Patiala : ਨਾਭਾ ਪੁਲਿਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ, ਪਿਓ ਹੀ ਨਿਕਲਿਆ ਮੋਹਨਦਾਸ ਦਾ ਕਾਤਲ, ਜਾਣੋ ਕਿਉਂ ?
Nabha Murder Case : ਡੀਐਸਪੀ ਗੁਰਿੰਦਰ ਸਿੰਘ ਬੱਲ ਨੇ ਦੱਸਿਆ ਕਿ ਜਾਂਚ ਦੌਰਾਨ ਸੀਸੀਟੀਵੀ, ਕਾਲ ਡਿਟੇਲ ਟਾਵਰ ਲੋਕੇਸ਼ਨ ਦੇ ਅਧਾਰ ਤੇ ਇਸ ਕਤਲ ਕੇਸ ਵਿੱਚ ਮ੍ਰਿਤਕ ਦੇ ਪਿਤਾ ਜਸਪਾਲ ਦਾਸ ਅਤੇ ਮ੍ਰਿਤਕ ਦਾ ਦੋਸਤ ਰਾਜਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
Nabha Murder Case : ਨਾਭਾ ਦੇ ਪਿੰਡ ਤਾਂ ਰੋਕੀ ਵਿਖੇ 35 ਸਾਲ ਦੇ ਕਿਸਾਨ ਮੋਹਨਦਾਸ ਦੇ ਕਤਲ ਮਾਮਲੇ ਵਿੱਚ ਥਾਣਾ ਸਦਰ ਪੁਲਿਸ ਵੱਲੋਂ ਮਾਮਲੇ ਨੂੰ ਸੁਲਝਾਣ ਦਾ ਦਾਅਵਾ ਕੀਤਾ ਗਿਆ ਹੈ। ਅੱਜ ਥਾਣਾ ਸਦਰ ਵਿਖੇ ਡੀਐਸਪੀ ਨਾਭਾ ਗੁਰਿੰਦਰ ਸਿੰਘ ਬੱਲ ਅਤੇ ਐਸਐਚਓ ਸਦਰ ਜਸਪ੍ਰੀਤ ਸਿੰਘ ਵੱਲੋਂ ਸੱਦੀ ਗਈ ਪ੍ਰੈਸ ਕਾਨਫਰੰਸ ਵਿੱਚ ਖੁਲਾਸਾ ਕੀਤਾ ਗਿਆ ਕਿ ਮ੍ਰਿਤਕ ਮੋਹਨ ਦਾਸ ਦਾ ਕਤਲ ਖੁਦ ਉਸਦੇ ਪਿਤਾ ਨੇ ਹੀ ਕੀਤਾ ਸੀ, ਜਿਸ ਦਾ ਸਾਥ ਮ੍ਰਿਤਕ ਮੋਹਨਦਾਸ ਦੇ ਦੋਸਤ ਰਾਜਿੰਦਰ ਸਿੰਘ ਨੇ ਦਿੱਤਾ ਸੀ। (Patiala news)
ਇਸ ਸਬੰਧੀ ਗੱਲ ਕਰਦੇ ਹੋਏ ਡੀਐਸਪੀ ਗੁਰਿੰਦਰ ਸਿੰਘ ਬੱਲ ਨੇ ਦੱਸਿਆ ਕਿ ਪੁਲਿਸ ਨੂੰ 27 ਅਪ੍ਰੈਲ ਨੂੰ ਕਤਲ (Patiala Murder) ਸਬੰਧੀ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਗਈ। ਜਾਂਚ ਦੌਰਾਨ ਸੀਸੀਟੀਵੀ, ਕਾਲ ਡਿਟੇਲ ਟਾਵਰ ਲੋਕੇਸ਼ਨ ਦੇ ਅਧਾਰ ਤੇ ਇਸ ਕਤਲ ਕੇਸ ਵਿੱਚ ਮ੍ਰਿਤਕ ਦੇ ਪਿਤਾ ਜਸਪਾਲ ਦਾਸ ਅਤੇ ਮ੍ਰਿਤਕ ਦਾ ਦੋਸਤ ਰਾਜਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇੱਕ ਪਿਤਾ ਨੇ ਕਿਉਂ ਕੀਤਾ ਆਪਣੇ ਦੇ ਪੁੱਤ ਦਾ ਕਤਲ ?
ਡੀਐਸਪੀ ਨੇ ਦੱਸਿਆ ਕਿ ਮੋਹਨਦਾਸ ਇੱਕ ਝਗੜਾਲੂ ਕਿਸਮ ਦਾ ਵਿਅਕਤੀ ਸੀ, ਜਿਸ ਦੇ ਖਿਲਾਫ ਉਸਦੇ ਪਿੰਡ ਵਿੱਚ ਪਹਿਲਾ ਵੀ ਕੁੱਟਮਾਰ ਦਾ ਇੱਕ ਮੁਕਦਮਾ ਦਰਜ ਹੈ। ਉਹ ਅਕਸਰ ਆਪਣੀ ਪਤਨੀ, ਬੱਚੇ ਅਤੇ ਆਪਣੇ ਪਿਤਾ ਦੀ ਕੁੱਟਮਾਰ ਕਰਦਾ ਰਹਿੰਦਾ ਸੀ, ਜਿਸ ਤੋਂ ਰੰਜਿਸ਼ ਕਾਰਨ ਉਸਦੇ ਪਿਤਾ ਨੇ ਮੋਹਨਦਾਸ ਦੇ ਦੋਸਤ ਰਜਿੰਦਰ ਸਿੰਘ ਨਾਲ ਮਿਲ ਕੇ ਇਸ ਦਾ ਕਤਲ ਕਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਇਸ ਮਾਮਲੇ ਦੀ ਡੁੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਦੋਵੇਂ ਫੜੇ ਗਏ ਕਥਿਤ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਇਸ ਘਟਨਾ ਨਾਲ ਪਿੰਡ ਨਿਵਾਸੀਆਂ ਸਮੇਤ ਪੂਰਾ ਇਲਾਕਾ ਵਾਸੀਆਂ 'ਚ ਹੈਰਾਨੀ ਹੈ ਕਿ ਕਿਸ ਤਰ੍ਹਾਂ ਅੱਜ ਦੇ ਸਮੇਂ ਇੱਕ ਪਿਤਾ ਆਪਣੇ ਹੀ ਪੁੱਤਰ ਦਾ ਕਤਲ ਕਰ ਸਕਦਾ ਹੈ। ਇਹ ਵੀ ਖੁਲਾਸਾ ਹੋਇਆ ਹੈ ਕਿ ਜੇਕਰ ਉਸ ਦਾ ਪਿਤਾ ਮੋਹਨਦਾਸ ਨੂੰ ਨਾ ਮਾਰਦਾ ਤਾਂ ਉਸ ਨੂੰ ਡਰ ਸੀ ਕਿ ਉਸਦਾ ਆਪਣਾ ਹੀ ਪੁੱਤਰ ਉਸਦਾ ਕਤਲ ਕਰ ਸਕਦਾ ਹੈ, ਜਿਸ ਕਰਕੇ ਹੀ ਇਸ ਕਤਲ ਨੂੰ ਅੰਜਾਮ ਦਿੱਤਾ ਗਿਆ।