Mutual Fund: ਮਿਊਚਲ ਫੰਡ ਚ ਨਿਵੇਸ਼ ਕਰਨ ਤੋਂ ਪਹਿਲਾਂ ਜਾਣੋ ਇਹ ਗੱਲਾਂ, ਨਹੀਂ ਤਾਂ ਝੱਲਣਾ ਪੈ ਸਕਦਾ ਹੈ ਨੁਕਸਾਨ

ਭਾਵੇਂ ਕਿ ਕਈ ਮਿਊਚਲ ਫੰਡ ਸਕੀਮਾਂ ਵਧੀਆ ਰਿਟਰਨ ਦੇ ਰਹੀਆਂ ਹਨ। ਪਰ ਕਈਆਂ ਦਾ ਨੁਕਸਾਨ ਵੀ ਹੋਇਆ ਹੈ। ਇਸ ਲਈ ਕਿਸੇ ਵੀ ਮਿਊਚਲ ਫੰਡ ਸਕੀਮ 'ਚ ਨਿਵੇਸ਼ ਕਰਨ ਤੋਂ ਪਹਿਲਾਂ ਤੁਹਾਡੇ ਲਈ ਕੁਝ ਚੀਜ਼ਾਂ ਨੂੰ ਜਾਣਨਾ ਜ਼ਰੂਰੀ ਹੈ।

By  KRISHAN KUMAR SHARMA April 13th 2024 05:14 PM

Mutual Fund: ਅੱਜਕਲ੍ਹ ਮਿਊਚਲ ਫੰਡ ਛੋਟੇ ਨਿਵੇਸ਼ਕਾਂ 'ਚ ਨਿਵੇਸ਼ ਦਾ ਇੱਕ ਚੰਗਾ ਮਾਧਿਅਮ ਬਣ ਗਿਆ ਹੈ। ਦਸ ਦਈਏ ਕਿ ਕੋਰੋਨਾ ਮਹਾਮਾਰੀ ਤੋਂ ਬਾਅਦ ਇਸ 'ਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਭਾਵੇਂ ਕਿ ਕਈ ਮਿਊਚਲ ਫੰਡ ਸਕੀਮਾਂ ਵਧੀਆ ਰਿਟਰਨ ਦੇ ਰਹੀਆਂ ਹਨ। ਪਰ ਕਈਆਂ ਦਾ ਨੁਕਸਾਨ ਵੀ ਹੋਇਆ ਹੈ। ਇਸ ਲਈ ਕਿਸੇ ਵੀ ਮਿਊਚਲ ਫੰਡ ਸਕੀਮ 'ਚ ਨਿਵੇਸ਼ ਕਰਨ ਤੋਂ ਪਹਿਲਾਂ ਤੁਹਾਡੇ ਲਈ ਕੁਝ ਚੀਜ਼ਾਂ ਨੂੰ ਜਾਣਨਾ ਜ਼ਰੂਰੀ ਹੈ। ਇਸ ਨਾਲ ਤੁਸੀਂ ਆਪਣੇ ਨਿਵੇਸ਼ 'ਤੇ ਬਿਹਤਰ ਰਿਟਰਨ ਵੀ ਪ੍ਰਾਪਤ ਕਰਨ ਦੇ ਯੋਗ ਹੋਵੋਗੇ।

