ਮੋਗਾ 'ਚ JCB ਤੇ ਕਾਰ ਦੀ ਟੱਕਰ 'ਚ ਇੱਕ ਦੀ ਮੌਤ, ਇੱਕ ਦੀ ਹਾਲਤ ਨਾਜ਼ੁਕ

By  KRISHAN KUMAR SHARMA January 16th 2024 04:51 PM

ਪੀਟੀਸੀ ਨਿਊਜ਼ ਡੈਸਕ: ਮੋਗਾ (moga police) 'ਚ ਬੀਤੀ ਦੇਰ ਰਾਤ ਮੋਗਾ-ਫ਼ਿਰੋਜ਼ਪੁਰ (moga-news-today) ਰੋਡ 'ਤੇ ਜੇਸੀਬੀ ਅਤੇ ਕਾਰ (car accident) ਵਿਚਕਾਰ ਹੋਈ ਟੱਕਰ (accident-in-moga) 'ਚ ਇੱਕ ਕਾਰ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਜੇਸੀਬੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ, ਪੁਲਿਸ ਜਾਂਚ ਕਰ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚਸ਼ਮਦੀਦ ਨੇ ਦੱਸਿਆ ਕਿ ਅਸੀਂ ਸਿੱਧੂ ਹਸਪਤਾਲ ਦੇ ਕੋਲ ਖੜ੍ਹੇ ਸੀ ਤਾਂ ਅਚਾਨਕ ਸਾਨੂੰ ਜ਼ੋਰਦਾਰ ਆਵਾਜ਼ ਸੁਣਾਈ ਦਿੱਤੀ। ਜਦੋਂ ਜਾ ਕੇ ਵੇਖਿਆ ਤਾਂ ਇੱਕ ਕਾਰ ਤੇ ਜੇ.ਸੀ.ਬੀ ਦੀ ਟੱਕਰ ਦੇਖੀ ਤਾਂ ਮੌਕੇ 'ਤੇ ਜਾ ਕੇ ਕਾਰ ਸਵਾਰ ਨੂੰ ਬਾਹਰ ਕੱਢਿਆ ਤਾਂ ਦੇਖਿਆ ਕਿ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੂਜਾ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਇੱਥੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਸਾਲ ਪਹਿਲਾਂ ਹੀ ਹੋਇਆ ਸੀ ਵਿਆਹ

ਕੌਂਸਲਰ ਮਨਜੀਤ ਸਿੰਘ ਨੇ ਦੱਸਿਆ ਕਿ 27 ਸਾਲਾ ਅੰਕੁਰ ਸੇਤੀਆ ਜੋ ਕਿ ਸਾਡੇ ਘਰ ਦੇ ਨੇੜੇ ਰਹਿੰਦਾ ਸੀ ਅਤੇ ਸਰਕਾਰੀ ਹਸਪਤਾਲ ਦੇ ਸਾਹਮਣੇ ਕੱਪੜੇ ਦੀ ਦੁਕਾਨ ਕਰਦਾ ਸੀ, ਦੀ ਦੇਰ ਰਾਤ ਇੱਕ ਹਾਦਸੇ ਵਿੱਚ ਮੌਤ ਹੋ ਗਈ, ਜਿਸ ਦਾ ਇਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਸ ਦਾ ਦੂਜਾ ਸਾਥੀ ਗੌਤਮ (23) ਗੰਭੀਰ ਜ਼ਖਮੀ ਹੋ ਗਿਆ।

ਜਾਂਚ ਅਧਿਕਾਰੀ ਸਾਬ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਹਾਦਸਾ ਸਿੱਧੂ ਹਸਪਤਾਲ ਨੇੜੇ ਵਾਪਰਿਆ ਹੈ, ਜਿਸ 'ਤੇ ਅਸੀਂ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਅਤੇ ਇਕ ਵਿਅਕਤੀ ਅੰਕੁਰ ਸੇਤੀਆ (27) ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਜੇਸੀਬੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ, ਜੋ ਕਿ ਹਾਦਸਾ ਦੌਰਾਨ ਉਲਟ ਦਿਸ਼ਾ ਤੋਂ ਆ ਰਿਹਾ ਸੀ। ਪੁਲਿਸ ਨੇ ਅੰਕੁਰ ਦੇ ਪਿਤਾ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Related Post