Paris Olympics Day 2 : ਪੀਵੀ ਸਿੰਧੂ ਨੇ ਸ਼ਾਨਦਾਰ ਜਿੱਤ ਨਾਲ ਕੀਤੀ ਸ਼ੁਰੂਆਤ, ਅਬਦੁਲ ਰਜ਼ਾਕ ਨੂੰ ਸਿੱਧੇ ਸੈੱਟਾਂ ਚ ਹਰਾਇਆ

ਭਾਰਤੀ ਬੈਡਮਿੰਟਨ ਸਟਾਰ ਪੀਵੀ ਸਿੰਧੂ ਨੇ ਮਾਲਦੀਵ ਦੀ ਬੈਡਮਿੰਟਨ ਖਿਡਾਰਨ ਫਾਤਿਮਥ ਨਬਾਹਾ ਅਬਦੁਲ ਰਜ਼ਾਕ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣਾ ਪਹਿਲਾ ਮੈਚ 2-0 ਨਾਲ ਜਿੱਤ ਲਿਆ ਹੈ।

By  Aarti July 28th 2024 01:59 PM -- Updated: July 28th 2024 02:02 PM

Paris Olympics Day 2 : ਪੈਰਿਸ ਓਲੰਪਿਕ ਦੇ ਦੂਜੇ ਦਿਨ ਬੈਡਮਿੰਟਨ ਕੁਈਨ ਪੀਵੀ ਸਿੰਧੂ ਨੇ ਜਿੱਤ ਨਾਲ ਸ਼ੁਰੂਆਤ ਕੀਤੀ।ਭਾਰਤੀ ਬੈਡਮਿੰਟਨ ਸਟਾਰ ਪੀਵੀ ਸਿੰਧੂ ਨੇ ਮਾਲਦੀਵ ਦੀ ਬੈਡਮਿੰਟਨ ਖਿਡਾਰਨ ਫਾਤਿਮਥ ਨਬਾਹਾ ਅਬਦੁਲ ਰਜ਼ਾਕ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣਾ ਪਹਿਲਾ ਮੈਚ 2-0 ਨਾਲ ਜਿੱਤ ਲਿਆ ਹੈ।

ਸ਼ੂਟਿੰਗ 'ਚ ਮਨੂ ਭਾਕਰ ਔਰਤਾਂ ਦੇ 10 ਮੀਟਰ ਏਅਰ ਪਿਸਟਲ ਫਾਈਨਲ 'ਚ ਹੈ, ਉਸ ਦੀਆਂ ਨਜ਼ਰਾਂ ਦੇਸ਼ ਲਈ ਪਹਿਲਾ ਤਮਗਾ ਜਿੱਤਣ 'ਤੇ ਹੋਣਗੀਆਂ। ਭਾਰਤ ਨੇ ਆਪਣਾ ਆਖਰੀ ਓਲੰਪਿਕ ਤਮਗਾ 2012 'ਚ ਨਿਸ਼ਾਨੇਬਾਜ਼ੀ 'ਚ ਜਿੱਤਿਆ ਸੀ, ਜਦਕਿ ਹੁਣ ਤੱਕ ਭਾਰਤ ਲਈ ਕੋਈ ਵੀ ਮਹਿਲਾ ਖਿਡਾਰੀ ਨਿਸ਼ਾਨੇਬਾਜ਼ੀ 'ਚ ਓਲੰਪਿਕ ਤਮਗਾ ਨਹੀਂ ਜਿੱਤ ਸਕੀ। 

ਅਜਿਹੇ 'ਚ ਮਨੂ ਭਾਕਰ ਕੋਲ ਅੱਜ ਇਤਿਹਾਸ ਰਚਣ ਦਾ ਮੌਕਾ ਹੋਵੇਗਾ। ਤੀਰਅੰਦਾਜ਼ੀ ਵਿੱਚ ਅੰਕਿਤਾ ਭਗਤਾ, ਦੀਪਿਕਾ ਕੁਮਾਰੀ ਅਤੇ ਭਜਨ ਕੌਰ ਦੀ ਮਹਿਲਾ ਟੀਮ ਨੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ ਸੀ। ਜੇਕਰ ਟੀਮ ਕੁਆਰਟਰ ਫਾਈਨਲ 'ਚ ਜਿੱਤ ਦਰਜ ਕਰਨ 'ਚ ਸਫਲ ਰਹਿੰਦੀ ਹੈ ਤਾਂ ਅੱਜ ਉਸ ਦਾ ਮੈਡਲ ਮੈਚ ਵੀ ਹੋ ਸਕਦਾ ਹੈ। ਇਨ੍ਹਾਂ ਤੋਂ ਇਲਾਵਾ ਬੈਡਮਿੰਟਨ ਕੁਈਨ ਪੀਵੀ ਸਿੰਧੂ ਅਤੇ ਮੁੱਕੇਬਾਜ਼ ਨਿਖਤ ਜ਼ਰੀਨ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਗੇ।

Related Post