Amritsar News: ਅੰਮ੍ਰਿਤਸਰ ਏਅਰਪੋਰਟ ’ਤੇ ਸੋਨੇ ਦੀ ਤਸਕਰੀ ਮਾਮਲੇ ਦਾ ਪਰਦਾਫਾਸ਼, ਸ਼ਖਸ ਨੇ ਪੱਗ ’ਚ ਲੁਕੋ ਰੱਖੇ ਸੀ ਦੋ ਪੈਕਟ

ਅੰਮ੍ਰਿਤਸਰ ਕਸਟਮ ਵਿਭਾਗ ਨੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੋਨੇ ਦੀ ਤਸਕਰੀ ਦੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ।

By  Aarti September 20th 2023 11:34 AM

Amritsar News: ਅੰਮ੍ਰਿਤਸਰ ਕਸਟਮ ਵਿਭਾਗ ਨੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੋਨੇ ਦੀ ਤਸਕਰੀ ਦੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਦੁਬਈ ਤੋਂ ਆ ਰਹੇ ਇਕ ਯਾਤਰੀ ਕੋਲੋਂ 1 ਕਿਲੋ 159 ਗ੍ਰਾਮ ਸੋਨਾ ਬਰਾਮਦ ਹੋਇਆ ਹੈ। 

ਦੱਸ ਦਈਏ ਕਿ ਦੁਬਈ ਤੋਂ ਸਪਾਈਸ ਜੈੱਟ ਦੀ ਫਲਾਈਟ ਐਸਜੀ 56 ਜਦੋਂ ਏਅਰਪੋਰਟ 'ਤੇ ਉਤਰੀ ਤਾਂ ਯਾਤਰੀਆਂ ਦੀ ਜਾਂਚ ਕੀਤੀ ਗਈ। ਜਦੋਂ ਸਰੀਰਕ ਚੈਕਿੰਗ ਕੀਤੀ ਗਈ ਤਾਂ ਯਾਤਰੀ ਦੀ ਪੱਗ ’ਚੋਂ ਦੋ ਪੈਕੇਟ ਮਿਲੇ। ਇਹਨਾਂ ਪੈਕੇਟਾਂ ਵਿੱਚ ਪੇਸਟ ਦੇ ਰੂਪ ਵਿੱਚ ਸੋਨੇ ਨੂੰ ਭੂਰੇ ਚਿਪਕਣ ਵਾਲੀ ਟੇਪ ਨਾਲ ਲਪੇਟਿਆ ਗਿਆ ਸੀ। ਜਿਸ ਨੂੰ ਕਬਜ਼ੇ ’ਚ ਲੈ ਲਿਆ ਗਿਆ। 

ਅਧਿਕਾਰੀਆਂ ਵੱਲੋਂ ਜਦੋਂ ਦੋਹਾਂ ਪੈਕੇਟਾਂ ਦਾ ਭਾਰ ਦੇਖਿਆ ਤਾਂ ਦੋਹਾਂ ਦਾ ਭਾਰ 1632 ਗ੍ਰਾਮ (813 819) ਸੀ। ਜਦੋਂ ਸੋਨੇ ਨੂੰ ਪ੍ਰੋਸੇਸ ਕੀਤਾ ਗਿਆ ਤਾਂ 24 ਕੈਰੇਟ ਸ਼ੁੱਧ ਸੋਨਾ ਵਿੱਚੋਂ 1159 ਗ੍ਰਾਮ (578 581) ਬਰਾਮਦ ਹੋਇਆ। ਜਿਸਦੀ ਬਾਜ਼ਾਰੀ ਕੀਮਤ ਲਗਭਗ 68,67,654 ਰੁਪਏ ਹੈ। 

ਫਿਲਹਾਲ ਜਿਸ ਵਿਅਕਤੀ ਕੋਲੋਂ ਸੋਨਾ ਬਰਾਮਦ ਹੋਇਆ ਹੈ ਉਹ ਅੰਮ੍ਰਿਤਸਰ ਦਾ ਰਹਿਣ ਦਾ ਵਾਲਾ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਉਕਤ ਵਿਅਕਤੀ ਨੂੰ ਹਿਰਾਸਤ ’ਚ ਲੈ ਲਿਆ ਹੈ ਅਤੇ ਸੋਨਾ ਜਬਤ ਕਰ ਲਿਆ ਗਿਆ ਹੈ। ਜਾਂਚ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। 

ਇਹ ਵੀ ਪੜ੍ਹੋ: PRTC PUNBUS Strike: ਪੰਜਾਬ 'ਚ ਸਰਕਾਰੀ ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ

Related Post