Paris Olympic 2024 : ਰਮਿਤਾ ਜਿੰਦਲ ਨੇ ਕੀਤਾ ਕਮਾਲ, 10 ਮੀਟਰ ਏਅਰ ਰਾਈਫਲ ਦੇ ਫਾਈਨਲ ਚ ਪਹੁੰਚੀ

Paris Olympic 2024 : ਰਮਿਤਾ ਕੁੱਲ 631.5 ਦੇ ਸਕੋਰ ਨਾਲ, ਕੋਰੀਆ ਦੀ ਹਯੋਜਿਨ ਬੈਨ (634.4 ਦੇ ਨਾਲ ਪਹਿਲੇ), ਨਾਰਵੇ ਦੀ ਜੀਨੇਟ ਹੇਗ ਡੂਸਟੈਡ (633.2 ਦੇ ਨਾਲ ਦੂਜੇ), ਸਵਿਸ ਨਿਸ਼ਾਨੇਬਾਜ਼ ਔਡਰੇ ਗੋਗਨੀਆਟ (632.6 ਦੇ ਨਾਲ ਤੀਜੇ) ਅਤੇ ਚੀਨ ਦੀ ਯੂਟਿੰਗ ਹੁਆਂਗ (632.6 ਦੇ ਨਾਲ ਚੌਥੇ) ਤੋਂ ਪਿੱਛੇ ਰਹੀ।

By  KRISHAN KUMAR SHARMA July 28th 2024 02:27 PM -- Updated: July 28th 2024 02:38 PM

Paris Olympic 2024 : ਭਾਰਤ ਦੀ ਨਿਸ਼ਾਨੇਬਾਜ਼ ਰਮਿਤਾ ਜਿੰਦਲ (Ramita Jindal) ਨੇ ਮਹਿਲਾ 10 ਮੀਟਰ ਏਅਰ ਰਾਈਫਲ ਕੁਆਲੀਫਿਕੇਸ਼ਨ ਵਿੱਚ 5ਵੇਂ ਸਥਾਨ ’ਤੇ ਰਹਿ ਕੇ ਫਾਈਨਲ ਵਿੱਚ ਥਾਂ ਬਣਾਈ। ਉਹ ਪੈਰਿਸ ਓਲੰਪਿਕ 2024 ਵਿੱਚ ਮਨੂ ਭਾਕਰ ਤੋਂ ਬਾਅਦ ਸ਼ੂਟਿੰਗ ਮੁਕਾਬਲੇ ਦੇ ਫਾਈਨਲ ਲਈ ਕੁਆਲੀਫਾਈ ਕਰਨ ਵਾਲੀ ਦੂਜੀ ਭਾਰਤੀ ਮਹਿਲਾ ਅਥਲੀਟ ਬਣ ਗਈ। ਦੂਜੇ ਪਾਸੇ, ਰਮਿਤਾ ਦੀ ਹਮਵਤਨ ਇਲਾਵੇਨਿਲ ਵਲਾਰਿਵਾਨ 10ਵੇਂ ਸਥਾਨ 'ਤੇ ਰਹੀ ਅਤੇ ਪਿਛਲੀ ਸੀਰੀਜ਼ 'ਚ ਖਿਸਕ ਕੇ 2 ਸਥਾਨਾਂ ਨਾਲ ਕੁਆਲੀਫਾਈ ਕਰਨ ਤੋਂ ਖੁੰਝ ਗਈ।

ਰਮਿਤਾ ਕੁੱਲ 631.5 ਦੇ ਸਕੋਰ ਨਾਲ, ਕੋਰੀਆ ਦੀ ਹਯੋਜਿਨ ਬੈਨ (634.4 ਦੇ ਨਾਲ ਪਹਿਲੇ), ਨਾਰਵੇ ਦੀ ਜੀਨੇਟ ਹੇਗ ਡੂਸਟੈਡ (633.2 ਦੇ ਨਾਲ ਦੂਜੇ), ਸਵਿਸ ਨਿਸ਼ਾਨੇਬਾਜ਼ ਔਡਰੇ ਗੋਗਨੀਆਟ (632.6 ਦੇ ਨਾਲ ਤੀਜੇ) ਅਤੇ ਚੀਨ ਦੀ ਯੂਟਿੰਗ ਹੁਆਂਗ (632.6 ਦੇ ਨਾਲ ਚੌਥੇ) ਤੋਂ ਪਿੱਛੇ ਰਹੀ।

