PM Modi Oath Ceremony Highlights : ਸਹੁੰ ਚੁੱਕ ਪ੍ਰੋਗਰਾਮ ਖਤਮ, ਮੋਦੀ 3.0 ਚ 71 ਮੰਤਰੀਆਂ ਨੇ ਚੁੱਕੀ ਸਹੁੰ
Narendra Modi Oath ceremony Live: ਮੋਦੀ ਅੱਜ ਤੀਜੀ ਵਾਰ ਕੇਂਦਰ 'ਚ ਐਨਡੀਏ (NDA) ਦੀ ਸਰਕਾਰ ਬਣਾਉਣ ਲਈ ਸਹੁੰ ਚੁੱਕਣਗੇ। ਸੂਤਰਾਂ ਅਨੁਸਾਰ ਰਾਸ਼ਟਰਪਤੀ ਦਰੋਪਦੀ ਮੁਰਮੂ, ਉਨ੍ਹਾਂ ਨੂੰ ਸ਼ਾਮ 7:15 ਵਜੇ ਪ੍ਰਧਾਨ ਮੰਤਰੀ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਉਣਗੇ।
Narendra Modi Oath Ceremoney : ਐਨਡੀਏ ਸੰਸਦੀ ਦਲ ਦੇ ਆਗੂ ਅਤੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਅੱਜ ਰਾਸ਼ਟਰਪਤੀ ਭਵਨ ਵਿਖੇ ਸਹੁੰ ਚੁੱਕਣਗੇ। ਮੋਦੀ ਅੱਜ ਤੀਜੀ ਵਾਰ ਕੇਂਦਰ 'ਚ ਐਨਡੀਏ (NDA) ਦੀ ਸਰਕਾਰ ਬਣਾਉਣ ਲਈ ਸਹੁੰ ਚੁੱਕਣਗੇ। ਸੂਤਰਾਂ ਅਨੁਸਾਰ ਰਾਸ਼ਟਰਪਤੀ ਦਰੋਪਦੀ ਮੁਰਮੂ, ਉਨ੍ਹਾਂ ਨੂੰ ਸ਼ਾਮ 7:15 ਵਜੇ ਪ੍ਰਧਾਨ ਮੰਤਰੀ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਉਣਗੇ।
ਸਹੁੰ ਚੁੱਕ ਸਮਾਗਮ ਵਿੱਚ ਸੱਤ ਰਾਜਾਂ ਦੇ ਮੁਖੀਆਂ ਨੂੰ ਸੱਦਾ ਦਿੱਤਾ ਗਿਆ ਹੈ, ਜਿਸ ਵਿੱਚ ਸ੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ, ਮਾਲਦੀਵ ਦੇ ਰਾਸ਼ਟਰਪਤੀ ਡਾ: ਮੁਹੰਮਦ ਮੁਈਜ਼ੂ, ਸੇਸ਼ੇਲਸ ਦੇ ਉਪ ਰਾਸ਼ਟਰਪਤੀ ਅਹਿਮਦ ਅਫਿਕ, ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ, ਮਾਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜੁਗਨਾਥ, ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ 'ਪ੍ਰਚੰਡ' ਅਤੇ ਭੂਟਾਨ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਤੋਬਗੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ।