Olympics Based Movies: ਓਲੰਪਿਕਸ ਨਾਲ ਤਾਅਲੁਕ ਰੱਖਣ ਵਾਲੀਆਂ ਕੁੱਝ ਬਾਲੀਵੁੱਡ ਫਿਲਮਾਂ

Olympics Based Movies: ਭਾਰਤ ਵਿੱਚ ਅਜਿਹੇ ਅਨੇਕਾਂ ਅਥਲੀਟ ਅਤੇ ਪਦਕ ਵਿਜੇਤਾ ਹਨ, ਜੋ ਕਿਸੇ ਪਹਿਚਾਣ ਦੇ ਮੁਹਤਾਜ ਨਹੀਂ। ਅੰਤਰਾਸ਼ਟਰੀ ਖੇਡਾਂ ਵਿੱਚ ਉਨ੍ਹਾਂ ਦੀ ਜਿੱਤ ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਬਿਆਨ ਕਰਦੀ ਹੈ ਅਤੇ ਇਹ ਆਪਣੀ ਖ਼ੁਦ ਦੀ ਬਾਇਓਪਿਕ ਦੇ ਹੱਕਦਾਰ ਹਨ।

By  Shameela Khan June 23rd 2023 04:30 PM -- Updated: June 23rd 2023 05:28 PM

Olympics Based Movies: ਭਾਰਤ ਵਿੱਚ ਅਜਿਹੇ ਅਨੇਕਾਂ ਅਥਲੀਟ ਅਤੇ ਪਦਕ ਵਿਜੇਤਾ ਹਨ, ਜੋ ਕਿਸੇ ਪਹਿਚਾਣ ਦੇ ਮੁਹਤਾਜ ਨਹੀਂ। ਅੰਤਰਾਸ਼ਟਰੀ ਖੇਡਾਂ ਵਿੱਚ ਉਨ੍ਹਾਂ ਦੀ ਜਿੱਤ ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਬਿਆਨ ਕਰਦੀ ਹੈ ਅਤੇ ਇਹ ਆਪਣੀ ਖ਼ੁਦ ਦੀ ਬਾਇਓਪਿਕ ਦੇ ਹੱਕਦਾਰ ਹਨ। ਜਿਨ੍ਹਾਂ ਵਿੱਚ  ਟੈਨਿਸ ਖ਼ਿਲਾਡੀ ਸਾਨੀਆ ਮਿਰਜ਼ਾ ਨਿਸ਼ਾਨੇਬਾਜ ਅਭਿਨਵ ਬਿੰਦਰਾ ਸ਼ਾਮਿਲ ਹਨ।ਵੈਸੇ ਤਾਂ ਬਹੁਤ ਸਾਰੀਆਂ ਫਿਲਮਾਂ ਹਨ, ਪ੍ਰੰਤੂ ਉਨ੍ਹਾਂ ਵਿੱਚੋਂ ਕੁਝ ਅਹਿਮ ਫਿਲਮਾਂ, ਜੋ ਇਨ੍ਹਾਂ ਮਸ਼ਹੂਰ ਅਥਲੀਟਾਂ ਜ਼ਿੰਦਗੀ ਦੇ ਨਾਲ਼ ਸਾਨੂੰ ਰੂਬਰੂ ਕਰਵਾਂਦੀਆਂ ਹਨ। 

ਗੋਲਡ: 

1948 ਵਿੱਚ ਓਲੰਪਿਕ ਵਿੱਚ ਸੋਨੇ ਦਾ ਤਗ਼ਮਾ ਹਾਸਿਲ ਕਰਨ ਵਾਲੇ ਤੱਪਨ ਦਾਸ ਦੇ ਜੀਵਨ ਉੱਤੇ ਆਧਾਰਿਤ ਫਿਲਮ ਨੇ ਆਪਣੇ ਪ੍ਰਸ਼ੰਸਕਾ ਦਰਮਿਆਨ ਕਾਫ਼ੀ ਸੁਰਖ਼ੀਆਂ ਬਟੋਰਦੀ ਨਜ਼ਰ ਆਈ। 2018 ਵਿੱਚ ਰੀਲੀਜ਼ ਹੋਈ ਇਸ ਫਿਲਮ ਵਿੱਚ ਬਾਲੀਵੁਡ ਅਦਾਕਾਰ ਅਕਸ਼ੇ ਕੁਮਾਰ ਨੇ ਭਾਰਤ ਦੀ ਪਹਿਲੀ ਹਾਕੀ ਟੀਮ ਦੇ ਸਹਾਇਕ ਪ੍ਰਬੰਧਕ ਦਾਸ ਦਾ ਰੋਲ ਨਿਭਾਇਆ ਹੈ ਅਤੇ ਅਦਾਕਾਰ ਕੁਨਾਲ ਕਪੂਰ ਕਪਤਾਨ ਸਮਰਾਟ ਦੀ ਭੂਮਿਕਾ ਵਿੱਚ ਨਜ਼ਰ ਆਏ। 


