Paris Olympics 2024 : ਭਾਰਤੀ ਮਹਿਲਾ ਤੀਰ-ਅੰਦਾਜ਼ੀ ਟੀਮ ਕੁਆਟਰ ਫਾਈਨਲ ਚ ਪਹੁੰਚੀ, ਅੰਕਿਤਾ ਨੇ ਵਿਖਾਇਆ ਦਮ

Indian womens archery team : ਭਾਰਤ ਨੇ ਪੈਰਿਸ ਖੇਡਾਂ 2024 ਵਿੱਚ ਵੀਰਵਾਰ ਨੂੰ ਤੀਰਅੰਦਾਜ਼ੀ ਮੁਕਾਬਲੇ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਮਹਿਲਾ ਤੀਰਅੰਦਾਜ਼ਾਂ ਨੇ ਭਾਰਤ ਨੂੰ ਲੋੜੀਂਦੀ ਸ਼ੁਰੂਆਤ ਦਿਵਾਈ ਅਤੇ ਟੀਮ ਮੁਕਾਬਲੇ ਦੇ ਕੁਆਰਟਰ ਫਾਈਨਲ ਵਿੱਚ ਥਾਂ ਪੱਕੀ ਕਰ ਲਈ।

By  KRISHAN KUMAR SHARMA July 25th 2024 05:36 PM

Paris Olympics 2024 : ਪੈਰਿਸ ਓਲੰਪਿਕ 'ਚ ਭਾਰਤ ਨੇ ਸ਼ਾਨਦਾਰ ਐਂਟਰੀ ਕੀਤੀ ਹੈ। ਭਾਰਤ ਨੇ ਪੈਰਿਸ ਖੇਡਾਂ 2024 ਵਿੱਚ ਵੀਰਵਾਰ ਨੂੰ ਤੀਰਅੰਦਾਜ਼ੀ ਮੁਕਾਬਲੇ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਮਹਿਲਾ ਤੀਰਅੰਦਾਜ਼ਾਂ ਨੇ ਭਾਰਤ ਨੂੰ ਲੋੜੀਂਦੀ ਸ਼ੁਰੂਆਤ ਦਿਵਾਈ ਅਤੇ ਟੀਮ ਮੁਕਾਬਲੇ ਦੇ ਕੁਆਰਟਰ ਫਾਈਨਲ ਵਿੱਚ ਥਾਂ ਪੱਕੀ ਕਰ ਲਈ।

ਪੈਰਿਸ ਓਲੰਪਿਕ 'ਚ ਵੀਰਵਾਰ ਨੂੰ ਮਹਿਲਾ ਤੀਰਅੰਦਾਜ਼ੀ ਦਾ ਰੈਂਕਿੰਗ ਦੌਰ ਸ਼ੁਰੂ ਹੋਇਆ। ਭਾਰਤੀ ਟੀਮ ਨੇ ਇਸ ਦੌਰ 'ਚ 1983 ਅੰਕ ਬਣਾਏ ਅਤੇ ਚੌਥੇ ਸਥਾਨ 'ਤੇ ਰਹੀ। ਰੈਂਕਿੰਗ ਗੇੜ ਵਿੱਚ ਪਹਿਲੇ ਚਾਰ ਸਥਾਨਾਂ 'ਤੇ ਰਹਿਣ ਵਾਲੀਆਂ ਟੀਮਾਂ ਨੂੰ ਕੁਆਰਟਰ ਫਾਈਨਲ ਵਿੱਚ ਸਿੱਧਾ ਪ੍ਰਵੇਸ਼ ਮਿਲਦਾ ਹੈ। ਇਸ ਤਰ੍ਹਾਂ ਭਾਰਤ ਨੇ ਕੁਆਰਟਰ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ।

ਰੈਂਕਿੰਗ ਰਾਊਂਡ ਵਿੱਚ ਦੱਖਣੀ ਕੋਰੀਆ ਨੇ ਨਵਾਂ ਓਲੰਪਿਕ ਰਿਕਾਰਡ ਬਣਾਇਆ ਅਤੇ ਪਹਿਲਾ ਸਥਾਨ ਹਾਸਲ ਕੀਤਾ। ਕੋਰੀਆਈ ਟੀਮ ਨੇ 2046 ਅੰਕ ਬਣਾਏ। ਚੀਨ 1996 ਅੰਕਾਂ ਨਾਲ ਦੂਜੇ ਅਤੇ ਮੈਕਸੀਕੋ (1986 ਅੰਕ) ਤੀਜੇ ਸਥਾਨ 'ਤੇ ਰਿਹਾ। ਭਾਰਤ ਦੀ ਤਰ੍ਹਾਂ ਦੱਖਣੀ ਕੋਰੀਆ, ਚੀਨ ਅਤੇ ਮੈਕਸੀਕੋ ਵੀ ਹੁਣ ਸਿੱਧੇ ਕੁਆਰਟਰ ਫਾਈਨਲ ਮੈਚ ਵਿੱਚ ਪ੍ਰਵੇਸ਼ ਕਰਨਗੇ।

ਭਾਰਤ ਲਈ ਅੰਕਿਤਾ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ। ਉਸ ਨੇ 666 ਅੰਕ ਬਣਾਏ। ਇਹ ਸੀਜ਼ਨ ਦਾ ਉਸ ਦਾ ਸਰਵੋਤਮ ਪ੍ਰਦਰਸ਼ਨ ਹੈ। ਅੰਕਿਤਾ ਕੁੱਲ ਮਿਲਾ ਕੇ 11ਵੇਂ ਸਥਾਨ 'ਤੇ ਰਹੀ। ਭਜਨ ਕੌਰ 659 ਅੰਕਾਂ ਨਾਲ 22ਵੇਂ ਅਤੇ ਦੀਪਿਕਾ ਕੁਮਾਰੀ 658 ਅੰਕਾਂ ਨਾਲ 23ਵੇਂ ਸਥਾਨ ’ਤੇ ਰਹੀ।

Related Post