Sangrur News : ਆਜਾ CM ਮਾਨ ਦੇ ਸ਼ਹਿਰ ਦੀ ਨੁਹਾਰ ਦੇਖ ਲੈ...ਸੀਵਰੇਜ ਦੇ ਗੰਦੇ ਪਾਣੀ ਚੋਂ ਹੋ ਕੇ ਲੰਘੀ ਬਜ਼ੁਰਗ ਦੀ ਅੰਤਿਮ ਯਾਤਰਾ

Sangur Development News : ਸੀਵਰੇਜ ਸਿਸਟਮ ਦੀ ਸਫਾਈ ਨਾ ਹੋਣ ਕਾਰਨ ਪਾਣੀ ਓਵਰਫਲੋ ਕਰ ਜਾਂਦਾ ਹੈ ਅਤੇ ਘਰਾਂ ਤੱਕ ਪਹੁੰਚ ਜਾਂਦਾ ਹੈ। ਇਸ ਨਾਲ ਨਾ ਸਿਰਫ਼ ਗੰਦਗੀ ਅਤੇ ਬਦਬੂ ਦਾ ਮਾਹੌਲ ਬਣ ਗਿਆ ਹੈ, ਸਗੋਂ ਡੇਂਗੂ, ਚਿਕਨਗੁਨਿਆ ਅਤੇ ਚਮੜੀ ਦੇ ਰੋਗਾਂ ਦਾ ਵੀ ਖ਼ਤਰਾ ਵੱਧ ਗਿਆ ਹੈ।

By  KRISHAN KUMAR SHARMA November 2nd 2025 01:56 PM -- Updated: November 2nd 2025 02:13 PM

Sangur News : ਸੰਗਰੂਰ ਸ਼ਹਿਰ ਦਾ ਵਾਰਡ ਨੰਬਰ 23 ਇਸ ਵੇਲੇ ਬਹੁਤ ਹੀ ਦੁਖਦਾਈ ਹਾਲਤਾਂ ਵਿਚ ਹੈ। ਇੱਥੇ ਦੇ ਲੋਕ ਪਿਛਲੇ ਕਈ ਮਹੀਨਿਆਂ ਤੋਂ ਸੀਵਰੇਜ ਦੇ ਗੰਦੇ ਪਾਣੀ ਨਾਲ ਪਰੇਸ਼ਾਨ ਹਨ। ਹਰ ਵੇਲੇ ਗਲੀਆਂ ਵਿੱਚ ਸੀਵਰੇਜ ਦਾ ਪਾਣੀ ਖੜਾ ਰਹਿੰਦਾ ਹੈ, ਜਿਸ ਕਾਰਨ ਲੋਕਾਂ ਨੂੰ ਆਉਣਾ-ਜਾਣਾ ਮੁਸ਼ਕਲ ਹੋ ਗਿਆ ਹੈ। ਹਾਲਾਤ ਇੰਨੇ ਬਦਤਰ ਹੋ ਚੁੱਕੇ ਹਨ ਕਿ ਇੱਕ ਬਜ਼ੁਰਗ ਦੀ ਅੰਤਿਮ ਯਾਤਰਾ ਵੀ ਗੰਦੇ ਪਾਣੀ ਵਿੱਚੋਂ ਲੰਘ ਕੇ ਗਈ। ਸ਼ਮਸ਼ਾਨ ਘਾਟ ਤੱਕ ਮ੍ਰਿਤਕ ਦੇਹ ਨੂੰ ਲਿਜਾਣ ਲਈ ਲੋਕਾਂ ਨੇ ਇੱਟਾਂ ਅਤੇ ਫੱਟੇ ਰੱਖ ਕੇ ਰਸਤਾ ਬਣਾਇਆ। ਇਹ ਤਸਵੀਰਾਂ ਪ੍ਰਸ਼ਾਸਨ ਦੀ ਨਾਕਾਮੀ ਦਾ ਸਬੂਤ ਹਨ।

