Nagpur News : ਇੱਕ ਹੋਰ ਸੋਨਮ ਰਘੂਵੰਸ਼ੀ ! ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਬਿਮਾਰ ਪਤੀ ਦਾ ਕੀਤਾ ਕਤਲ

Nagpur News : ਨਜਾਇਜ਼ ਸਬੰਧਾਂ ਖਾਤਿਰ ਪਤੀ ਦੀ ਹੱਤਿਆ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਮਹਾਰਾਸ਼ਟਰ ਦੇ ਨਾਗਪੁਰ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਇੱਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਗੰਭੀਰ ਬਿਮਾਰ ਪਤੀ ਦਾ ਕਤਲ ਕਰ ਦਿੱਤਾ। ਹਾਲਾਂਕਿ, ਔਰਤ ਨੇ ਪਹਿਲਾਂ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਸਖ਼ਤ ਪੁੱਛਗਿੱਛ ਦੇ ਸਾਹਮਣੇ ਉਹ ਟੁੱਟ ਗਈ ਅਤੇ ਪੂਰੀ ਸੱਚਾਈ ਦਾ ਖੁਲਾਸਾ ਕਰ ਦਿੱਤਾ

By  Shanker Badra July 7th 2025 08:40 AM

Nagpur News : ਨਜਾਇਜ਼ ਸਬੰਧਾਂ ਖਾਤਿਰ ਪਤੀ ਦੀ ਹੱਤਿਆ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਮਹਾਰਾਸ਼ਟਰ ਦੇ ਨਾਗਪੁਰ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਇੱਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਗੰਭੀਰ ਬਿਮਾਰ ਪਤੀ ਦਾ ਕਤਲ ਕਰ ਦਿੱਤਾ। ਹਾਲਾਂਕਿ, ਔਰਤ ਨੇ ਪਹਿਲਾਂ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਸਖ਼ਤ ਪੁੱਛਗਿੱਛ ਦੇ ਸਾਹਮਣੇ ਉਹ ਟੁੱਟ ਗਈ ਅਤੇ ਪੂਰੀ ਸੱਚਾਈ ਦਾ ਖੁਲਾਸਾ ਕਰ ਦਿੱਤਾ।

ਪੁਲਿਸ ਦਾ ਕਹਿਣਾ ਹੈ ਕਿ 30 ਸਾਲਾ ਔਰਤ ਦਿਸ਼ਾ ਰਾਮਟੇਕ ਨੇ ਬਿਸਤਰੇ 'ਤੇ ਪਏ ਪਤੀ ਚੰਦਰਸੇਨ ਰਾਮਟੇਕ ਦੀ ਆਪਣੇ ਪ੍ਰੇਮੀ ਆਸਿਫ਼ ਉਰਫ਼ ਰਾਜਾਬਾਬੂ ਟਾਇਰਵਾਲਾ ਦੀ ਮਦਦ ਨਾਲ ਕਤਲ ਕਰ ਦਿੱਤਾ। ਇਹ ਮਾਮਲਾ ਤਰੋੜੀ ਖੁਰਦ ਇਲਾਕੇ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਰਾਮਟੇਕ ਅਧਰੰਗ ਦਾ ਸ਼ਿਕਾਰ ਹੋਣ ਤੋਂ ਬਾਅਦ ਮੰਜੇ 'ਤੇ ਪਿਆ ਸੀ ਅਤੇ ਉਸਦਾ ਇਲਾਜ ਚੱਲ ਰਿਹਾ ਸੀ। ਪੁਲਿਸ ਦਾ ਕਹਿਣਾ ਹੈ ਕਿ ਪਤੀ ਦੀ ਬਿਮਾਰੀ ਕਾਰਨ ਹੀ ਦਿਸ਼ਾ ਅਤੇ ਆਸਿਫ਼ ਦਾ ਪਿਆਰ ਪ੍ਰਵਾਨ ਚੜਿਆ।

