Operation Sindoor : ਇਹ ਕਾਰਵਾਈ ਰੁਕਣੀ ਨਹੀਂ ਚਾਹੀਦੀ, Operation Sindoor ਤੇ ਵਿਨੈ ਨਰਵਾਲ ਦੀ ਪਤਨੀ ਹਿਮਾਂਸ਼ੀ ਦੀ PM ਮੋਦੀ ਨੂੰ ਅਪੀਲ
Operation Sindoor : ਪਹਿਲਗਾਮ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਕਰਨਾਲ ਦੇ ਲੈਫਟੀਨੈਂਟ ਵਿਨੈ ਨਰਵਾਲ ਦੀ ਪਤਨੀ ਨੇ ਆਪ੍ਰੇਸ਼ਨ ਸਿੰਦੂਰ ਤਹਿਤ ਪਾਕਿਸਤਾਨ 'ਤੇ ਕੀਤੇ ਗਏ ਹਵਾਈ ਹਮਲੇ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਇਸਨੂੰ ਜ਼ਰੂਰੀ ਕਾਰਵਾਈ ਦੱਸਿਆ ਹੈ। ਹਿਮਾਂਸ਼ੀ ਨੇ ਰੋਂਦਿਆਂ ਕਿਹਾ ਕਿ ਮੇਰੇ ਪਤੀ ਫੌਜ ਵਿੱਚ ਇਸ ਲਈ ਭਰਤੀ ਹੋਏ ਸਨ ਤਾਂ ਜੋ ਦੇਸ਼ ਵਿੱਚ ਸ਼ਾਂਤੀ ਹੋਵੇ ਅਤੇ ਅੱਤਵਾਦੀਆਂ ਦਾ ਖਾਤਮਾ ਕੀਤਾ ਜਾ ਸਕੇ
Operation Sindoor : ਪਹਿਲਗਾਮ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਕਰਨਾਲ ਦੇ ਲੈਫਟੀਨੈਂਟ ਵਿਨੈ ਨਰਵਾਲ ਦੀ ਪਤਨੀ ਨੇ ਆਪ੍ਰੇਸ਼ਨ ਸਿੰਦੂਰ ਤਹਿਤ ਪਾਕਿਸਤਾਨ 'ਤੇ ਕੀਤੇ ਗਏ ਹਵਾਈ ਹਮਲੇ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਇਸਨੂੰ ਜ਼ਰੂਰੀ ਕਾਰਵਾਈ ਦੱਸਿਆ ਹੈ। ਹਿਮਾਂਸ਼ੀ ਨੇ ਰੋਂਦਿਆਂ ਕਿਹਾ ਕਿ ਮੇਰੇ ਪਤੀ ਫੌਜ ਵਿੱਚ ਇਸ ਲਈ ਭਰਤੀ ਹੋਏ ਸਨ ਤਾਂ ਜੋ ਦੇਸ਼ ਵਿੱਚ ਸ਼ਾਂਤੀ ਹੋਵੇ ਅਤੇ ਅੱਤਵਾਦੀਆਂ ਦਾ ਖਾਤਮਾ ਕੀਤਾ ਜਾ ਸਕੇ। ਉਸਨੇ ਕਿਹਾ, "ਮੈਂ ਇਸ ਆਪ੍ਰੇਸ਼ਨ ਸਿੰਦੂਰ ਲਈ ਪ੍ਰਧਾਨ ਮੰਤਰੀ ਮੋਦੀ ਅਤੇ ਦੇਸ਼ ਦੀ ਫੌਜ ਦਾ ਧੰਨਵਾਦ ਕਰਦੀ ਹਾਂ ਪਰ ਭਾਰਤੀ ਫੌਜ ਦੀ ਇਹ ਕਾਰਵਾਈ ਇੱਥੇ ਨਹੀਂ ਰੁਕਣੀ ਚਾਹੀਦੀ, ਅੱਤਵਾਦ ਦਾ ਪੂਰੀ ਤਰ੍ਹਾਂ ਸਫਾਇਆ ਹੋਣਾ ਚਾਹੀਦਾ ਹੈ।"
ਪਾਕਿਸਤਾਨ 'ਤੇ ਹੋਏ ਹਵਾਈ ਹਮਲੇ ਨੂੰ ਆਪ੍ਰੇਸ਼ਨ ਸਿੰਦੂਰ ਦਾ ਨਾਮ ਦੇਣ 'ਤੇ ਹਿਮਾਂਸ਼ੀ ਨੇ ਕਿਹਾ ਕਿ ਮੈਂ ਇਸ ਨਾਮ ਨਾਲ ਕਾਫੀ ਜ਼ਿਆਦਾ ਜੁੜੀ ਹਾਂ ਕਿਉਂਕਿ ਮੇਰਾ ਤਾਂ ਹੁਣੇ ਵਿਆਹ ਹੋਇਆ ਸੀ ਅਤੇ ਮੇਰੀ ਤਾਂ ਜਾਨ ਖੋਹ ਲਈ ਗਈ। ਮੇਰੀ ਜ਼ਿੰਦਗੀ ਇੱਕ ਪਲ ਵਿੱਚ ਬਦਲ ਗਈ। ਪਹਿਲਗਾਮ ਵਿੱਚ ਮਾਰੇ ਗਏ ਸਾਰੇ ਲੋਕਾਂ, ਉਨ੍ਹਾਂ ਦੀਆਂ ਪਤਨੀਆਂ ਅਤੇ ਪਰਿਵਾਰਾਂ ਨੇ ਬਹੁਤ ਦੁੱਖ ਝੱਲਿਆ ਹੈ। ਇਹ ਕਾਰਵਾਈ ਦਰਸਾਉਂਦੀ ਹੈ ਕਿ ਭਵਿੱਖ ਵਿੱਚ ਅਜਿਹਾ ਕੁਝ ਨਹੀਂ ਹੋਣਾ ਚਾਹੀਦਾ। ਜੋ ਹੋਇਆ ਉਸਦੀ ਭਰਪਾਈ ਕੋਈ ਨਹੀਂ ਕਰ ਸਕਦਾ ਪਰ ਅਸੀਂ ਸਿਰਫ਼ ਇਹੀ ਉਮੀਦ ਕਰਦੇ ਹਾਂ ਕਿ ਇਹ ਕਿਸੇ ਹੋਰ ਨਾਲ ਨਾ ਵਾਪਰੇ। ਉਨ੍ਹਾਂ ਕਿਹਾ, "ਫ਼ੌਜ ਦੀ ਇਸ ਕਾਰਵਾਈ ਨੇ ਮੈਨੂੰ ਜ਼ਰੂਰ ਸ਼ਾਂਤੀ ਦਿੱਤੀ ਹੈ।" ਉਸਨੇ ਭਾਰਤ ਸਰਕਾਰ ਤੋਂ ਆਪਣੇ ਪਤੀ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਵੀ ਕੀਤੀ ਹੈ।