SGPC ਦੀ ਸ਼ਿਕਾਇਤ ਤੇ ਗੁਟਕਾ ਸਾਹਿਬ ਤੇ ਧਾਰਮਿਕ ਪੁਸਤਕਾਂ ਦੀ ਬੇਅਦਬੀ ਕਰਨ ਵਾਲੇ ਪ੍ਰਕਾਸ਼ਨ ਚਤਰ ਸਿੰਘ ਜੀਵਨ ਸਿੰਘ ਖਿਲਾਫ਼ ਮਾਮਲਾ ਦਰਜ
Pardeep Singh
February 22nd 2023 09:19 PM --
Updated:
February 22nd 2023 09:28 PM

ਅੰਮ੍ਰਿਤਸਰ: ਅੰਮ੍ਰਿਤਸਰ ਸਥਿਤ ਪ੍ਰਕਾਸ਼ਨ ਭਾਈ ਚਤਰ ਸਿੰਘ ਜੀਵਨ ਸਿੰਘ ਉੱਤੇ ਅਚਾਨਕ ਸ਼੍ਰੋਮਣੀ ਕਮੇਟੀ ਅਤੇ ਸਤਿਕਾਰ ਕਮੇਟੀ ਨੇ ਛਾਪੇਮਾਰੀ ਕੀਤੀ। ਇਸ ਦੌਰਾਨ ਦੇਖਿਆ ਕਿ ਗੁਟਕਾ ਸਾਹਿਬ ਅਤੇ ਧਾਰਮਿਕ ਪੁਸਤਕਾਂ ਦੀ ਬੇਅਦਬੀ ਕੀਤੀ ਜਾ ਰਹੀ ਹੈ। ਗੁਟਕਾ ਸਾਹਿਬ ਅਤੇ ਧਾਰਮਿਕ ਕਿਤਾਬਾਂ ਥੱਲੇ ਸੁੱਟੀਆ ਸਨ ਅਤੇ ਉਹ ਥਾਂ ਬੇਹੱਦ ਗੰਦੀ ਸੀ। ਇਸ ਦੌਰਾਨ ਉੱਥੇ ਕੰਧਾਂ ਉੱਤੇ ਅਸ਼ਲੀਲ ਫੋਟੋਆ ਵੀ ਲੱਗੀਆਂ ਹੋਈਆ ਸਨ। ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼੍ਰੋਮਣੀ ਕਮੇਟੀ ਦੀ ਸ਼ਿਕਾਇਤ ਉੱਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਤੁਹਾਨੂੰ ਦੱਸ ਦਿੰਦੇ ਹਾਂ ਕਿ ਉਸੇ ਸਟੋਰ ਵਿੱਚ ਤੰਬਾਕੂ ਦੇ ਪੈਕਟ ਤੇ ਫੂਕੀਆਂ ਹੋਈਆਂ ਸਿਗਰਟਾਂ ਵੀ ਬਰਾਮਦ ਹੋਈਆਂ। ਸ਼੍ਰੋਮਣੀ ਕਮੇਟੀ ਵੱਲੋਂ ਪੁਲਿਸ ਨੂੰ ਲਿਖਤੀ ਸ਼ਿਕਾਇਕ ਕੀਤੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਤਿਕਾਰ ਕਮੇਟੀ ਦੇ ਮੈਂਬਰ ਬੁੱਧਵਾਰ ਸ਼ਾਮ ਨੂੰ ਪ੍ਰਿੰਟਿੰਗ ਪ੍ਰੈੱਸ 'ਤੇ ਪਹੁੰਚੇ ਅਤੇ ਉਥੇ ਹੋ ਰਹੀ ਬੇਅਦਬੀ ਤੋਂ ਬਾਅਦ ਪ੍ਰਿੰਟਿੰਗ ਬੰਦ ਕਰਵਾ ਦਿੱਤੀ ਹੈ।