10 ਗੱਟੇ ਚੂਰਾ ਪੋਸਤ ਤੇ ਇਨੋਵਾ ਗੱਡੀ ਸਣੇ ਇਕ ਮੁਲਜ਼ਮ ਗ੍ਰਿਫ਼ਤਾਰ

By  Ravinder Singh November 16th 2022 04:39 PM

ਬਠਿੰਡਾ : ਬਠਿੰਡਾ ਦੇ ਨੇਹੀਆਂਵਾਲਾ ਪੁਲਿਸ ਨੂੰ ਉਸ ਸਮੇਂ ਸਫਲਤਾ ਮਿਲੀ ਜਦ ਗਸ਼ਤ ਦੌਰਾਨ ਚੈਕਿੰਗ ਕਰ ਰਹੀ ਪੁਲਿਸ ਟੀਮ ਨੂੰ ਖੇਮੂਆਣਾ ਸੜਕ ਉਤੇ ਚਾਰ ਵਿਅਕਤੀ ਇਕ ਇਨੋਵਾ ਗੱਡੀ ਵਿਚੋਂ ਕੁਝ ਸਾਮਾਨ ਦੀਆਂ ਭਰੀਆਂ ਬੋਰੀਆਂ ਅਲਟੋ ਗੱਡੀ ਵਿਚ ਰੱਖ ਰਹੇ ਸਨ, ਉਦੋਂ ਪੁਲਿਸ ਨੇ ਉਥੇ ਛਾਪੇਮਾਰੀ ਕੀਤੀ ਉਨ੍ਹਾਂ ਵਿਚੋਂ ਤਿੰਨ ਵਿਅਕਤੀ ਅਲਟੋ ਕਾਰ ਲੈ ਕੇ ਫ਼ਰਾਰ ਹੋ ਗਏ। ਪੁਲਿਸ ਪਾਰਟੀ ਨੇ ਮੁਸਤੈਦੀ ਨਾਲ ਇਕ ਮੁਲਜ਼ਮ ਨੂੰ ਇਨੋਵਾ ਗੱਡੀ, 180 ਕਿਲੋਗ੍ਰਾਮ ਚੂਰਾ ਪੋਸਤ 10 ਗੱਟੇ ਸਮੇਤ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਇਸ ਮਾਮਲੇ ਸਬੰਧੀ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।


ਬਠਿੰਡਾ ਦੇ ਨੇਹੀਆਂਵਾਲਾ ਪੁਲਿਸ ਦੀ ਗ੍ਰਿਫ਼ਤ ਵਿਚ ਆਏ ਵਿਅਕਤੀ ਦੀ ਪਛਾਣ ਗੁਰਜੀਤ ਸਿੰਘ ਵਾਸੀ ਜੀਂਦਾ ਵਜੋਂ ਹੋਈ ਹੈ। ਜਦਕਿ ਤਿੰਨ ਜਣੇ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਏ। ਪੁਲਿਸ ਦੇ ਡੀਐਸਪੀ ਰਛਪਾਲ ਸਿੰਘ ਮੁਤਾਬਕ ਇਹ ਵਿਅਕਤੀ ਇਨੋਵਾ ਗੱਡੀ ਤੋਂ ਚੂਰਾ ਪੋਸਤ ਦੇ ਭਰੇ ਹੋਏ ਗੱਟਿਆਂ ਨੂੰ ਅਲਟੋ ਗੱਡੀ ਵਿਚ ਰੱਖ ਰਹੇ ਸਨ, ਉਦੋਂ ਅਚਾਨਕ ਉਥੇ ਪੁਲਿਸ ਨੇ ਛਾਪੇਮਾਰੀ ਕਰ ਲਈ ਪਰ ਮੌਕੇ ਤੋਂ ਤਿੰਨ ਮੁਲਜ਼ਮ ਅਲਟੋ ਸਮੇਤ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਏ ਪਰ ਇਨੋਵਾ ਗੱਡੀ ਵਿਚ 10 ਗੱਟੇ ਚੂਰਾ ਪੋਸਤ ਦੇ ਨਾਲ ਗੁਰਜੀਤ ਸਿੰਘ ਨੂੰ ਕਾਬੂ ਕਰ ਲਿਆ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ ਤੇ ਹੁਣ ਇਨ੍ਹਾਂ ਦੇ ਬਾਕੀ ਤਿੰਨ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ। ਇਨ੍ਹਾਂ ਮੁਲਜ਼ਮਾਂ ਉਤੇ ਪਹਿਲਾਂ ਵੀ ਮਾਮਲੇ ਦਰਜ ਹਨ।

ਇਹ ਵੀ ਪੜ੍ਹੋ : ਪੰਜਾਬ ਨੇ ਗ੍ਰਹਿ ਮੰਤਰਾਲੇ ਨੂੰ ਨਹੀਂ ਭੇਜਿਆ ਜਵਾਬ, ਹੁਣ ਕੇਂਦਰ ਨੇ ਪੁੱਛਿਆ ਗੈਂਗਸਟਰਾਂ ਤੱਕ ਕਿਵੇਂ ਪੁੱਜ ਰਹੇ ਹਥਿਆਰ

Related Post