ਰਮਿਤਾ ਜਿੰਦਲ ਅਤੇ ਇਲਾਵੇਲਿਨ ਵਲਾਰੀਵਨ ਨੇ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਈਵੈਂਟ ਵਿੱਚ ਹਿੱਸਾ ਲਿਆ ਸੀ, ਜਿੱਥੇ ਉਨ੍ਹਾਂ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ। ਰਮਿਤਾ ਜਿੰਦਲ ਅਤੇ ਅਰਜੁਨ ਬਾਬੂਤਾ 628.7 ਦੇ ਕੁੱਲ ਸਕੋਰ ਨਾਲ ਛੇਵੇਂ ਸਥਾਨ 'ਤੇ ਰਹੇ, ਜਦਕਿ ਇਲਾਵੇਨਿਲ ਵਲਾਰੀਵਨ ਅਤੇ ਸੰਦੀਪ ਸਿੰਘ 626.3 ਦੇ ਕੁੱਲ ਸਕੋਰ ਨਾਲ 12ਵੇਂ ਸਥਾਨ 'ਤੇ ਰਹੇ। ਰਮਿਤਾ ਅਤੇ ਅਰਜੁਨ ਦੀ ਜੋੜੀ ਨੇ ਇੱਕ ਵਾਰ ਉਮੀਦ ਜਗਾਈ ਸੀ। ਭਾਰਤੀ ਜੋੜੀ ਤਿੰਨ ਸ਼ਾਟ ਬਾਕੀ ਰਹਿੰਦਿਆਂ ਪੰਜਵੇਂ ਸਥਾਨ 'ਤੇ ਸੀ, ਪਰ ਅੰਤ ਵਿੱਚ ਤਮਗਾ ਦੌਰ ਲਈ ਕੱਟ-ਆਫ ਤੋਂ 1.0 ਅੰਕ ਪਿੱਛੇ ਰਹਿ ਗਈ।

ਜਾਣੋ ਕੌਣ ਹੈ ਰਮਿਤਾ ਜ਼ਿੰਦਲ

ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਦੀ ਰਹਿਣ ਵਾਲੀ ਰਮਿਤਾ ਅਕਾਊਂਟਸ ਦੀ ਵਿਦਿਆਰਥਣ ਹੈ। ਰਮਿਤਾ ਦੇ ਪਿਤਾ ਅਰਵਿੰਦ ਜਿੰਦਲ ਟੈਕਸ ਸਲਾਹਕਾਰ ਹਨ। ਸਾਲ 2016 'ਚ ਰਮਿਤਾ ਨੂੰ ਉਸ ਦੇ ਪਿਤਾ ਦੀ ਜਗ੍ਹਾ ਕਰਨ ਸ਼ੂਟਿੰਗ ਰੇਂਜ 'ਚ ਲਿਜਾਇਆ ਗਿਆ। ਇਸ ਤੋਂ ਬਾਅਦ ਰਮਿਤਾ ਦਾ ਝੁਕਾਅ ਇਸ ਖੇਡ ਵੱਲ ਹੋ ਗਿਆ। 20 ਸਾਲਾ ਰਮਿਤਾ ਨੇ ਸਾਲ 2022 'ਚ ਜੂਨੀਅਰ ISSF ਵਿਸ਼ਵ ਚੈਂਪੀਅਨਸ਼ਿਪ 'ਚ ਔਰਤਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ 'ਚ ਸੋਨ ਤਮਗਾ ਜਿੱਤਿਆ ਸੀ। ਫਿਰ ਰਮਿਤਾ ਨੇ ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ ਵੀ ਦੋ ਤਗ਼ਮੇ ਜਿੱਤੇ।

Related Post