Paris Olympics Day 4 Schedule : ਚੌਥੇ ਦਿਨ ਤਗਮੇ ਦੀਆਂ ਉਮੀਦਾਂ, ਜਾਣੋ ਭਾਰਤੀ ਖਿਡਾਰੀਆਂ ਦਾ 30 ਜੁਲਾਈ ਦਾ ਸ਼ਡਿਊਲ

Paris Olympics 2024 ਦਾ ਅੱਜ ਚੌਥੇ ਦਿਨ ਹੈ ਤੇ ਅੱਜ ਭਾਰਤੀ ਖਿਡਾਰੀਆਂ ਤੋਂ ਤਗਮੇ ਦੀਆਂ ਉਮੀਦਾਂ ਹਨ। ਜਾਣੋ ਭਾਰਤੀ ਖਿਡਾਰੀਆਂ ਦਾ 30 ਜੁਲਾਈ ਦਾ ਸ਼ਡਿਊਲ...

By  Dhalwinder Sandhu July 30th 2024 09:38 AM

Paris Olympics Day 4 Schedule : ਪੈਰਿਸ ਓਲੰਪਿਕ 2024 'ਚ ਭਾਰਤ ਨੂੰ ਹੁਣ ਤੱਕ ਸਿਰਫ 1 ਤਮਗਾ ਮਿਲਿਆ ਹੈ। ਚੌਥੇ ਦਿਨ ਭਾਰਤ ਨੂੰ ਨਿਸ਼ਾਨੇਬਾਜ਼ੀ ਵਿੱਚ ਇੱਕ ਹੋਰ ਤਗਮੇ ਦੀ ਉਮੀਦ ਹੈ। 10 ਮੀਟਰ ਏਅਰ ਪਿਸਟਲ ਸਿੰਗਲਜ਼ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਮਨੂ ਭਾਕਰ ਆਪਣੇ ਜੋੜੀਦਾਰ ਸਰਬਜੋਤ ਸਿੰਘ ਨਾਲ ਮਿਕਸਡ ਈਵੈਂਟ ਦੇ ਤਮਗਾ ਮੁਕਾਬਲੇ ਵਿੱਚ ਪੁੱਜ ਗਈ ਹੈ। ਅੱਜ ਸਾਰਾ ਧਿਆਨ ਕਾਂਸੀ ਦੇ ਤਗਮੇ 'ਤੇ ਰਹੇਗਾ। ਪੁਰਸ਼ ਹਾਕੀ ਟੀਮ ਨੇ ਅੱਜ ਆਇਰਲੈਂਡ ਦਾ ਸਾਹਮਣਾ ਕਰਨਾ ਹੈ। ਭਾਰਤੀ ਮੁੱਕੇਬਾਜ਼ ਚੌਥੇ ਦਿਨ ਐਕਸ਼ਨ ਵਿੱਚ ਨਜ਼ਰ ਆਉਣਗੇ। ਭਾਰਤੀ ਖਿਡਾਰੀ ਬੈਡਮਿੰਟਨ ਅਤੇ ਤੀਰਅੰਦਾਜ਼ੀ ਮੁਕਾਬਲਿਆਂ ਵਿੱਚ ਵੀ ਹਿੱਸਾ ਲੈਣਗੇ। ਆਓ ਜਾਣਦੇ ਹਾਂ 30 ਜੁਲਾਈ ਨੂੰ ਭਾਰਤੀ ਟੀਮ ਦਾ ਸ਼ਡਿਊਲ ਕੀ ਹੋਣ ਵਾਲਾ ਹੈ।

ਪੈਰਿਸ ਓਲੰਪਿਕ ਵਿੱਚ ਚੌਥੇ ਦਿਨ ਲਈ ਭਾਰਤ ਦਾ ਕਾਰਜਕ੍ਰਮ

ਨਿਸ਼ਾਨੇਬਾਜ਼ੀ (shooting)

  • ਟ੍ਰੈਪ ਪੁਰਸ਼ ਕੁਆਲੀਫਿਕੇਸ਼: ਪ੍ਰਿਥਵੀਰਾਜ ਟੋਂਡੇਮਨ – ਦੁਪਹਿਰ 12:30 ਵਜੇ
  • ਟ੍ਰੈਪ ਮਹਿਲਾ ਕੁਆਲੀਫਿਕੇਸ਼: ਸ਼੍ਰੇਅਸੀ ਸਿੰਘ ਅਤੇ ਰਾਜੇਸ਼ਵਰੀ ਕੁਮਾਰੀ – ਦੁਪਹਿਰ 12:30 ਵਜੇ
  • 10 ਮੀਟਰ ਏਅਰ ਪਿਸਟਲ ਡਬਲਜ਼ ਟੀਮ ਕਾਂਸੀ ਤਮਗਾ ਮੈਚ: ਭਾਰਤ ਬਨਾਮ ਕੋਰੀਆ (ਮਨੂ ਭਾਕਰ ਅਤੇ ਸਰਬਜੋਤ ਸਿੰਘ) – ਦੁਪਹਿਰ 1 ਵਜੇ