ਸਕੀਮ ਦੇ ਜੋਖਮ: ਕਿਸੇ ਵੀ ਮਿਊਚਲ ਫੰਡ ਸਕੀਮ ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ ਜਾਨਣਾ ਜ਼ਰੂਰੀ ਹੈ ਕਿ ਇਹ ਕਿਹੜਾ ਫੰਡ ਹੈ? ਲਾਰਜ ਕੈਪ, ਮਿਡ ਕੈਪ ਜਾਂ ਸਮਾਲ ਕੈਪ। ਕਿਉਂਕਿ ਇਸ ਨਾਲ ਤੁਹਾਨੂੰ ਇਹ ਪਤਾ ਲਗੇਗਾ ਕਿ ਤੁਹਾਡਾ ਪੈਸਾ ਕਿਸ ਸਟਾਕ 'ਚ ਨਿਵੇਸ਼ ਕੀਤਾ ਜਾ ਰਿਹਾ ਹੈ। ਜੇਕਰ ਮਿਡ-ਕੈਪ ਅਤੇ ਸਮਾਲ-ਕੈਪ 'ਚ ਪੈਸਾ ਲਗਾਇਆ ਜਾ ਰਿਹਾ ਹੈ ਤਾਂ ਜੋਖਮ ਜ਼ਿਆਦਾ ਹੁੰਦਾ ਹੈ। ਇਸ ਤੋਂ ਇਲਾਵਾ ਨਿਵੇਸ਼ਕਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਫੰਡ ਮੈਨੇਜਰ ਘੱਟ-ਕ੍ਰੈਡਿਟ ਯੰਤਰਾਂ ਨੂੰ ਸਕੀਮ ਦੇ ਪੈਸੇ ਦੀ ਵੰਡ ਨਹੀਂ ਕਰ ਰਿਹਾ ਹੈ।

ਖਰਚੇ ਦੇ ਅਨੁਪਾਤ ਅਤੇ ਹੋਰ ਖਰਚਿਆਂ ਬਾਰੇ: ਮਿਡਕੈਪ, ਲਾਰਜ-ਕੈਪ, ਕਰਜ਼ੇ ਜਾਂ ਹਾਈਬ੍ਰਿਡ ਵਰਗੇ ਆਪਣੀ ਪਸੰਦ ਦੇ ਹਿੱਸੇ 'ਚੋ ਚਾਰ ਜਾਂ ਪੰਜ ਫੰਡ ਚੁਣੋ ਅਤੇ ਫਿਰ ਫੰਡਾਂ ਦੇ ਖਰਚੇ ਅਨੁਪਾਤ ਦੀ ਤੁਲਨਾ ਕਰੋ। ਨਾਲ ਹੀ ਜੇਕਰ ਤੁਸੀਂ ਫੰਡ ਕਢਵਾਉਂਦੇ ਹੋ, ਤਾਂ ਫੰਡ ਹਾਊਸ ਤੁਹਾਨੂੰ ਇੱਕ ਵਾਰ ਦੀ ਵਿਕਰੀ ਦੇ ਸਮੇਂ ਕਿੰਨਾ ਕਮਿਸ਼ਨ ਲੈਂਦਾ ਹੈ।

ਫੰਡ ਦੀ ਪਿਛਲੀ ਕਾਰਗੁਜ਼ਾਰੀ ਵੇਖੋ: ਕਿਸੇ ਵੀ ਮਿਊਚਲ ਫੰਡ ਦੀ ਪਿਛਲੀ ਕਾਰਗੁਜ਼ਾਰੀ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਫੰਡ ਭਵਿੱਖ 'ਚ ਵਧੀਆ ਪ੍ਰਦਰਸ਼ਨ ਕਰੇਗਾ। ਫੰਡ ਦੇ ਟਰੈਕ ਰਿਕਾਰਡ ਨੂੰ ਦੇਖਦੇ ਹੋਏ ਤੁਸੀਂ ਨਿਸ਼ਚਤ ਤੌਰ 'ਤੇ ਇਸ ਦੇ ਰਿਕਾਰਡ ਦੀ ਹੋਰ ਯੋਜਨਾਵਾਂ ਨਾਲ ਤੁਲਨਾ ਕਰ ਸਕਦੇ ਹੋ।