ਸਫਾਈ ਨਾ ਹੋਣ ਕਾਰਨ ਬਿਮਾਰੀਆਂ ਦਾ ਵਧਿਆ ਖ਼ਤਰਾ

ਇਲਾਕੇ ਦੀ ਲਗਭਗ 3200 ਦੀ ਆਬਾਦੀ ਪਿਛਲੇ ਕਈ ਮਹੀਨਿਆਂ ਤੋਂ ਇਸ ਸਮੱਸਿਆ ਨਾਲ ਜੂਝ ਰਹੀ ਹੈ। ਸੀਵਰੇਜ ਸਿਸਟਮ ਦੀ ਸਫਾਈ ਨਾ ਹੋਣ ਕਾਰਨ ਪਾਣੀ ਓਵਰਫਲੋ ਕਰ ਜਾਂਦਾ ਹੈ ਅਤੇ ਘਰਾਂ ਤੱਕ ਪਹੁੰਚ ਜਾਂਦਾ ਹੈ। ਇਸ ਨਾਲ ਨਾ ਸਿਰਫ਼ ਗੰਦਗੀ ਅਤੇ ਬਦਬੂ ਦਾ ਮਾਹੌਲ ਬਣ ਗਿਆ ਹੈ, ਸਗੋਂ ਡੇਂਗੂ, ਚਿਕਨਗੁਨਿਆ ਅਤੇ ਚਮੜੀ ਦੇ ਰੋਗਾਂ ਦਾ ਵੀ ਖ਼ਤਰਾ ਵੱਧ ਗਿਆ ਹੈ।

ਵਾਰਡ ਤੋਂ 'ਆਪ' ਦਾ ਜਿੱਤਿਆ ਸੀ ਐਮ.ਸੀ.

ਵਾਰਡ ਨੰਬਰ 23 ਤੋਂ ਆਮ ਆਦਮੀ ਪਾਰਟੀ ਦੇ ਐਮਸੀ ਕ੍ਰਿਸ਼ਨ ਕੁਮਾਰ ਨੇ ਜਿੱਤ ਹਾਸਲ ਕੀਤੀ ਸੀ, ਪਰ ਜਦੋਂ ਆਪਣੇ ਹੀ ਵਾਰਡ ਦੀ ਇਸ ਵੱਡੀ ਸਮੱਸਿਆ ਦਾ ਹੱਲ ਨਾ ਹੋ ਸਕਿਆ ਤਾਂ ਉਸਨੇ ਨਿਰਾਸ਼ ਹੋ ਕੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ। ਲੋਕਾਂ ਦਾ ਕਹਿਣਾ ਹੈ ਕਿ ਉਹ ਕਈ ਵਾਰ ਪ੍ਰਸ਼ਾਸਨ ਅਤੇ ਨਿਗਮ ਅਧਿਕਾਰੀਆਂ ਨੂੰ ਸ਼ਿਕਾਇਤ ਦੇ ਚੁੱਕੇ ਹਨ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।

ਇਲਾਕੇ ਦੇ ਲੋਕ ਹੁਣ ਸਰਕਾਰ ਅਤੇ ਪ੍ਰਸ਼ਾਸਨ ਤੋਂ ਇਸ ਗੰਭੀਰ ਸਮੱਸਿਆ ਦਾ ਤੁਰੰਤ ਹੱਲ ਮੰਗ ਰਹੇ ਹਨ, ਤਾਂ ਜੋ ਉਹ ਵੀ ਇਕ ਸਾਫ਼-ਸੁਥਰੇ ਅਤੇ ਸਿਹਤਮੰਦ ਮਾਹੌਲ ਵਿੱਚ ਜੀਅ ਸਕਣ।

ਸਾਂਸਦ ਹਰਸਿਮਰਤ ਕੌਰ ਬਾਦਲ ਨੇ ਸੀਐਮ ਨੂੰ ਲਿਆ ਕਰੜੇ ਹੱਥੀਂ

ਉਧਰ, ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੇ ਜ਼ਿਲ੍ਹੇ ਦੇ ਅਜਿਹੇ ਹਾਲਾਤਾਂ ਲਈ ਕਰੜੇ ਹੱਥੀਂ ਲਿਆ ਹੈ। ਉਨ੍ਹਾਂ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਜੇਕਰ ਸੀਐਮ ਦੇ ਆਪਣੇ ਸ਼ਹਿਰ ਦਾ ਇਹ ਹਾਲ ਹੈ ਤਾਂ ਬਾਕੀ ਪੰਜਾਬ 'ਚ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

ਸਾਂਸਦ ਨੇ ਤਰਨਤਾਰਨ ਜ਼ਿਮਨੀ ਚੋਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ 'ਚ ਵੋਟ ਪਾ ਕੇ ਜਿਤਾਉਣ ਦੀ ਅਪੀਲ ਕਰਦਿਆਂ ਕਿ ਜੇਕਰ ਪੰਜਾਬ ਦਾ ਭਵਿੱਖ ਸੰਵਾਰਨਾ ਹੈ ਤਾਂ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾ ਕੇ ਕਾਮਯਾਬ ਕਰੋ।

Related Post