ਰਾਮ ਮੰਦਿਰ ਚ ਪ੍ਰਾਣ ਪ੍ਰਤਿਸ਼ਠਾ ਮੌਕੇ ਪੂਰੇ ਦੇਸ਼ ਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ
ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਮੁਲਾਜ਼ਮਾਂ ਦੀਆਂ ਭਾਵਨਾਵਾਂ ਅਤੇ ਉਨ੍ਹਾਂ ਦੀ ਬੇਨਤੀ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਅੱਧੇ ਦਿਨ ਦੀ ਛੁੱਟੀ (Half Day holiday) ਦਾ ਐਲਾਨ ਕੀਤਾ ਹੈ। ਰਾਮ ਮੰਦਰ (Ram Mandir) ਦੇ ਪ੍ਰਾਣ ਪ੍ਰਤਿਸ਼ਠਾ (Pran Pratistha ceremony) ਮੌਕੇ ਭਾਰਤ ਭਰ ਦੇ ਸਾਰੇ ਕੇਂਦਰੀ ਸਰਕਾਰੀ ਦਫ਼ਤਰਾਂ, ਕੇਂਦਰੀ ਅਦਾਰਿਆਂ ਅਤੇ ਕੇਂਦਰੀ ਉਦਯੋਗਿਕ ਅਦਾਰਿਆਂ ਵਿੱਚ 22 ਜਨਵਰੀ ਨੂੰ ਦੁਪਹਿਰ 2:30 ਵਜੇ ਤੱਕ ਅੱਧੇ ਦਿਨ ਦੀ ਛੁੱਟੀ ਰਹੇਗੀ।
ਇਹ ਵੀ ਪੜ੍ਹੋ: ਗਣਤੰਤਰ ਦਿਵਸ ਪਰੇਡ: AI ਆਧਾਰਤ ਝਾਕੀ ਲਈ ਪੰਜਾਬ ਦੀ ਧੀ ਕਮਲਜੀਤ ਦੀ ਹੋਈ ਚੋਣ
ਮੰਤਰੀਆਂ ਨੂੰ ਵੀ ਇਹ ਖ਼ਾਸ ਹੁਕਮ ਕੀਤੇ ਜਾਰੀ
ਦੱਸ ਦੇਈਏ ਕਿ ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਲੋਕ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਦਾ ਲਾਈਵ ਟੈਲੀਕਾਸਟ ਦੇਖ ਸਕਣ। ਪੀ.ਐਮ. ਮੋਦੀ ਨੇ ਮੰਦਰ ਦੇ ਉਦਘਾਟਨ ਦੀਆਂ ਤਿਆਰੀਆਂ ਨੂੰ ਲੈ ਕੇ ਸਾਰੇ ਮੰਤਰੀਆਂ ਤੋਂ ਫੀਡਬੈਕ ਲਈ ਹੈ। ਮੰਤਰੀਆਂ ਨੂੰ ਇਸ ਖ਼ਾਸ ਦਿਵਸ ਨੂੰ ਦੀਵਾਲੀ ਦੇ ਜਸ਼ਨਾਂ ਵਾਂਗ ਮਨਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਨੂੰ 22 ਜਨਵਰੀ ਨੂੰ ਆਪਣੇ ਘਰਾਂ ਵਿੱਚ ਦੀਵੇ ਜਗਾਉਣ ਅਤੇ ਗਰੀਬਾਂ ਨੂੰ ਭੋਜਨ ਖੁਆਉਣ ਲਈ ਕਿਹਾ ਗਿਆ ਹੈ। ਇਹ ਵੀ ਕਿਹਾ ਗਿਆ ਹੈ ਕਿ 22 ਜਨਵਰੀ ਤੋਂ ਬਾਅਦ ਉਨ੍ਹਾਂ ਦੇ ਸੰਸਦੀ ਖੇਤਰਾਂ ਦੇ ਲੋਕਾਂ ਨੂੰ ਰੇਲ ਗੱਡੀਆਂ ਵਿੱਚ ਅਯੁੱਧਿਆ ਭੇਜਿਆ ਜਾਵੇ।
ਇਹ ਵੀ ਪੜ੍ਹੋ: EPFO ਦਾ ਵੱਡਾ ਐਲਾਨ, DOB ਲਈ ਆਧਾਰ ਕਾਰਡ ਕੋਈ ਸਬੂਤ ਨਹੀਂ ਹੋਵੇਗਾ!