ਹੁਣ ਜਦੋਂ ਚੰਦਰਸੇਨ ਨੂੰ ਦਿਸ਼ਾ ਅਤੇ ਆਸਿਫ਼ ਦੇ ਰਿਸ਼ਤੇ ਬਾਰੇ ਪਤਾ ਲੱਗਾ ਤਾਂ ਇੱਕ ਭਿਆਨਕ ਝਗੜਾ ਸ਼ੁਰੂ ਹੋ ਗਿਆ। ਪੁਲਿਸ ਦਾ ਕਹਿਣਾ ਹੈ ਕਿ ਇਸ ਤਣਾਅ ਤੋਂ ਬਾਅਦ ਹੀ ਚੰਦਰਸੇਨ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ ਗਈ ਸੀ।

ਸ਼ੁੱਕਰਵਾਰ ਨੂੰ ਦਿਸ਼ਾ ਨੇ ਕਥਿਤ ਤੌਰ 'ਤੇ ਚੰਦਰਸੇਨ ਨੂੰ ਬਿਸਤਰੇ 'ਤੇ ਫੜਿਆ ਅਤੇ ਅਸੀਮ ਨੇ ਸਿਰਹਾਣੇ ਨਾਲ ਉਸਦਾ ਮੂੰਹ ਦਬਾ ਦਿੱਤਾ। ਪੁਲਿਸ ਨੇ ਕਿਹਾ ਹੈ ਕਿ ਔਰਤ ਨੇ ਸ਼ੁਰੂ ਵਿੱਚ ਦਾਅਵਾ ਕੀਤਾ ਸੀ ਕਿ ਉਸਦੇ ਪਤੀ ਦੀ ਮੌਤ ਬਿਮਾਰੀ ਕਾਰਨ ਹੋਈ ਸੀ ਪਰ ਪੋਸਟਮਾਰਟਮ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਉਸਨੂੰ ਗਲਾ ਘੁੱਟ ਕੇ ਮਾਰਿਆ ਗਿਆ ਸੀ। ਪੁਲਿਸ ਪੁੱਛਗਿੱਛ ਦੌਰਾਨ ਦਿਸ਼ਾ ਨੇ ਅਪਰਾਧ ਕਬੂਲ ਕਰ ਲਿਆ। ਫਿਲਹਾਲ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਰਾਜਾ ਰਘੂਵੰਸ਼ੀ ਹੱਤਿਆਕਾਂਡ 

ਮੱਧ ਪ੍ਰਦੇਸ਼ ਦੇ ਇੰਦੌਰ ਦੇ ਰਹਿਣ ਵਾਲੇ ਟਰਾਂਸਪੋਰਟ ਕਾਰੋਬਾਰੀ ਰਾਜਾ ਰਘੂਵੰਸ਼ੀ ਦਾ ਕਤਲ ਉਸਦੀ ਪਤਨੀ ਸੋਨਮ ਨੇ ਹਨੀਮੂਨ 'ਤੇ ਕਰ ਦਿੱਤਾ ਸੀ। ਖ਼ਬਰਾਂ ਹਨ ਕਿ ਸੋਨਮ ਦਾ ਆਪਣੇ ਪਿਤਾ ਦੇ ਕਰਮਚਾਰੀ ਰਾਜ ਕੁਸ਼ਵਾਹਾ ਨਾਲ ਅਫੇਅਰ ਸੀ ਅਤੇ ਇਸ ਕਾਰਨ ਉਸਨੇ ਆਪਣੇ ਪਤੀ ਦੀ ਹੱਤਿਆ ਕਰ ਦਿੱਤੀ। ਫਿਲਹਾਲ ਇਸ ਮਾਮਲੇ ਵਿੱਚ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਰਾਜਾ ਦੀ ਲਾਸ਼ 2 ਜੂਨ ਨੂੰ ਮੇਘਾਲਿਆ ਦੀ ਇੱਕ ਘਾਟੀ ਵਿੱਚੋਂ ਮਿਲੀ ਸੀ। ਜਦੋਂ ਕਿ ਪਤਨੀ ਸੋਨਮ ਲਾਪਤਾ ਸੀ। ਬਾਅਦ ਵਿੱਚ ਉਸਨੂੰ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ।


Related Post