Punjab ਚ ਅੱਜ ਸਵੇਰੇ ਨਹੀਂ ਪੁੱਜੇ ਅਖ਼ਬਾਰ, ਪੁਲਿਸ ਨੇ ਅਖ਼ਬਾਰ ਲੈ ਕੇ ਜਾ ਰਹੀਆਂ ਗੱਡੀਆਂ ਦੀ ਕੀਤੀ ਚੈਕਿੰਗ
Newspapers in Punjab : ਪੰਜਾਬ 'ਚ ਸ਼ੁੱਕਰਵਾਰ-ਸ਼ਨੀਵਾਰ ਰਾਤ ਨੂੰ ਕਰੀਬ 12 ਜਗ੍ਹਾ 'ਤੇ ਚੰਡੀਗੜ੍ਹ ਸਮੇਤ ਵੱਖ-ਵੱਖ ਥਾਵਾਂ ਤੋਂ ਅਖ਼ਬਾਰ ਲੈ ਕੇ ਜਾ ਰਹੀਆਂ ਗੱਡੀਆਂ ਨੂੰ ਪੁਲਿਸ ਨੇ ਰੋਕ ਕੇ ਚੈਕਿੰਗ ਕੀਤੀ ਹੈ। ਇਹ ਚੈਕਿੰਗ ਰਾਤ 10 ਵਜੇ ਤੋਂ ਸਵੇਰ ਤੱਕ ਚੱਲੀ। ਇਸ ਕਾਰਨ ਕਈ ਸੈਂਟਰਾਂ 'ਤੇ ਅਖ਼ਬਾਰਾਂ ਸਮੇਂ ਸਿਰ ਨਹੀਂ ਪਹੁੰਚ ਸਕੀਆਂ, ਜਿਸ ਦਾ ਖੁਲਾਸਾ ਹੋਇਆ। ਹਾਲਾਂਕਿ, ਸੀਨੀਅਰ ਅਧਿਕਾਰੀ ਇਸ ਮਾਮਲੇ 'ਤੇ ਕੁੱਝ ਵੀ ਬੋਲਣ ਤੋਂ ਗੁਰੇਜ਼ ਕਰ ਰਹੇ ਹੈ
Newspapers in Punjab : ਪੰਜਾਬ 'ਚ ਸ਼ੁੱਕਰਵਾਰ-ਸ਼ਨੀਵਾਰ ਰਾਤ ਨੂੰ ਕਰੀਬ 12 ਜਗ੍ਹਾ 'ਤੇ ਚੰਡੀਗੜ੍ਹ ਸਮੇਤ ਵੱਖ-ਵੱਖ ਥਾਵਾਂ ਤੋਂ ਅਖ਼ਬਾਰ ਲੈ ਕੇ ਜਾ ਰਹੀਆਂ ਗੱਡੀਆਂ ਨੂੰ ਪੁਲਿਸ ਨੇ ਰੋਕ ਕੇ ਚੈਕਿੰਗ ਕੀਤੀ ਹੈ। ਇਹ ਚੈਕਿੰਗ ਰਾਤ 10 ਵਜੇ ਤੋਂ ਸਵੇਰ ਤੱਕ ਚੱਲੀ। ਇਸ ਕਾਰਨ ਕਈ ਸੈਂਟਰਾਂ 'ਤੇ ਅਖ਼ਬਾਰਾਂ ਸਮੇਂ ਸਿਰ ਨਹੀਂ ਪਹੁੰਚ ਸਕੀਆਂ, ਜਿਸ ਦਾ ਖੁਲਾਸਾ ਹੋਇਆ। ਹਾਲਾਂਕਿ, ਸੀਨੀਅਰ ਅਧਿਕਾਰੀ ਇਸ ਮਾਮਲੇ 'ਤੇ ਕੁੱਝ ਵੀ ਬੋਲਣ ਤੋਂ ਗੁਰੇਜ਼ ਕਰ ਰਹੇ ਹੈ।
ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਪੁਲਿਸ ਨੂੰ ਹਥਿਆਰਾਂ ਅਤੇ ਨਸ਼ਿਆਂ ਦੀ ਸਪਲਾਈ ਬਾਰੇ ਜਾਣਕਾਰੀ ਮਿਲੀ ਸੀ, ਜਿਸ ਕਾਰਨ ਇਹ ਕਾਰਵਾਈ ਕੀਤੀ ਗਈ। ਚੰਡੀਗੜ੍ਹ ਤੋਂ ਆਉਣ ਵਾਲੇ ਵਾਹਨਾਂ ਨੂੰ ਰੋਪੜ ਵਿੱਚ ਚੈਕਿੰਗ ਲਈ ਰੋਕਿਆ ਗਿਆ ਸੀ।