ਰਾਮ ਮੰਦਰ 'ਚ ਇੱਥੇ ਹੋਈ ਰਾਮਲਲਾ ਦੀ ਸਥਾਪਨਾ
ਅਯੁੱਧਿਆ 'ਚ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਵੀਰਵਾਰ (18 ਜਨਵਰੀ) ਨੂੰ ਭਗਵਾਨ ਰਾਮ ਦੀ ਮੂਰਤੀ ਮੰਦਿਰ ਦੇ ਗਰਭ ਗ੍ਰਹਿ 'ਚ ਸਥਾਪਿਤ ਕੀਤੀ ਗਈ। ਇਸ ਲਈ ਸ਼ੁਭ ਸਮਾਂ ਤੈਅ ਸੀ। ਪਵਿੱਤਰ ਅਸਥਾਨ ਵਿੱਚ ਰਾਮਲਲਾ ਦੀ ਮੂਰਤੀ ਨੂੰ ਸਥਾਪਿਤ ਕਰਨ ਦਾ ਸ਼ੁਭ ਸਮਾਂ ਦੁਪਹਿਰ 1.20 ਤੋਂ 1.28 ਤੱਕ ਸੀ। ਸਾਰੇ 131 ਵੈਦਿਕ ਪੁਜਾਰੀ ਦੁਪਹਿਰ 12 ਵਜੇ ਰਾਮ ਜਨਮ ਭੂਮੀ ਦੇ ਪਾਵਨ ਅਸਥਾਨ 'ਤੇ ਪਹੁੰਚੇ। ਇਸ ਮੁਹੂਰਤ ਵਿੱਚ ਮੂਰਤੀ ਦੀ ਸਥਾਪਨਾ ਕੀਤੀ ਗਈ ਅਤੇ 24 ਵੱਖ-ਵੱਖ ਤਰੀਕਿਆਂ ਨਾਲ ਪੂਜਾ ਪ੍ਰਕਿਰਿਆ ਸ਼ੁਰੂ ਹੋਈ।
ਇਹ ਵੀ ਪੜ੍ਹੋ: ਮਾਨ ਸਰਕਾਰ ਨੂੰ ਖਹਿਰਾ ਮਾਮਲੇ 'ਚ 'ਸੁਪਰੀਮ' ਝਟਕਾ, ਅਦਾਲਤ ਨੇ ਜ਼ਮਾਨਤ ਰੱਦ ਕਰਨ ਤੋਂ ਕੀਤਾ ਇਨਕਾਰ
ਕਰੇਨ ਦੀ ਮਦਦ ਨਾਲ ਲੈ ਕੇ ਆਏ ਮੂਰਤੀ
ਇਸ ਦੇ ਨਾਲ ਹੀ ਰਾਮਲਲਾ ਦੀ ਮੂਰਤੀ ਬੁੱਧਵਾਰ (17 ਜਨਵਰੀ) ਦੀ ਰਾਤ ਨੂੰ ਰਾਮ ਮੰਦਿਰ ਕੰਪਲੈਕਸ ਪਹੁੰਚੀ। ਮੂਰਤੀ ਨੂੰ ਕਰੇਨ ਦੀ ਮਦਦ ਨਾਲ ਇਮਾਰਤ ਵਿੱਚ ਲਿਆਂਦਾ ਗਿਆ। ਇਸ ਮੂਰਤੀ ਨੂੰ ਅੱਜ ਪਾਵਨ ਅਸਥਾਨ ਵਿੱਚ ਸਥਾਪਿਤ ਕੀਤਾ ਜਾਣਾ ਹੈ। ਮੂਰਤੀ ਨੂੰ ਪਾਵਨ ਅਸਥਾਨ 'ਤੇ ਲਿਆਉਣ ਤੋਂ ਪਹਿਲਾਂ ਵਿਸ਼ੇਸ਼ ਪ੍ਰਾਥਨਾ ਵੀ ਕੀਤੀ ਗਈ। ਪਾਵਨ ਅਸਥਾਨ ਵਿੱਚ ਰਾਮਲਲਾ ਦਾ ਸਿੰਘਾਸਨ ਵੀ ਬਣਾਇਆ ਗਿਆ ਹੈ। ਮਕਰਾਨਾ ਪੱਥਰ ਦੇ ਬਣੇ ਸਿੰਘਾਸਣ ਦੀ ਉਚਾਈ 3.4 ਫੁੱਟ ਹੈ। ਇਸ ਸਿੰਘਾਸਣ 'ਤੇ ਭਗਵਾਨ ਦੀ ਮੂਰਤੀ ਬਿਰਾਜਮਾਨ ਹੋਵੇਗੀ। ਇਸ ਤੋਂ ਬਾਅਦ ਸ਼ਰਧਾਲੂ ਇਸ ਮੂਰਤੀ ਦੇ ਦਰਸ਼ਨ ਕਰ ਸਕਣਗੇ।
ਇਹ ਵੀ ਪੜ੍ਹੋ: 18 ਸੇਵਾ ਕੇਂਦਰਾਂ ਨੂੰ ਸ਼ਿਕਾਰ ਬਣਾਉਣ ਵਾਲੇ ਚੋਰ ਗਿਰੋਹ ਦਾ ਪਰਦਾਫਾਸ਼, ਸਰਗਨਾ ਸਮੇਤ 3 ਫੜੇ
/ptc-news/media/media_files/Ceeqrr5vxgC4JTaOOovs.webp)