ਸੁਲਤਾਨ:

ਉਤੱਰ ਭਾਰਤ ਦੇ ਇੱਕ ਦੇਸੀ ਪਹਿਲਵਾਨ ਦੇ ਜੀਵਨ ਤੇ ਆਧਾਰਿਤ ਕਾਲਪਨਿਕ ਫਿਲਮ ਸੁਲਤਾਨ 2016 ਵਿੱਚ ਆਈ। ਹਾਲਾਕਿ ਇਹ ਇੱਕ ਦੁੱਖਦ ਕਾਹਾਣੀ ਸੀ,ਪ੍ਰੰਤੂ ਲੋਕਾਂ ਨੇ ਇਸਨੂੰ ਕਾਫ਼ੀ ਸਰਾਹਿਆ ਇਸ  ਫਿਲਮ ਨੇ 623.33 ਕਰੋੜ ਦੀ ਕਮਾਈ ਕੀਤੀ।

ਮੇਰੀ ਕਾਮ:

ਇਹ ਫਿਲਮ ਮਨੀਪੁਰ ਦੇ ਇੱਕ ਛੋਟੇ ਜਿਹੇ ਸ਼ਹਿਰ ਵਿੱਚ ਰਹਿਣ ਵਾਲੀ ਮੇਰੀ ਕਾਮ ਦੇ ਕਠਿਨ ਜੀਵਨ ਦੀ ਕਹਾਣੀ ਹੈ। ਜਿਸਦੇ ਪਿਤਾ ਖ਼ੁਦ ਸਾਬਕਾ ਪਹਿਲਵਾਨ ਸੀ। ਜੋ ਕਿ ਸਮਾਜ ਦੇ ਨਿਰਧਾਰਿਤ ਨਿਯਮਾਂ ਨਾਲ ਲੜਦੀ ਹੈ ਅਤੇ 2012 ਵਿੱਚ ਸਮਰ ਓਲੰਪਿਕਸ ਵਿੱਚ ਵਿਜੇਤਾ ਵਜੋਂ ਉੱਭਰ ਕੇ ਆਉਂਦੀ ਹੈ। ਅਦਾਕਾਰਾ ਪਿ੍ਅੰਕਾ ਚੋਪੜਾ ਨੇ ਇਸ ਫਿਲਮ ਵਿੱਚ ਮੇਰੀ ਕਾਮ ਦੇ ਕਿਰਦਾਰ ਵਿੱਚ ਨਜ਼ਰ ਆਈ।

ਪਾਨ ਸਿੰਘ ਤੋਮਰ:

ਇਹ ਫਿਲਮ ਫੌਜ ਵਿੱਚ ਕੰਮ ਕਰਦੇ ਦੌੜਾਕ ਦੀ ਇੱਕ ਸੱਚੀ ਕਹਾਣੀ ਹੈ। ਤੋਮਰ ਨੇ ਭਾਰਤੀ ਰਾਸ਼ਟਰੀ ਖੇਡਾਂ  ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਹਾਲਾਂਕਿ ਬਾਅਦ ਵਿੱਚ ਉਨ੍ਹਾਂ ਨੂੰ "ਬਦਨਾਮ ਬਾਗ਼ੀ" ਬਨਣ ਲਈ ਮਜਬੂਰ ਕਰ ਦਿੱਤਾ ਗਿਆ। ਇਹ ਫਿਲਮ 2012 ਵਿੱਚ ਆਈ ਸੀ।


ਇਹ ਵੀ ਪੜ੍ਹੋ: Bigg Boss OTT 2: ਅਵਿਨਾਸ਼ ਸਚਦੇਵ ਨੇ ਕੀਤਾ ਘਰ 'ਚ ਹਾਈ ਵੋਲਟੇਜ ਡਰਾਮਾ, ਜਾਣੋ ਕਿ ਹੋਇਆ






 


Related Post