ਪੰਜਾਬ ਚ ਵਾਪਰ ਰਹੀਆਂ ਫਿਰੌਤੀ, ਲੁੱਟਖੋਹ ਤੇ ਕਤਲ ਦੀਆਂ ਵਾਰਦਾਤਾਂ ਦੱਸ ਰਹੀਆਂ ਕਿ ਕੋਈ ਵਰਗ ਸੁਰੱਖਿਅਤ ਨਹੀਂ : MP ਹਰਸਿਮਰਤ ਕੌਰ ਬਾਦਲ
Bathinda News : ਹਰਸਿਮਰਤ ਕੌਰ ਬਾਦਲ ਨੇ ਪੱਤਰਕਾਰਾਂ ਤੇ ਹੋਏ ਮਾਮਲੇ ਤੇ ਕਿਹਾ ਕਿ ਅਜੇ ਤੱਕ ਸਕੈਂਡਲ ਨਿਕਲਣੇ ਸ਼ੁਰੂ ਹੋਏ ਹਨ ਜਦੋਂ 10 ਮਹੀਨੇ ਬਾਅਦ ਇਹਨਾਂ ਦੀ ਸਰਕਾਰ ਜਾਵੇਗੀ, ਤਾਂ ਉਸ ਤੋਂ ਬਾਅਦ ਇਨ੍ਹਾਂ ਦੇ ਘਪਲੇ ਕਿਸ ਤਰ੍ਹਾਂ ਧੜਾਧੜ ਨਿਕਲਦੇ ਹਨ ਇਹ ਦੇਖਣ ਵਾਲੀ ਗੱਲ ਹੋਵੇਗੀ।
MP Harsimrat Kaur Badal : ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਅੱਜ ਇਤਿਹਾਸਿਕ ਗੁਰਦੁਆਰਾ ਹਾਜੀਰਤਨ ਸਾਹਿਬ ਵਿਖੇ ਬਠਿੰਡਾ ਵਿਖੇ ਸ਼ੁਕਰਾਨੇ ਵਜੋਂ ਰੱਖੇ ਸਮਾਗਮ ਵਿੱਚ ਸ਼ਿਰਕਤ ਕੀਤੀ। ਇਹ ਸਮਾਗਮ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਜਿੱਤ ਦੀ ਖੁਸ਼ੀ ਵਿੱਚ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਰੱਖੇ ਗਏ।ਸਮਾਗਮ ਦੌਰਾਨ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਜਿੱਤਣ ਵਾਲੇ ਉਮੀਦਵਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਤੌਰ 'ਤੇ ਪੰਜਾਬ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਹੈ, ਪੰਜਾਬ ਵਿੱਚ ਰੋਜਾਨਾ ਕਤਲ, ਲੁੱਟ-ਖੋਹ, ਫਿਰੌਤੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੌਰਾਨ ਨਾਮੀ ਕਲਾਕਾਰ ਸਿੱਧੂਮੂਸੇ ਵਾਲਾ ਦਾ ਕਤਲ ਹੋਇਆ ਪਰ ਅੱਜ ਵੀ ਪਰਿਵਾਰ ਉਸ ਦਾ ਇਨਸਾਫ ਲਈ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨ ਅੰਮ੍ਰਿਤਸਰ ਵਿਖੇ ਵਿਆਹ ਸਮਾਗਮ ਦੌਰਾਨ ਇੱਕ ਵਿਧਾਇਕ ਦੀ ਹਾਜ਼ਰੀ ਵਿੱਚ ਕਤਲ ਹੋਣਾ, ਮੋਗਾ ਵਿੱਚ ਨੌਜਵਾਨ ਦਾ ਦਿਨ-ਦਿਹਾੜੇ ਕਤਲ, ਵਾਪਰ ਰਹੀਆਂ ਘਟਨਾਵਾਂ ਨੇ ਸਾਬਤ ਕਰ ਰਹੀਆਂ ਹਨ ਕਿ ਪੰਜਾਬ 'ਚ ਕੋਈ ਵੀ ਵਰਗ ਸੁਰੱਖਿਅਤ ਨਹੀਂ।ਜਦਕਿ 'ਆਪ' ਸਰਕਾਰ ਤੇ ਮੁੱਖ ਮੰਤਰੀ ਕਰਜੇ ਤੇ ਕਰਜ਼ਾ ਲੈ ਕੇ ਆਪਣੇ ਪੈਸੇ ਕਮਾਉਣ ਵਿੱਚ ਲੱਗੇ ਹੋਏ ਹਨ।
ਹਰਸਿਮਰਤ ਕੌਰ ਬਾਦਲ ਨੇ ਪੱਤਰਕਾਰਾਂ ਤੇ ਹੋਏ ਮਾਮਲੇ ਤੇ ਕਿਹਾ ਕਿ ਅਜੇ ਤੱਕ ਸਕੈਂਡਲ ਨਿਕਲਣੇ ਸ਼ੁਰੂ ਹੋਏ ਹਨ ਜਦੋਂ 10 ਮਹੀਨੇ ਬਾਅਦ ਇਹਨਾਂ ਦੀ ਸਰਕਾਰ ਜਾਵੇਗੀ, ਤਾਂ ਉਸ ਤੋਂ ਬਾਅਦ ਇਨ੍ਹਾਂ ਦੇ ਘਪਲੇ ਕਿਸ ਤਰ੍ਹਾਂ ਧੜਾਧੜ ਨਿਕਲਦੇ ਹਨ ਇਹ ਦੇਖਣ ਵਾਲੀ ਗੱਲ ਹੋਵੇਗੀ। ਅੱਜ ਜੋਰ ਜਬਰ ਨਾਲ ਪੱਤਰਕਾਰਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਨਾਂ ਦਾ ਹੱਕ ਸਰਕਾਰ ਤੋਂ ਸਵਾਲ ਕਰਨਾ ਹੁੰਦਾ ਹੈ, ਅੱਜ ਕਾਂਗਰਸ ਦਾ ਪ੍ਰਧਾਨ ਵੀ ਮੂੰਹ ਖੋਲਣ ਜੋਗਾ ਨਹੀਂ ਕਿਉਂਕਿ ਉਸਦੀ ਫਾਈਲ ਵੀ ਇਨ੍ਹਾਂ ਦੇ ਟੇਬਲ 'ਤੇ ਪਈ ਹੈ।
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਡਟ ਕੇ ਉਹਨਾਂ ਪੱਤਰਕਾਰਾਂ ਨਾਲ ਖੜਾ ਹੈ। ਉਹਨਾਂ ਕਿਹਾ ਕਿ ਜਿਸ ਪੰਜਾਬ ਨੂੰ ਅਮਨ ਭਾਈਚਾਰੇ ਨਾਲ ਵਿਕਾਸ ਦੀਆਂ ਲੀਹਾਂ ਤੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਲੈ ਕੇ ਆਏ ਸਨ। ਅੱਜ ਇਹਨਾਂ ਨੇ ਇਥੇ ਬੁਰਾ ਹਾਲ ਕਰ ਦਿੱਤਾ। ਪੰਜਾਬ ਦੇ ਨੌਜਵਾਨ ਛੱਡ-ਛੱਡ ਪੰਜਾਬ ਵਿਦੇਸ਼ ਜਾ ਰਹੇ ਹਨ ਅਤੇ ਇੰਡਸਟਰੀ ਵੀ ਪੰਜਾਬ ਤੋਂ ਬਾਹਰਲੇ ਸੂਬਿਆਂ ਵਿੱਚ ਜਾ ਰਹੀ ਹੈ।