ਹਾਕੀ (Hockey)

  • ਪੁਰਸ਼ਾਂ ਦਾ ਪੂਲ ਬੀ ਮੈਚ: ਭਾਰਤ ਬਨਾਮ ਆਇਰਲੈਂਡ – ਸ਼ਾਮ 4:45 ਵਜੇ

ਤੀਰਅੰਦਾਜ਼ੀ (Archery)

  • ਮਹਿਲਾ ਸਿੰਗਲਜ਼ 1/32 ਐਲੀਮੀਨੇਸ਼ਨ ਰਾਊਂਡ: ਅੰਕਿਤਾ ਭਕਤ (ਸ਼ਾਮ 5:15) ਅਤੇ ਭਜਨ ਕੌਰ (ਸ਼ਾਮ 5:30)
  • ਪੁਰਸ਼ ਸਿੰਗਲਜ਼ 1/32 ਐਲੀਮੀਨੇਸ਼ਨ ਰਾਊਂਡ: ਧੀਰਜ ਬੋਮਾਦੇਵਰਾ (ਰਾਤ 10:45)

ਬੈਡਮਿੰਟਨ (Badminton)

  • ਪੁਰਸ਼ ਡਬਲਜ਼ (ਗਰੁੱਪ ਪੜਾਅ): ਸਾਤਵਿਕਸਾਈਰਾਜ ਰੈਂਕੀਰੈੱਡੀ ਅਤੇ ਚਿਰਾਗ ਸ਼ੈੱਟੀ ਬਨਾਮ ਅਲਫੀਅਨ ਫਜਾਰ ਅਤੇ ਮੁਹੰਮਦ ਰਿਆਨ ਅਰਦੀਅਨਤੋ (ਇੰਡੋਨੇਸ਼ੀਆ) – ਸ਼ਾਮ 5:30 ਵਜੇ
  • ਮਹਿਲਾ ਡਬਲਜ਼ (ਗਰੁੱਪ ਪੜਾਅ): ਅਸ਼ਵਿਨੀ ਪੋਨੱਪਾ ਅਤੇ ਤਨੀਸ਼ਾ ਕ੍ਰਾਸਟੋ ਬਨਾਮ ਸੇਤਿਆਨਾ ਮਾਪਾਸਾ ਅਤੇ ਐਂਜੇਲਾ ਯੂ (ਆਸਟ੍ਰੇਲੀਆ) – ਸ਼ਾਮ 6:20 ਵਜੇ

ਮੁੱਕੇਬਾਜ਼ੀ  (Boxing)

  • ਪੁਰਸ਼ਾਂ ਦਾ 51 ਕਿਲੋ 16 ਦਾ ਦੌਰ: ਅਮਿਤ ਪੰਘਾਲ ਬਨਾਮ ਪੈਟ੍ਰਿਕ ਚਿਨਯੰਬਾ (ਜ਼ੈਂਬੀਆ) - ਸ਼ਾਮ 7:15 ਵਜੇ
  • ਔਰਤਾਂ ਦਾ 57 ਕਿਲੋ 32 ਦਾ ਦੌਰ: ਜੈਸਮੀਨ ਲੈਂਬੋਰੀਆ ਬਨਾਮ ਨੇਸਟੀ ਪੇਟੀਸੀਓ (ਫਿਲੀਪੀਨਜ਼) - ਰਾਤ 9:25 ਵਜੇ
  • ਔਰਤਾਂ ਦਾ 54 ਕਿਲੋ 16 ਦਾ ਦੌਰ: ਪ੍ਰੀਤੀ ਪਵਾਰ ਬਨਾਮ ਯੇਨੀ ਮਾਰਸੇਲਾ ਅਰਿਆਸ (ਕੋਲੰਬੀਆ) – ਦੁਪਹਿਰ 1:20 ਵਜੇ (31 ਜੁਲਾਈ)

ਇਹ ਵੀ ਪੜ੍ਹੋ : Paris Olympics 2024 ਦੇ ਪ੍ਰੀ-ਕੁਆਰਟਰ ਫਾਈਨਲ 'ਚ ਪਹੁੰਚ ਕੇ ਮਨਿਕਾ ਬੱਤਰਾ ਨੇ ਰਚਿਆ ਇਤਿਹਾਸ, ਮੈਡਲ 'ਤੇ ਨਜ਼ਰਾਂ

Related Post