ਲੁਧਿਆਣਾ ਵਿੱਚ ਵੀ ਐਤਵਾਰ ਸਵੇਰੇ ਪੁਲਿਸ ਨੇ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਅਚਾਨਕ ਵਾਹਨਾਂ ਨੂੰ ਰੋਕਿਆ ਅਤੇ ਤਲਾਸ਼ੀ ਲਈ। ਵਿਤਰਕਾਂ ਦਾ ਕਹਿਣਾ ਹੈ ਕਿ ਐਤਵਾਰ ਪਹਿਲਾਂ ਹੀ ਇੱਕ ਵਿਅਸਤ ਦਿਨ ਹੁੰਦਾ ਹੈ ਅਤੇ ਇਸ ਪੁਲਿਸ ਕਾਰਵਾਈ ਨੇ ਉਨ੍ਹਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਕੀਤਾ ਹੈ। ਕਈ ਥਾਣਿਆਂ ਵਿੱਚ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਪੁਲਿਸ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
ਮੋਗਾ ਸਮੇਤ ਲਗਭਗ ਪੂਰੇ ਪੰਜਾਬ ਵਿੱਚ ਅੱਜ ਅਜੇ ਤੱਕ ਅਖ਼ਬਾਰ ਨਹੀਂ ਪੁੱਜੇ
ਦੱਸ ਦਈਏ ਕਿ ਮੋਗਾ, ਮੁਕਤਸਰ, ਫਰੀਦਕੋਟ ਸਮੇਤ ਲਗਭਗ ਸਾਰੇ ਸ਼ਹਿਰਾਂ ਵਿੱਚ ਅੱਜ ਅਖ਼ਬਾਰ ਅਜੇ ਤੱਕ ਨਹੀਂ ਪੁੱਜੇ। ਜਿੱਥੇ ਇਹ ਗੱਡੀਆਂ ਪਹਿਲਾਂ ਸਵੇਰੇ 4 ਵਜੇ ਤੱਕ ਆ ਜਾਂਦੀਆਂ ਸਨ, ਉੱਥੇ ਹੁਣ 8:30 ਵਜੇ ਤੱਕ ਵੀ ਨਹੀਂ ਪੁੱਜੀਆਂ।
ਪੰਜਾਬ 'ਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਣਇਲਾਨੀ ਐਮਰਜੈਂਸੀ! : ਅਸ਼ਵਨੀ ਸ਼ਰਮਾ
ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਟਵੀਟ ਕਰਦਿਆਂ ਕਿਹਾ ਕਿ ਪੰਜਾਬ 'ਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਣਇਲਾਨੀ ਐਮਰਜੈਂਸੀ!- ਸ਼ੀਸ਼ ਮਹਲ ਦੀਆਂ ਖ਼ਬਰਾਂ ਤੋਂ ਘਬਰਾਈ ਆਪ ਸਰਕਾਰ ਦਾ ਮੀਡੀਆ ‘ਤੇ ਹਮਲਾ।- ਅੱਜ ਸਵੇਰੇ ਪੁਲਿਸ ਨੇ ਅਖ਼ਬਾਰਾਂ ਦੀਆਂ ਗੱਡੀਆਂ ਰੋਕ ਕੇ ਬੰਡਲਾਂ ਦੀ ਤਲਾਸ਼ੀ ਲਈ ਗਈ ਅਤੇ ਕਈ ਥਾਵਾਂ ‘ਤੇ ਗੱਡੀਆਂ ਥਾਣਿਆਂ ‘ਚ ਲੈ ਗਈਆਂ। ਬੰਡਲਾਂ ‘ਚੋਂ ਅਖ਼ਬਾਰ ਪੜ੍ਹਨ ਤੋਂ ਬਾਅਦ ਹੀ ਅੱਗੇ ਜਾਣ ਦਿੱਤੀਆਂ ਗਈਆਂ। ਪੰਜਾਬ ਦੇ ਇਤਿਹਾਸ ‘ਚ ਇੰਦਰਾ ਗਾਂਧੀ ਵੱਲੋਂ ਲਾਈ ਐਮਰਜੈਂਸੀ ਤੋਂ ਬਾਅਦ ਪਹਿਲੀ ਵਾਰ ਮੀਡੀਆ ਦਾ ਗਲਾ ਘੁਟਣ ਅਤੇ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ।