ਅਸੀਸਾਂ ਨਾਲ ਅਕਾਲ ਪੁਰਖ ਨੇ ਸਾਡੀ ਝੋਲੀ ਵਿੱਚ ਸ਼ੁਭ ਦਾ ਛੋਟਾ ਵੀਰ ਪਾਇਆ ਹੈ। ਵਾਹਿਗੁਰੂ ਦੀਆਂ ਬਖਸ਼ਿਸ਼ਾਂ ਸਦਕਾ ਪਰਿਵਾਰ ਤੰਦਰੁਸਤ ਹੈ ਅਤੇ ਸਾਰੇ ਸ਼ੁਭ-ਚਿੰਤਕਾਂ ਦੇ ਅਥਾਹ ਪਿਆਰ ਲਈ ਸ਼ੁਕਰਗੁਜ਼ਾਰ ਹਾਂ।

ਇਹ ਵੀ ਪੜ੍ਹੋ: Sidhu Moosewala: ਜਮਾਂ ਵੱਡੇ ਵੀਰ ਸਿੱਧੂ ਦੀ ਝਲਕ ਮਾਰਦਾ ਨਿੱਕਾ ਸਿੱਧੂ

ਇਹ ਵੀ ਪੜ੍ਹੋ: ਮੂਸਾ ਪਿੰਡ ’ਚ ਪਰਤੀ ਖੁਸ਼ੀ; ਮਾਤਾ ਚਰਨ ਕੌਰ ਨੇ ਪੁੱਤਰ ਨੂੰ ਦਿੱਤਾ ਜਨਮ, ਦੇਖੋ ਤਸਵੀਰ

ਮੂਸਾ ਪਿੰਡ ਦੀਵਾਲੀ ਵਰਗਾ ਮਾਹੌਲ 

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਨਿੱਕੇ ਵੀਰ ਦੇ ਆਉਣ ਮਗਰੋਂ ਮੂਸਾ ਪਿੰਡ ’ਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਮੂਸੇਵਾਲਾ ਦੀ ਹਵੇਲੀ ਨੂੰ ਗੁਬਾਰਿਆਂ ਦੇ ਨਾਲ ਸਜਾਇਆ ਗਿਆ ਹੈ। ਗਿੱਧਾ ਭਗੜੇ ਪਾਏ ਜਾ ਰਹੇ ਹਨ। ਦੂਰ ਦੂਰ ਤੋਂ ਲੋਕ ਮੂਸੇਵਾਲਾ ਦੀ ਹਵੇਲੀ ’ਚ ਪਹੁੰਚ ਰਹੇ ਹਨ। ਪੂਰਾ ਪਿੰਡ ਖੁਸ਼ੀ ਮਨਾ ਰਿਹਾ ਹੈ। 

ਇਹ ਵੀ ਪੜ੍ਹੋ: ਚੋਣ ਕਮਿਸ਼ਨ ਦੀ ਵੱਡੀ ਕਾਰਵਾਈ, 6 ਰਾਜਾਂ ਦੇ ਗ੍ਰਹਿ ਸਕੱਤਰ ਹਟਾਏ, ਪੱਛਮੀ ਬੰਗਾਲ ਦਾ DGP ਵੀ ਕੀਤਾ ਪਾਸੇ

Related Post