ਤਜ਼ਰਬੇਕਾਰ ਫੰਡ ਮੈਨੇਜਰ ਚੁਣੋ: ਫੰਡ ਚੁਣਨ ਦੇ ਮਾਪਦੰਡਾਂ 'ਚੋ ਇੱਕ ਇਹ ਜਾਣਨਾ ਹੈ ਕਿ ਫੰਡ ਦਾ ਪ੍ਰਬੰਧਨ ਕੌਣ ਕਰ ਰਿਹਾ ਹੈ। ਵੈਸੇ ਤਾਂ ਨਿਵੇਸ਼ਕ ਫੰਡਾਂ 'ਤੇ ਸੱਟਾ ਲਗਾਉਂਦੇ ਹਨ, ਜੋ ਫੰਡ ਪ੍ਰਬੰਧਕਾਂ ਵੱਲੋਂ ਪ੍ਰਬੰਧਿਤ ਕੀਤੇ ਜਾਣਦੇ ਹਨ, ਜਿਨ੍ਹਾਂ ਨੇ ਪਹਿਲਾਂ ਮਾਰਕੀਟ ਦੇ ਉਤਰਾਅ-ਚੜ੍ਹਾਅ ਦੌਰਾਨ ਨਿਵੇਸ਼ਕਾਂ ਦੇ ਪੈਸੇ ਦਾ ਪ੍ਰਬੰਧਨ ਕਰਨ ਦੀ ਯੋਗਤਾ ਦਿਖਾਈ ਹੈ ਅਤੇ ਗੜਬੜ ਵਾਲੇ ਬਾਜ਼ਾਰਾਂ ਦੌਰਾਨ ਵੀ ਅਨੁਸ਼ਾਸਨ ਦਿਖਾਇਆ ਹੈ। ਇਹ ਸਰਗਰਮੀ ਨਾਲ ਪ੍ਰਬੰਧਿਤ ਫੰਡਾਂ ਲਈ ਬਹੁਤ ਮਹੱਤਵਪੂਰਨ ਬਣ ਜਾਂਦਾ ਹੈ।

ਫੰਡ ਦੀ ਸਮੀਖਿਆ: ਇੱਕ ਨਿਵੇਸ਼ਕ ਵਜੋਂ ਤੁਹਾਨੂੰ ਆਪਣੇ ਵਿੱਤੀ ਟੀਚਿਆਂ ਬਾਰੇ ਸਪੱਸ਼ਟ ਹੋਣਾ ਚਾਹੀਦਾ ਹੈ। ਹਮੇਸ਼ਾ ਇੱਕ ਫੰਡ ਚੁਣਨ ਬਾਰੇ ਸੋਚੋ, ਜੋ ਤੁਹਾਡੇ ਟੀਚਿਆਂ ਨੂੰ ਪ੍ਰਾਪਤ ਕਰਨ 'ਚ ਤੁਹਾਡੀ ਮਦਦ ਕਰੇਗਾ। ਉਦਾਹਰਨ ਲਈ ਜੇਕਰ ਪੈਸਾ ਲੰਬੇ ਸਮੇਂ ਲਈ ਨਿਵੇਸ਼ ਕਰਨਾ ਹੈ ਤਾਂ ਕਰਜ਼ਾ ਫੰਡ ਨਿਵੇਸ਼ ਤੋਂ ਬਚਣਾ ਚਾਹੀਦਾ ਹੈ। ਇਸੇ ਤਰ੍ਹਾਂ ਥੋੜ੍ਹੇ ਸਮੇਂ 'ਚ ਮੰਨ ਲਓ ਕਿ ਤੁਹਾਨੂੰ ਅਗਲੇ ਤਿੰਨ ਸਾਲਾਂ 'ਚ ਭੁਗਤਾਨ ਕਰਨਾ ਪਏਗਾ, ਤਾਂ ਇਕੁਇਟੀ ਫੰਡ ਲੈਣ ਦਾ ਕੋਈ ਮਤਲਬ ਨਹੀਂ ਹੈ ਕਿਉਂਕਿ ਇਹ ਬਹੁਤ ਜੋਖਮ ਭਰਿਆ ਹੋ ਸਕਦਾ ਹੈ। ਅਜਿਹੇ 'ਚ ਜੇਕਰ ਤੁਸੀਂ ਲੰਬੇ ਸਮੇਂ ਲਈ ਨਿਵੇਸ਼ ਕਰਕੇ ਫੰਡ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ SIP ਰਾਹੀਂ ਇਕੁਇਟੀ ਫੰਡਾਂ 'ਚ ਨਿਵੇਸ਼ ਕਰ ਸਕਦੇ ਹੋ।

Related Post